
ਪਿੰਡ ਵਾਸੀਆਂ ਵੱਲੋਂ ਗੁਟਕਾ ਸਾਹਿਬ ਅਤੇ ਕਕਾਰਾਂ ਨੂੰ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ।
ਪਟਿਆਲਾ: ਜ਼ਿਲ੍ਹੇ ਵਿਚ ਗੁਟਕਾ ਸਾਹਿਬ ਅਤੇ ਕਰਾਰਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਟਿਆਲਾ ਦੇ ਨੇੜਲੇ ਪਿੰਡ ਕਰਹਾਲੀ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਨੌਵੀਂ ਨੇੜਿਓਂ ਲੰਘਦੇ ਸੂਏ ਦੇ ਪੁਲ ਹੇਠਾਂ ਗੁਟਕਾ ਸਾਹਿਬ ਦੇ ਪੱਤਰੇ, ਸ੍ਰੀ ਸਾਹਿਬ ਅਤੇ ਦੋ ਕੜੇ ਮਿਲੇ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ। ਇਸ ਘਟਨਾ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
Gutka Sahib Beadbi at Patiala Village
ਪਿੰਡ ਵਾਸੀਆਂ ਵੱਲੋਂ ਗੁਟਕਾ ਸਾਹਿਬ ਅਤੇ ਕਕਾਰਾਂ ਨੂੰ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ। ਘਟਨਾ ਦਾ ਪਤਾ ਲੱਗਣ ‘ਤੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।