ਗ੍ਰੰਥੀ ਨੂੰ ਕੱਢਣ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ
Published : Mar 16, 2018, 1:00 am IST
Updated : Mar 17, 2018, 6:41 pm IST
SHARE ARTICLE
gurdwara committee
gurdwara committee

ਗ੍ਰੰਥੀ ਨੂੰ ਕੱਢਣ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ

ਭਿੱਖੀਵਿੰਡ, 15 ਮਾਰਚ (ਗੁਰਪ੍ਰਤਾਪ ਸਿੰਘ ਜੱਜ):  ਚੇਤ ਮਹੀਨੇ ਦੀ ਸੰਗਰਾਂਦ ਨਾਲ ਨਵਾਂ ਸਾਲ ਚੜਦਿਆਂ ਹੀ ਪਿੰਡ ਮਾੜੀ ਸਮਰਾ ਦੇ ਗੁਰਦੁਆਰਾ ਬਾਬਾ ਨਰਾਇਣ ਸਿੰਘ ਜੀ ਵਿਖੇ ਉਸ ਵੇਲੇ ਵਿਵਾਦ ਪੈਦਾ ਹੋ ਗਿਆ ਜਦ ਪਿੰਡ ਦੀ ਇਕ ਧਿਰ ਵਲੋਂ ਗੁਰਦਵਾਰੇ ਦੇ ਗ੍ਰੰਥੀ ਭਾਈ ਗੁਰਨਾਮ ਸਿੰਘ ਨੂੰ ਗੁਰਦਵਾਰੇ ਦੀਆਂ ਚਾਬੀਆਂ ਮੰਗ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਕੀਤੀ ਗਈ। ਇਸ ਕੋਸ਼ਿਸ਼ ਵਿਚ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ ਜਿਸ ਵਿਚ ਕਈ ਸਿੱਖਾਂ ਦੀ ਦਸਤਾਰ ਵੀ ਲੱਥ  ਗਈ। ਜਾਣਕਾਰੀ ਅਨੁਸਾਰ ਇਕ ਮਹੀਨਾ ਪਹਿਲਾ ਪਿੰਡ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨੇ ਅਪਣੇ ਘਰ ਅਖੰਡ ਪਾਠ ਰਖਵਾਇਆ ਸੀ ਜਿਥੇ ਕੁਲਵਿੰਦਰ ਸਿੰਘ ਦੀ ਗ੍ਰੰਥੀ ਭਾਈ ਗੁਰਨਾਮ ਸਿੰਘ ਨਾਲ ਸਪੀਕਰ ਲਾਉਣ ਨੂੰ ਲੈ ਕੇ ਬਹਿਸਬਾਜ਼ੀ ਹੋਈ ਸੀ ਜਿਸ ਵਿਚ ਗ੍ਰੰਥੀ ਅਤੇ ਕੁਲਵਿੰਦਰ ਸਿੰਘ ਨੇ ਇਕ-ਦੂਜੇ ਤੇ ਇਲਜ਼ਾਮ ਲਾਏ ਸਨ ਜਿਸ ਦਾ ਵਿਵਾਦ ਜਾਰੀ ਸੀ ਜਿਸ ਕਰ ਕੇ ਜ਼ਿਆਦਾਤਰ ਲੋਕ ਗ੍ਰੰਥੀ ਸਿੰਘ ਨੂੰ ਗੁਰਦਵਾਰੇ 'ਚੋਂ ਕਢਣਾ ਚਾਹੁੰਦੇ ਸਨ। ਪਿੰਡ ਦੇ ਕੁੱਝ ਲੋਕਾਂ ਨੇ ਗ੍ਰੰਥੀ ਨੂੰ ਕਿਹਾ ਸੀ ਕਿ ਉਹ ਉਹ ਇਕ ਮਹੀਨੇ ਤਕ ਅਪਣੇ ਦੂਜੇ ਗੁਰਦਵਾਰੇ ਦਾ ਪਤਾ ਕਰ ਲਵੇ। ਚੇਤ ਦੀ ਸੰਗਰਾਂਦ ਨੂੰ ਗ੍ਰੰਥੀ ਸਿੰਘ ਤੋਂ 

ਚਾਬੀਆਂ ਲੈ ਕੇ ਉਸ ਨੂੰ ਕੱਢ ਦਿਤਾ ਜਾਵੇਗਾ ਪਰ ਅੱਜ ਜਿਵੇਂ ਹੀ ਗੁਰਦਵਾਰੇ ਵਿਖੇ ਇਕੱਠ ਹੋਇਆ ਤਾਂ ਗ੍ਰੰਥੀ ਨੂੰ ਚਾਬੀਆਂ ਦੇਣ ਬਾਰੇ ਕਿਹਾ ਤਾਂ ਗ੍ਰੰਥੀ ਦੀ ਹਮਾਇਤ ਵਿਚ ਆਏ ਪਿੰਡ ਦੇ ਕੁੱਝ ਸੀਨੀਅਰ ਕਾਗਰਸੀ ਆਗੂਆਂ ਨੇ ਕਿਹਾ ਕਿ ਸਾਨੂੰ ਇਹੋ ਗ੍ਰੰਥੀ ਮਨਜ਼ੂਰ ਹੈ ਜਿਸ ਕਰ ਕੇ ਕੁੱਝ ਲੋਕ ਗ੍ਰੰਥੀ ਸਿੰਘ ਦਾ ਸਾਮਾਨ ਬਾਹਰ ਕੱਢਣ ਲਈ ਵਧੇ ਤਾਂ ਦੋਵੇਂ ਧਿਰਾਂ ਦੀਆਂ ਲੜਾਈ ਹੋ ਗਈ ਅਤੇ ਕਈਆਂ ਦੀ ਦਸਤਾਰ ਲੱਥ ਗਈ। ਇਸ ਸਬੰਧੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਅਸੀ ਗ੍ਰੰਥੀ ਸਿੰਘ ਨੂੰ ਇਕ ਸਾਲ ਦਾ ਸਮਾਂ ਦਿਤਾ ਕਿ ਜੇ ਸਹੀ ਢੰਗ ਨਾਲ ਰਹੇਗੇ ਤਾਂ ਭਾਵੇਂ 20 ਸਾਲ ਰਹੋ ਪਰ ਜੇ ਕੋਈ ਵੀ ਸ਼ਿਕਾਇਤ ਮਿਲੀ ਤਾਂ ਬਾਹਰ ਕਰ ਦਿਆਂਗੇ। ਦੂਜੇ ਪਾਸੇ ਗੁਰਨਾਮ ਸਿੰਘ ਨੇ ਕਿਹਾ ਕਿ ਉਸ ਨੂੰ ਸੰਗਤ ਨੇ ਗੁਰਦਵਾਰੇ ਵਿਖੇ ਲਿਆਂਦਾ ਹੈ। ਪਿੰਡ ਮਾੜੀ ਸਮਰਾ ਗੁਰਦੁਆਰਾ ਸਾਹਿਬ ਜਿਥੇ ਵਿਵਾਦ ਹੋਇਆ ਜਾਣਕਾਰੀ ਦਿੰਦਾ ਗਰੰਥੀ ਗੁਰਨਾਮ ਸਿੰਘ ਅਤੇ ਸਤਿਕਾਰ ਕਮੇਟੀ ਪੰਜਾਬ ਦੇ ਸੇਵਾਦਾਰ ਭਾਈ ਰਣਜੀਤ ਸਿੰਘ ਉਧੋਕੇ ਸਿੰਘ

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement