'ਉੱਚਾ ਦਰ ਵਿਖੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਇਨਕਲਾਬੀ ਕਦਮ: ਪ੍ਰੋ.ਹਰਮਿੰਦਰ ਸਿੰਘ 
Published : Apr 18, 2018, 3:46 am IST
Updated : Apr 18, 2018, 3:46 am IST
SHARE ARTICLE
Professor Harminder Singh
Professor Harminder Singh

ਪ੍ਰੋ.ਹਰਮਿੰਦਰ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਇਸ ਸਮਾਗਮ ਵਿਚ ਭਾਈ ਲਾਲੋ ਵਾਲੀ ਕੋਧਰੇ ਦੀ ਰੋਟੀ ਦਾ ਲੰਗਰ ਵਰਤਾਇਆ ਗਿਆ, ਉਹ ਵਾਕਈ ਨਿਵੇਕਲਾ ਉੱਦਮ ਹੈ।

 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਏ ਜਾਣ ਨੂੰ ਇਨਕਲਾਬੀ ਕਦਮ ਦੱਸਦੇ ਹੋਏ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਪ੍ਰੋ.ਹਰਮਿੰਦਰ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਇਸ ਸਮਾਗਮ ਵਿਚ ਭਾਈ ਲਾਲੋ ਵਾਲੀ ਕੋਧਰੇ ਦੀ ਰੋਟੀ ਦਾ ਲੰਗਰ ਵਰਤਾਇਆ ਗਿਆ, ਉਹ ਵਾਕਈ ਨਿਵੇਕਲਾ ਉੱਦਮ ਹੈ। ਇਸ ਲਈ 'ਸਪੋਕਸਮੈਨ' ਤੇ 'ਉੱਚਾ ਦਰ' ਵਧਾਈ ਦੇ ਪਾਤਰ ਹਨ।ਉਨਾਂ੍ਹ ਕਿਹਾ ਕਿ ਭਾਰਤ ਦੇ ਕਈ ਸੂਬਿਆਂ ਤੇ ਅਮਰੀਕਾ ਆਦਿ ਵਿਚ ਵੀ 15 ਅਪ੍ਰੈਲ ਨੂੰ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਜੋ ਇਤਿਹਾਸਕ ਕਦਮ ਹੈ।ਉਨਾਂ ਕਿਹਾ ਕਿ ਜਦੋਂ ਅਪਣੀ ਵੱਡੀ ਉਮਰ ਦੇ ਬਾਵਜੂਦ ਸ.ਪਾਲ ਸਿੰਘ ਪੁਰੇਵਾਲ ਨੇ ਸਖ਼ਤ ਮਿਹਨਤ ਨਾਲ ਨਾਨਕਸ਼ਾਹੀ ਕੈਲੰਡਰ ਤਿਆਰ ਕਰ ਕੇ,

ucha Dar Baba Nanak DaUcha Dar Baba Nanak Da

ਪੰਥ ਨੂੰ ਸਮਰਪਤ ਕੀਤਾ ਪਰ ਇਸ ਵਿਚ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਅਸਲ ਤਰੀਕ ਬਾਰੇ ਕੋਈ ਸਹਿਮਤੀ ਨਾ ਬਣਨ ਕਰ ਕੇ, ਪੁਰਾਣੀ ਤਰੀਕ ਹੀ ਰੱਖੀ ਗਈ। ਪਿਛੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਅਸਲ ਤਰੀਕ ਕੀ ਬਦਲਣੀ ਸੀ, ਸਗੋਂ ਸੰਤ ਸਮਾਜ ਨੂੰ ਖ਼ੁਸ਼ ਕਰਨ ਲਈ ਸਿਆਸੀ ਲੋਕਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਵਿਚ ਹੀ ਐਨੀਆਂ ਸੋਧਾਂ ਕਰਵਾ ਦਿਤੀਆਂ ਕਿ ਹੁਣ ਅਸਲ ਕੈਲੰਡਰ ਗਵਾਚ ਗਿਆ ਹੈ। ਪ੍ਰੋ.ਹਰਮਿੰਦਰ ਸਿੰਘ ਨੇ ਕਿਹਾ ਕਿ 'ਉੱਚਾ ਦਰ ਵਿਖੇ ਅਸਲ ਤਰੀਕ ਮੁਤਾਬਕ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਪਿਛੋਂ ਸਾਨੂੰ ਸਾਰਿਆਂ ਨੂੰ ਮੁੜ ਤੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement