ਆਓ 4 ਸਾਹਿਬਜ਼ਾਦਿਆਂ ਬਾਰੇ ਜਾਣੀਏ
Published : Dec 17, 2022, 8:37 pm IST
Updated : Dec 17, 2022, 8:37 pm IST
SHARE ARTICLE
Chaar Sahibzaade
Chaar Sahibzaade

ਪੜ੍ਹੋ 4 ਸਾਹਿਬਜ਼ਾਦਿਆਂ ਬਾਰੇ

 

ਪ੍ਰਸ਼ਨ:  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ  (ਸਪੁੱਤਰ) ਸਨ?

ਉੱਤਰ :  ਚਾਰ 

ਪ੍ਰਸ਼ਨ: ਗੁਰੂ ਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਦੇ ਨਾਂ ਦੱਸੋ?     

ਉੱਤਰ : ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ 

ਪ੍ਰਸ਼ਨ:  ਚਾਰ ਸਾਹਿਬਜ਼ਾਦਿਆਂ ਦੇ ਦਾਦਾ ਤੇ ਦਾਦੀ ਦਾ ਨਾਮ ਕੀ ਸੀ? 

ਉੱਤਰ :  ਸ੍ਰੀ ਗੁਰੂ ਤੇਗ਼ ਬਹਾਦਰ ਜੀ, ਮਾਤਾ ਗੁਜਰੀ ਜੀ

ਪ੍ਰਸ਼ਨ: ਚਾਰ ਸਾਹਿਬਜ਼ਾਦਿਆਂ ਦੇ ਪੜਦਾਦਾ ਜੀ ਦਾ ਨਾਂ  ਕੀ ਸੀ? 

ਉੱਤਰ : ਸ੍ਰੀ ਗੁਰੂ ਹਰਿਗੋਬਿੰਦ ਜੀ 

ਪ੍ਰਸ਼ਨ: ਬਾਬਾ ਅਜੀਤ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ  ਹੋਇਆ ਸੀ?

ਉੱਤਰ :  23 ਮਾਘ 1744 ਸੰਮਤ, 7 ਜਨਵਰੀ 1687 ਈ: ਪਾਉਂਟਾ ਸਾਹਿਬ

ਪ੍ਰਸ਼ਨ: ਬਾਬਾ ਅਜੀਤ ਸਿੰਘ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ?    

ਉੱਤਰ :  ਮਾਤਾ ਸੁੰਦਰੀ ਜੀ

ਪ੍ਰਸ਼ਨ: ਆਨੰਦਪੁਰ ਦੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਸਲਮਾਨ ਹਾਕਮਾਂ ਵਿਰੁਧ ਲੜਾਈਆਂ ’ਚ ਕਿਹੜੇ ਸਾਹਿਬਜ਼ਾਦੇ ਨੇ ਬਹਾਦਰੀ ਦੇ ਜੌਹਰ ਵਿਖਾਏ?

ਉੱਤਰ : ਬਾਬਾ ਅਜੀਤ ਸਿੰਘ ਜੀ ਨੇ 

ਪ੍ਰਸ਼ਨ: ਗੁਰੂ ਜੀ ਨੇ ਦੇਵਦਾਸ ਬ੍ਰਾਹਮਣ ਦੀ ਮਦਦ ਲਈ  ਕਿਸ ਨੂੰ ਭੇਜਿਆ ਸੀ? 

ਉੱਤਰ : ਬਾਬਾ ਅਜੀਤ ਸਿੰਘ ਜੀ ਨੂੰ

ਪ੍ਰਸ਼ਨ: ਗੁਰੂ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਕਦੋਂ ਭੇਜਿਆ ਸੀ?

ਉੱਤਰ : 1704 ਈ:

ਪ੍ਰਸ਼ਨ: ਗੁਰੂ ਜੀ ਨੇ ਬਾਬਾ ਅਜੀਤ ਸਿੰਘ ਜੀ ਨਾਲ ਕਿੰਨੀ ਫ਼ੌਜ ਭੇਜੀ ਸੀ? 

ਉੱਤਰ :  100 ਘੋੜ ਸਵਾਰ ਸਿੰਘ

ਪ੍ਰਸ਼ਨ: ਦੇਵਦਾਸ ਬ੍ਰਾਹਮਣ ਦੀ ਬ੍ਰਾਹਮਣੀ ਕਿਸ ਦੀ ਕੈਦ ਵਿਚ ਸੀ? 

ਉੱਤਰ : ਜਾਬਰ ਖ਼ਾਨ ਦੀ

ਪ੍ਰਸ਼ਨ: ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ ਆਨੰਦਪੁਰ ਸਾਹਿਬ ਨੂੰ ਕਿੰਨੀ ਦੇਰ ਘੇਰਾ ਪਾਈ ਰਖਿਆ ਸੀ? 

ਉੱਤਰ : ਸੱਤ ਮਹੀਨੇ 

ਪ੍ਰਸ਼ਨ: ਮੁਗ਼ਲ ਫ਼ੌਜਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਕਿਲ੍ਹਾ ਛੱਡਣ ਤੋਂ ਬਾਅਦ ਕਿਹੜੀ ਨਦੀ ’ਤੇ ਹਮਲਾ ਕੀਤਾ ਸੀ? 

ਉੱਤਰ : ਸਰਸਾ ਨਦੀ 'ਤੇ

ਪ੍ਰਸ਼ਨ: ਕਿਹੜੇ ਦੋ ਸਾਹਿਬਜ਼ਾਦੇ ਦਾਦੀ ਨਾਲੋਂ ਸਰਸਾ ਨਦੀ ਤੋਂ ਵਿਛੜ ਗਏ ਸਨ?

ਉੱਤਰ : ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ

ਪ੍ਰਸ਼ਨ: ਸਰਸਾ ਨਦੀ ਦੇ ਕੰਢੇ ਸਿੰਘਾਂ ਦੇ ਜੱੱਥੇ ਦੀ ਅਗਵਾਈ ਕਿਸ ਸਾਹਿਬਜ਼ਾਦੇ ਨੇ ਕੀਤੀ ਸੀ?
 

ਉੱਤਰ : ਬਾਬਾ ਅਜੀਤ ਸਿੰਘ ਜੀ ਨੇ

 

- ਬਲਵਿੰਦਰ ਸਿੰਘ ਕੋਟਕਪੂਰਾ, ਮੁਹੱਲਾ ਹਰਨਾਮਪੁਰਾ 
ਵਾ: ਨੰ: 16 ਕੋਟਕਪੂਰਾ (ਫ਼ਰੀਦਕੋਟ) 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement