DGMC Election: ਦਿੱਲੀ ਗੁਰਦਵਾਰਾ ਚੋਣਾਂ ਦਾ ਐਲਾਨ, ਡਾਇਰੈਕਟਰ ਵਲੋਂ ਚਿੱਠੀ ਜਾਰੀ
Published : Jun 17, 2025, 7:39 am IST
Updated : Jun 17, 2025, 7:39 am IST
SHARE ARTICLE
DGMC Election
DGMC Election

25 ਜੂਨ ਨੂੰ ਹੀ ਹੋਵੇਗੀ, ਦਿੱਲੀ ਗੁਰਦਵਾਰਾ ਕਮੇਟੀ ਦੀ ਅੰਤ੍ਰਿੰਗ ਚੋਣ

DGMC Election: ਦਿੱਲੀ ਸਰਕਾਰ ਦੇ ਗੁਰਦਵਾਰਾ ਚੋਣ ਡਾਇਰੈਕਟੋਰੇਟ ਨੇ 25 ਜੂਨ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਬੋਰਡ ਦੀ ਚੋਣ ਕਰਵਾਉਣ ਲਈ ਚਿੱਠੀ ਤਾਂ ਜਾਰੀ ਕਰ ਦਿਤੀ ਹੈ, ਪਰ ਉਹ ਚਿੱਠੀ ਨੂੰ ਕਿਸੇ ‘ਗੁਪਤ ਦਸਤਾਵੇਜ਼’ ਵਾਂਗ ਮੀਡੀਆ ਤੋਂ ਲੁਕਾਈ ਰੱਖ ਕੇ, ਸ਼ਾਇਦ ਲੋਕਾਂ ਪ੍ਰਤੀ ਆਪਣੀ ਜਵਾਬਦੇਹੀ ਨਿਭਾਅ ਰਿਹਾ ਹੈ।

ਅੱਜ ਜਦੋਂ ‘ਸਪੋਕਸਮੈਨ’ ਦੇ ਇਸ ਪੱਤਰਕਾਰ ਨੇ ਪੰਜਾਬੀ ਅਕਾਦਮੀ ਦੇ ਦਫ਼ਤਰ ਜਾ ਕੇ, ਡਾਇਰੈਕਟਰ ਨੂੰ ਮਿਲਣਾ ਚਾਹਿਆ, ਤਾਂ ਅੱਗੋਂ ਮੁਲਾਜ਼ਮ ਨੇ ਰੁੱਖਾ ਵਤੀਰਾ ਅਪਨਾਉਂਦੇ ਹੋਏ ਮਿਲਵਾਉਣ ਤੋਂ ਨਾਂਹ ਕਰ ਦਿਤੀ, ਕੁਝ ਸਕਿੰਟਾਂ ਪਿਛੋਂ ਜਦੋਂ ਡਾਇਰੈਕਟਰ ਆਪਣੇ ਕਮਰੇ ‘ਚੋਂ ਨਿਕਲੇ ਤਾਂ ਉਨ੍ਹਾਂ ਕਮਰੇ ਦੇ ਬਾਹਰ ਖੜੇ ਪੱਤਰਕਾਰ ਨੂੰ ਗੌਲਿਆਂ ਤੱਕ ਨਾ, ਜਦ ਕਿ ਅਦਾਰੇ ਦਾ ਫ਼ੋਟੋ ਵਾਲਾ ਸ਼ਨਾਖ਼ਤੀ ਕਾਰਡ ਪਹਿਲਾਂ ਵੇਖ ਚੁਕੇ ਹੋਣ ਦੇ ਬਾਵਜੂਦ) ।  

ਪਿਛੋਂ ਜਦੋਂ ਡਾਇਰੈਕਟਰ ਕਾਰ ਵਿਚ ਬਹਿਣ ਲੱਗੇ ਤਾਂ ਉਥੇ ਖੜੇ ਖੜੇ ਹੀ ਦੁਪਹਿਰ 1:24 ‘ਤੇ ਇਸ ਪੱਤਰਕਾਰ ਨੇ ਕੋਸ਼ਿਸ਼ ਕਰ ਕੇ, ਮੁਸ਼ਕਲ ਨਾਲ ਡੇਢ ਮਿੰਟ , ਡਾਇਰੈਕਟਰ ਨੂੰ ਸਵਾਲ ਪੁੱਛੇ।‘ 25 ਜੂਨ ਨੂੰ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਅੰਦਰੂਨੀ ਚੋਣਾਂ ਕਰਵਾਉਣ ਬਾਰੇ ਜੋ ਚਿੱਠੀ ਕੱਢੀ ਹੈ, ਉਸਦੀ ਕਾਪੀ ਦੇ  ਦਿਉ, ਦੇ ਜਵਾਬ ਵਿਚ ਡਾਇਰੈਕਟਰ ਮਨਵਿੰਦਰ ਸਿੰਘ ਨੇ ਕਿਹਾ, “ਉਹ ਮੈਂਬਰਾਂ ( ਦਿੱਲੀ ਕਮੇਟੀ ਦੇ ) ਨੂੰ ਜਾਰੀ ਹੋ ਚੁਕੀ ਹੈ, ਤੁਹਾਨੂੰ ਨਹੀਂ ਦੇ ਸਕਦੇ। 25 ਜੂਨ ਨੂੰ ਚੋਣਾਂ ਹੋ ਰਹੀਆਂ ਹਨ, ਪਰ ਐਕਟ ਮੁਤਾਬਕ ਹੀ ਗੁਰਦਵਾਰਾ ਕਮੇਟੀ ਦਾ ਕਾਰਜਕਾਲ ਹੋਵੇਗਾ।” 

(ਪੱਤਰਕਾਰ ਅਮਨਦੀਪ ਸਿੰਘ ਦੀ ਰਿਪੋਰਟ)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement