
Amritsar News: ਧਾਮੀ ਨੇ ਅਸਤੀਫ਼ਾ ਨਾ ਦਿਤਾ ਤਾਂ ਸ਼੍ਰੋਮਣੀ ਕਮੇਟੀ ਦਾ ਵਕਾਰ ਵੀ ਮਿੱਟੀ ਵਿਚ ਮਿਲ ਜਾਵੇਗਾ
Amritsar News: ਅੱਧੇ ਅਸਮਾਨ ਦੀ ਮਾਲਕ ਔਰਤ ਦਾ ਮਾਣ ਸਨਮਾਨ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਭਰ ਵਿਚ ਸਤਿਕਾਰਯੋਗ ਸਥਾਨ ’ਤੇ ਲਿਆਂਦਾ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖੀ ਦੀ ਮੁਕੱਦਸ ਸੰਸਥਾ ਹੈ ਜਿਸ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਨ। ਜੇ ਇਥੇ ਵੀ ਔਰਤ ਦਾ ਸਨਮਾਨ ਨਹੀਂ ਤਾਂ ਸਿੱਖੀ ਦਾ ਰੱਬ ਵੀ ਰਾਖਾ ਨਹੀਂ। ਚਾਰ ਵਾਰ ਇਸ ਸੰਸਥਾ ਦੀ ਪ੍ਰਧਾਨ ਰਹੀ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਕਸੂਤੀ ਸਥਿਤੀ ਵਿਚ ਫਸ ਗਏ ਹਨ। ਉਨ੍ਹਾਂ ਦੀ ਪ੍ਰਧਾਨਗੀ ਜਾ ਸਕਦੀ ਹੈ।
ਸਿੱਖ ਸੰਗਤ ਵਿਚ ਰੋਸ ਹੈ ਕਿ ਜੇ ਹਰਜਿੰਦਰ ਸਿੰਘ ਧਾਮੀ ਨੇ ਅਸਤੀਫ਼ਾ ਨਾ ਦਿਤਾ ਤਾਂ ਸਿੱਖੀ ਦੀ ਮਹਾਨ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਕਾਰ ਵੀ ਮਿੱਟੀ ਵਿਚ ਮਿਲ ਜਾਵੇਗਾ। ਇਹ ਚਰਚਾ ਸਿੱਖ ਪੰਥ ਤੇ ਸਿੱਖ ਸੰਗਤ ਵਿਚ ਛਿੜੀ ਹੈ। ਐਡਵੋਕੇਟ ਧਾਮੀ ਵਲੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਗੰਦੀਆਂ ਗਾਲਾਂ ਕੱਢਣ ਤੇ ਸਿੱਖ ਪੰਥ ਦੇ ਇਤਿਹਾਸ ਵਿਚ ਸ਼ਰਮਨਾਕ ਕਾਂਡ ਜੁੜ ਗਿਆ ਇਹ ਕਾਂਡ ਕੋਟਕਪੂਰਾ ਦੇ ਪ੍ਰਸਿੱਧ ਪੱਤਰਕਾਰ ਗੁਰਿੰਦਰ ਸਿੰਘ ਦਰਮਿਆਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸਵਾਲਾਂ ਦੇ ਜਵਾਬ ਦੌਰਾਨ ਵਾਪਰਿਆ ਜੋ ਉਨ੍ਹਾਂ ਦੇ ਮੋਬਾਈਲ ਫ਼ੋਨ ਨੇ ਕੈਦ ਕਰ ਲਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਅਰਜੋਈ ਕਰ ਕੇ ਜਾਣੇ ਅਣਜਾਣੇ ਹੋਏ ਬਜਰ ਗੁਨਾਹ ਦੀ ਮਾਫ਼ੀ ਮੰਗ ਲਈ ਹੈ।
ਉਨ੍ਹਾਂ ਪੱਤਰ ਵਿਚ ਵਰਨਣ ਕੀਤਾ ਹੈ ਕਿ ਮੋਬਾਈਲ ਫ਼ੋਨ ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਹੈ। ਉਹ ਮਹਿਸੂਸ ਕਰਦੇ ਹਨ ਕਿ ਜ਼ੁੰਮੇਵਾਰ ਪੰਥਕ ਅਹੁਦੇ ਤੇ ਮੈਨੂੰ ਅਜਿਹੀ ਸ਼ਬਦਾਵਲੀ ਨਹੀਂ ਸੀ ਵਰਤਣੀ ਚਾਹੀਦੀ ਸੀ। ਮੇਰੇ ਪਾਸੋਂ ਇਕ ਔਰਤ ਪ੍ਰਤੀ ਜੋ ਬੋਲਿਆ ਹੈ, ਮੈਂ ਉਸ ਬੀਬੀ ਜਗੀਰ ਕੌਰ ਤੇ ਸਮੁੱਚੀ ਔਰਤ ਸ਼੍ਰੇਣੀ ਤੋਂ ਮਾਫ਼ੀ ਮੰਗਦਾ ਹਾਂ। ਜਥੇਦਾਰ ਜੋ ਵੀ ਆਦੇਸ਼ ਕਰਨਗੇ, ਪ੍ਰਵਾਨ ਕਰਾਂਗਾ ਪਰ ਇਹ ਇਸ ਦੇ ਅਯੋਗ ਹੈ ਤੇ ਹਰ ਆਮ ਤੇ ਖ਼ਾਸ ਧਾਮੀ ਨੂੰ ਕੋਸ ਰਿਹਾ ਹੈ ਕਿ ਸਿੱਖ ਧਰਮ ਵਿਚ ਏਨੀ ਗਿਰਾਵਟ ਆ ਗਈ ਹੈ ਕਿ ਇਨ੍ਹਾਂ ਮੁਕੱਦਸ ਸੰਸਥਾਵਾਂ ਤੇ ਅਯੋਗ ਵਿਅਕਤੀ ਕਾਬਜ਼ ਹੋਏ ਹਨ ਜੋ ਇੰਨਾ ਕੱਦ ਮੁਤਾਬਕ ਹੈ ਹੀ ਨਹੀਂ ਤੇ ਇਹੋ ਜਿਹੇ ਲੋਕਾਂ ਨੂੰ ਅਹੁਦਿਆਂ ਤੇ ਰਹਿਣ ਦਾ ਕੋਈ ਵੀ ਹੱਕ ਨਹੀਂ ਹੈ।