ਪਰ ਕਾ ਬੁਰਾ ਨਾ ਰਾਖਹੁ ਚੀਤ
Published : Jun 18, 2020, 11:39 am IST
Updated : Jun 18, 2020, 12:52 pm IST
SHARE ARTICLE
Guru Granth Sahib Ji
Guru Granth Sahib Ji

ਸਾਡੇ ਜੀਵਨ ਵਿਚ ਰੋਜ਼ਾਨਾ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਤਾਂ ਸਾਧਾਰਣ ਪ੍ਰਕਾਰ ਦੀਆਂ ਹੁੰਦੀਆਂ ਹਨ

ਸਾਡੇ ਜੀਵਨ ਵਿਚ ਰੋਜ਼ਾਨਾ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਤਾਂ ਸਾਧਾਰਣ ਪ੍ਰਕਾਰ ਦੀਆਂ ਹੁੰਦੀਆਂ ਹਨ, ਇਸ ਲਈ ਬਹੁਤ ਜਲਦੀ ਭੁਲਾ ਦਿਤੀਆਂ ਜਾਂਦੀਆਂ ਹਨ ਪਰ ਕੁੱਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਬਹੁਤ ਲੰਮੇ ਸਮੇਂ ਤਕ ਸਾਨੂੰ ਯਾਦ ਰਹਿੰਦੀਆਂ ਹਨ। ਸੰਨ 2020 ਵਿਚ ਚੱਲ ਰਹੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਲਾਕਡਾਊਨ ਦੇ ਚਲਦਿਆਂ ਘਰ ਅੰਦਰ ਬੈਠਿਆਂ ਇਕ ਦਿਨ ਮੈਨੂੰ ਅਪਣੇ ਜੀਵਨ ਵਿਚ ਕਰੀਬ 40 ਸਾਲ ਪਹਿਲਾਂ ਵਾਪਰੀ ਇਕ ਘਟਨਾ ਯਾਦ ਆ ਗਈ ਜਿਸ ਨੂੰ ਇਕ ਲੇਖ ਦੇ ਰੂਪ ਵਿਚ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ।

Sri Guru Granth Sahib jiGuru Granth Sahib Ji

1980 ਵਿਚ ਮੇਰੀ ਪੋਸਟਿੰਗ ਹਨੂਮਾਨਗੜ੍ਹ ਜੰਕਸ਼ਨ ਵਿਖੇ ਸਥਿਤ ਸਿੰਚਾਈ ਵਿਭਾਗ ਦੇ ਇਕ ਡਿਵੀਜ਼ਨ ਵਿਚ ਹੋ ਗਈ। ਇਕ ਡਿਵੀਜ਼ਨ ਅੰਦਰ ਆਉਂਦੀਆਂ ਨਹਿਰਾਂ ਦੁਆਰਾ ਵੱਖ-ਵੱਖ ਖੇਤਰਾਂ ਵਿਚ ਸਿੰਚਾਈ ਲਈ ਪਾਣੀ ਦਿਤਾ ਜਾਂਦਾ ਸੀ। ਇਨ੍ਹਾਂ ਨਹਿਰਾਂ ਉਤੇ ਸਥਿਤ ਵੱਖ-ਵੱਖ ਚੱਕਾਂ ਦੇ ਕਾਸ਼ਤਕਾਰਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਸਮਾਧਾਨ ਲਈ ਉਨ੍ਹਾਂ ਨੂੰ ਇਸ ਦਫ਼ਤਰ ਵਿਚ ਆਉਣਾ ਪੈਂਦਾ ਸੀ। ਇਨ੍ਹਾਂ ਚੱਕਾਂ ਤੋਂ ਆਉਂਦੇ ਲੋਕਾਂ ਨੂੰ ਅਟੈਂਡ ਕਰਨ ਵਿਚ ਕੁੱਝ ਦਿਨ ਤਾਂ ਮੈਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਜਲਦੀ ਹੀ ਮੈਨੂੰ ਇਹ ਸਮਝ ਆ ਗਿਆ ਕਿ ਇਥੇ ਕੰਮ ਕਿਸ ਤਰ੍ਹਾਂ ਦਾ ਹੈ। ਮੈਂ ਇਹ ਗੱਲ ਦਸਣੀ ਚਾਹੁੰਦਾ ਹਾਂ ਕਿ ਦਫ਼ਤਰ ਦਾ ਮਾਹੌਲ ਇਹੋ ਜਿਹਾ ਬਣਿਆ ਹੋਇਆ ਸੀ ਕਿ ਬਾਹਰੋਂ ਆਏ ਜ਼ਿਆਦਾਤਰ ਲੋਕਾਂ ਨੂੰ ਅਪਣਾ ਕੰਮ ਕਰਵਾਉਣ ਲਈ ਰਿਸ਼ਵਤ ਦੇਣੀ ਪੈਂਦੀ ਸੀ।

hukamnama from guru granth sahib jiGuru Granth Sahib Ji

ਕਰੀਬ ਮਹੀਨਾ ਕੁ ਡਿਊਟੀ ਕਰਨ ਉਪਰੰਤ ਛੁੱਟੀ ਵਾਲੇ ਇਕ ਦਿਨ ਫ਼ੁਰਸਤ ਦੇ ਪਲਾਂ ਵਿਚ ਜਦ ਮੈਂ ਅਪਣੇ ਕੁਆਟਰ ਵਿਚ ਬੈਠਾ ਹੋਇਆ ਸਾਂ ਤਾਂ ਮੈਂ ਸੋਚ ਰਿਹਾ ਸਾਂ ਕਿ ਜਿਸ ਸੀਟ ਉਤੇ ਮੇਰੀ ਪੋਸਟਿੰਗ ਹੋਈ ਹੈ, ਉਹ ਤਾਂ 'ਉਪਰਲੀ ਕਮਾਈ' ਕਰਨ ਵਾਲੀ ਸੀਟ ਮੰਨੀ ਜਾਂਦੀ ਹੈ। ਇਸ ਲਈ ਮੇਰੇ ਵਾਲੀ ਤਕਨੀਕੀ ਯੋਗਤਾ ਰੱਖਣ ਵਾਲੇ ਕਈ ਵਿਅਕਤੀ ਸਿਆਸੀ ਦਬਾਅ ਪਾ ਕੇ ਜਾਂ ਪੈਸੇ ਖ਼ਰਚ ਕਰ ਕੇ ਇਥੋਂ ਦੇ ਆਰਡਰ ਕਰਵਾਉਂਦੇ ਹਨ ਜਦਕਿ ਮੇਰੀ ਪੋਸਟਿੰਗ ਤਾਂ ਅਜਿਹਾ ਕੀਤੇ ਬਿਨਾਂ ਹੀ ਹੋ ਗਈ ਹੈ।

Guru Granth Sahib JiGuru Granth Sahib Ji

ਦਫ਼ਤਰ ਵਿਚ ਫੈਲੇ ਭ੍ਰਿਸ਼ਟਾਚਾਰ ਬਾਰੇ ਸੋਚ ਕੇ ਮੇਰੇ ਮਨ ਵਿਚ ਇਹ ਡਰ ਪੈਦਾ ਹੋ ਰਿਹਾ ਸੀ ਕਿ ਲਾਲਚ ਵਸ ਇਸ ਜਾਲ ਵਿਚ ਫੱਸ ਕੇ ਕੋਈ ਵੀ ਕਦੇ ਵੀ ਜ਼ਲੀਲ ਹੋ ਸਕਦਾ ਹੈ। ਮੈਨੂੰ ਭਗਤ ਕਬੀਰ ਜੀ ਦੇ ਉਹ ਉਪਦੇਸ਼ ਯਾਦ ਆ ਗਏ ਜਿਨ੍ਹਾਂ ਦੁਆਰਾ ਇਹ ਸਮਝਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਕ ਮੁੱਠੀ ਦਾਣਿਆਂ ਦੇ ਲਾਲਚ ਵਿਚ ਫੱਸ ਕੇ ਪਕੜੇ ਜਾਣ ਉਤੇ ਬਾਂਦਰ ਨੂੰ ਸਾਰੀ ਉਮਰ ਘਰ-ਘਰ ਦੇ ਬੂਹੇ ਅੱਗੇ ਨੱਚਣਾ ਪੈਂਦਾ ਹੈ।

PrayerPrayer

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ। ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਚਿਓ ਘਰ ਘਰ ਬਾਰਿ। (ਗੁ. ਗ੍ਰੰਥ ਸਾਹਿਬ ਪੰਨਾ : 336)
ਤੋਤੇ ਦਾ ਉਦਾਹਰਣ ਦੇ ਕੇ ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਚੋਗੇ ਦੇ ਲਾਲਚ ਵਿਚ ਆ ਕੇ ਜਿਸ ਤਰ੍ਹਾਂ ਉਹ ਫੜਿਆ ਜਾਂਦਾ ਹੈ, ਇਸੇ ਤਰ੍ਹਾਂ ਹੀ ਜਗਤ ਵਿਚ ਮਾਇਆ ਦਾ ਵੀ ਇਉਂ ਹੀ ਵਰਤਾਰਾ ਹੈ ਜੋ ਮਨੁੱਖ ਨੂੰ ਅਪਣੇ ਮੋਹ ਜਾਲ ਵਿਚ ਫਸਾ ਲੈਂਦੀ ਹੈ।  ਜਿਉ ਨਲਨੀ ਸੂਅਟਾ ਗਇਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ। (ਗੁ. ਗ੍ਰੰਥ ਸਾਹਿਬ ਪੰਨਾ : 336) ਬਾਬਾ ਨਾਨਕ ਜੀ ਸਮਝਾਉਂਦੇ ਹਨ ਕਿ ਮੱਛੀ ਵੇਖਣ ਨੂੰ ਤਾਂ ਬਹੁਤ ਸਿਆਣੀ ਤੇ ਸੋਹਣੀ ਜਾਪਦੀ ਹੈ ਪਰ ਜੀਭ ਦਾ ਸੁਆਦ ਇਸ ਜੀਵ ਅੰਦਰ ਇਕ ਦੋਸ਼ (ਔਗੁਣ) ਹੈ। ਇਸ ਦੋਸ਼ ਦੀ ਪੂਰਤੀ ਲਈ ਸ਼ਿਕਾਰੀ ਦੁਆਰਾ ਪਾਣੀ ਅੰਦਰ ਵਿਛਾਏ ਜਾਲ ਅਤੇ ਕੁੰਡੀ ਉਤੇ ਉਹ ਵਿਸ਼ਵਾਸ ਕਰ ਬੈਠਦੀ ਹੈ ਅਤੇ ਫੜੇ ਜਾਣ ਉਤੇ ਮੌਤ ਸਹੇੜ ਲੈਂਦੀ ਹੈ। ਅਜਿਹੀ ਹੀ ਹਾਲਤ ਮਨੁੱਖ ਦੀ ਹੈ।

SikhSikh

ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ। ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ। ਕੀਤੇ ਕਾਰਣਿ ਪਾਕੜੀ ਕਾਲੁ ਨ ਫਲੈ ਸਿਰਾਹੁ।੧। ਭਾਈ ਰੇ ਇਉ ਸਿਰਿ ਜਾਣਹੁ ਕਾਲੁ। ਜਿਉ ਮਛੀ ਤਿਉ ਮਾਨਸਾ ਪਵੇ ਅਚਿੰਤਾ ਜਾਲੁ ।ਰਹਾਉ। ਪੰਨਾ 55)
ਕਬੂਤਰ ਦੀ ਉਦਾਹਰਣ ਦੇ ਕੇ ਗੁਰੂ ਰਾਮਦਾਸ ਜੀ ਸਮਝਾਉਂਦੇ ਹਨ ਕਿ ਚੋਗੇ ਦੇ ਲਾਲਚ ਵਸ ਉਹ ਅਪਣੇ ਤਾਈਂ ਜਾਲ ਵਿਚ ਬੰਧਵਾ ਬੈਠਦਾ ਹੈ। ਅਜਿਹੀ ਹੀ ਦਸ਼ਾ ਅਪਣੇ ਮਨ ਦੇ ਪਿੱਛੇ ਚੱਲਣ ਵਾਲੇ ਮਨੁੱਖ ਦੀ ਹੈ। ਜਿਉ ਪੰਖੀ ਕਪੋਤਿ ਆਪੁ ਬਨਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ। (ਪੰਨਾ 538) ਮੱਖੀ ਦਾ ਉਦਾਹਰਣ ਦੇ ਕੇ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਚਿਪ-ਚਿਪ ਕਰਦੀ ਗੁੜ ਦੀ ਰੋੜੀ ਉਤੇ ਮੱਖੀ ਮੁੜ-ਮੁੜ ਉੱਡ ਕੇ ਆ ਬੈਠਦੀ ਹੈ ਤੇ ਆਖ਼ਰ ਗੁੜ ਨਾਲ ਹੀ ਚਿੰਬੜ ਜਾਂਦੀ ਹੈ ਅਤੇ ਉਥੇ ਹੀ ਮਰ ਜਾਂਦੀ ਹੈ।

ਜਗਤ ਵਿਚ ਇਹੀ ਹਾਲ ਮਾਇਆ ਦਾ ਹੈ। ਜਿਹੜੇ-ਜਿਹੜੇ ਬੰਦੇ ਮਾਇਆ ਦੇ ਨੇੜੇ ਹੋ-ਹੋ ਬੈਠਦੇ ਹਨ, ਉਹ ਇਸ ਦੇ ਮੋਹ ਵਿਚ ਫਸ ਜਾਂਦੇ ਹਨ, ਸਿਰਫ਼ ਉਹੀ ਬਚਦੇ ਹਨ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਦੇ ਹਨ।  ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿਆਇ। ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ। (ਪੰਨਾ 1097) ਉਕਤ ਅਤੇ ਗੁਰਬਾਣੀ ਤੋਂ ਮਿਲਦੇ ਅਜਿਹੇ ਕੁੱਝ ਹੋਰ ਉਪਦੇਸ਼ ਬਾਰੇ ਸੋਚਣ ਉਪਰੰਤ ਮਾਇਆ ਦੇ ਮੋਹ ਤੋਂ ਬਚਿਆ ਕਿਵੇਂ ਜਾ ਸਕਦਾ ਹੈ? ਸਾਡੇ ਮਾਰਗ ਦਰਸ਼ਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਜਿਹੇ ਅਨੇਕ ਉਪਦੇਸ਼ ਸੁਸ਼ੋਭਿਤ ਹਨ ਜਿਨ੍ਹਾਂ ਵਿਚੋਂ ਕੁੱਝ ਇਸ ਤਰ੍ਹਾਂ ਹਨ। ਬਾਬੇ ਨਾਨਕ ਜੀ ਸਮਾਉਂਦੇ ਹਨ ਕਿ ਮੈਲ ਰਹਿਤ ਅਤੇ ਸਾਫ਼ ਸੁਥਰੇ ਪਾਣੀ ਅੰਦਰ ਕਮਲ ਅਤੇ ਪਾਣੀ ਦਾ ਜਾਲਾ ਦੋਵੇਂ ਵਸਦੇ ਹਨ।

Darbar SahibDarbar Sahib

ਪਾਣੀ ਦੇ ਜਾਲੇ ਤੇ ਸੁਆਦਲੇ ਪਾਣੀ ਦੇ ਮੇਲ ਮਿਲਾਪ ਅੰਦਰ ਹੀ ਕਮਲ ਵੀ ਵਸਦਾ ਹੈ ਪਰ ਪਾਣੀ ਦੇ ਮੇਲ-ਮਿਲਾਪ ਨਾਲ ਕਮਲ ਨੂੰ ਕੋਈ ਦੁਸ਼ਣ ਨਹੀਂ ਚਮੜਦਾ। ਬਿਮਰ ਸਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ। ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ। (ਪੰਨਾ-990) ਕਮਲ ਤੇ ਮੁਰਗਾਬੀ ਦੀ ਉਦਾਹਰਣ ਦੇ ਕੇ ਬਾਬਾ ਨਾਨਕ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਕਮਲ ਫੁੱਲ ਪਾਣੀ ਵਿਚ ਨਿਰਲੇਪ ਰਹਿੰਦਾ ਹੈ, ਇਸੇ ਤਰ੍ਹਾਂ ਪਾਣੀ ਵਿਚ ਰਹਿਣ ਵਾਲੀ ਮੁਰਗਾਬੀ ਦੇ ਪਾਣੀ ਵਿਚ ਚਿਰਦਿਆਂ ਹੋਇਆਂ ਵੀ ਉਸ ਦੇ ਖੰਭ ਨਹੀਂ ਭਿੱਜਦੇ ਭਾਵ ਗਿੱਲੇ ਨਹੀਂ ਹੁੰਦੇ। ਇਸ ਜੀਵ ਦੀ ਇਸ ਸਿਫ਼ਤ ਨੂੰ ਜੀਵਾਤਮਾ ਦੇ ਪ੍ਰਸੰਗ ਵਿਚ ਚਿਤ੍ਰਦਿਆਂ ਇਹ ਉਦੇਸ਼ ਬਖ਼ਸ਼ੇ ਗਏ ਹਨ ਕਿ ਜਿਵੇਂ ਪਾਣੀ ਵਿਚ ਤਰਦੀ ਮੁਰਗਾਬੀ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ ਤੇ ਪਾਣੀ ਵਿਚ ਉਗਿਆ ਕਮਲ ਫੁੱਲ ਪਾਣੀ ਤੋਂ ਅਭਿੱਜ ਤੇ ਨਿਰਾਲਾ ਰਹਿੰਦਾ ਹੈ, ਉਸੇ ਤਰ੍ਹਾਂ ਸੰਸਾਰਕ ਪਦਾਰਥਾਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਨਾਮ ਜਾਪਦਿਆਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ।

Darbar Sahib Darbar Sahib

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ। ਸੁਰਤਿ ਸਬਦਿ  ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ। (ਪੰਨਾ 938) ਆਸਾ ਰਾਗ ਵਿਚ ਉਸਾਰੇ ਬਚਨਾਂ ਦੁਆਰਾ ਬਾਬਾ ਨਾਨਕ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਜੇ ਤੂੰ ਇਲਮ ਦਾ ਵਿਚਾਰਵਾਨ ਹੈਂ ਤਦ ਸਾਰਿਆਂ ਦਾ ਭਲਾ ਕਰਨ ਵਾਲਾ ਬਣ।  ਵਿਦਿਆ ਵੀਚਾਰੀ ਤਾਂ ਪਰਉਪਕਾਰੀ। (ਪੰਨਾ-356)
ਕੁੱਝ ਸਮਾਂ ਅਜਿਹੀਆਂ ਸੋਚਾਂ ਸੋਚਣ ਤੋਂ ਬਾਅਦ ਰਾਤ ਭਰ ਅਰਾਮ ਕਰਨ ਉਪਰੰਤ ਜਦ ਅਗਲੇ ਦਿਨ ਮੈਂ ਦਫ਼ਤਰ ਪਹੁੰਚਿਆ ਤਾਂ ਵੇਖਿਆ ਕਿ ਸਾਡੇ ਡਵੀਜ਼ਨ ਦੀ ਸਰਹੱਦ ਅੰਦਰ ਪੈਂਦੇ ਪੀਲੀਬੰਗਾ ਕਸਬੇ ਦੇ ਕੁੱਝ ਕਾਸ਼ਤਕਾਰ ਅਪਣੇ ਚੱਕ ਦਾ ਕੋਈ ਕੰਮ ਕਰਵਾਉਣ ਲਈ ਮੈਨੂੰ ਮਿਲਣ ਆਏ ਹਨ।

ਬਿਠਾਉਣ ਉਪਰੰਤ ਮੈਂ ਉਨ੍ਹਾਂ ਤੋਂ ਆਉਣ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਦਸਿਆ ਕਿ ''ਪਿਛਲੇ ਸਾਲ ਅਸੀ ਅਪਣੇ ਚੱਕ ਦੇ ਪਾਈਪ ਦਾ ਸਾਈਜ਼ ਵੱਡਾ ਕਰਵਾਇਆ ਸੀ ਪਰ ਇਸ ਪਾਈਪ ਤੋਂ ਮਿਲਦਾ ਪਾਣੀ ਪਹਿਲਾਂ ਨਾਲੋਂ ਵਧਿਆ ਨਹੀਂ ਸਗੋਂ ਇਸ ਦਾ ਉਲਟਾ ਅਸਰ ਇਹ ਹੋਇਆ ਕਿ ਕੁੱਝ ਕਾਸ਼ਤਕਾਰਾਂ ਦੇ ਰਕਬੇ ਵਿਚ ਸਿੰਚਾਈ ਪਹਿਲਾਂ ਨਾਲੋਂ ਵੀ ਘੱਟ ਹੋਣ ਲੱਗ ਪਈ ਹੈ। ਅਸੀ ਚਾਹੁੰਦੇ ਹਾਂ ਕਿ ਮੌਕੇ ਉਤੇ ਚੱਲ ਰਹੇ ਪਾਈਪ ਦੀ ਥਾਂ ਉਸ ਤੋਂ ਵੱਡੇ ਸਾਈਜ਼ ਦਾ ਪਾਈਪ ਮਨਜ਼ੂਰ ਕਰ ਦਿਤਾ ਜਾਵੇ।''

Darbar SahibDarbar Sahib

ਰੀਕਾਰਡ ਵੇਖਣ ਉਪਰੰਤ ਮੈਂ ਸਮਝ ਗਿਆ ਕਿ ਪਿਛਲੀ ਵਾਰ ਇਨ੍ਹਾਂ ਨੇ ਪਾਈਪ ਦਾ ਜਿਹੜਾ ਸਾਈਜ਼ ਵੱਡਾ ਕਰਵਾਇਆ ਸੀ, ਉਹ ਨਹਿਰ ਦੇ ਤਲ ਤੋਂ ਕਾਫ਼ੀ ਉੱਚਾ ਲੱਗਾ ਹੋਇਆ ਹੈ। ਨਹਿਰ ਦੇ ਹੈੱਡ ਤੋਂ ਜਦ ਪਾਣੀ ਮਨਜ਼ੂਰਸ਼ੁਦਾ ਮਾਤਰਾ ਤੋਂ ਘੱਟ ਛਡਿਆ ਜਾਂਦਾ ਹੈ ਤਾਂ ਉਸ ਨਾਲ ਚੱਕ ਲਈ ਲਗਾਈ ਗਈ ਪਾਈਪ ਉਪਰ ਪਾਣੀ ਦਾ ਦਬਾਅ ਘੱਟ ਜਾਂਦਾ ਹੈ। ਉਸ ਸਮੇਂ ਦੌਰਾਨ ਜਿਨ੍ਹਾਂ ਕਾਸ਼ਤਾਕਾਰਾਂ ਦੀ ਪਾਣੀ ਦੀ ਵਾਰੀ ਆਉਂਦੀ ਹੈ, ਉਨ੍ਹਾਂ ਨੂੰ ਅਪਣੇ ਹੱਕ ਤੋਂ ਘੱਟ ਪਾਣੀ ਮਿਲਦਾ ਹੈ। ਤਕਨੀਕੀ ਤੌਰ ਉਤੇ ਜਾਂਚ ਕਰਨ ਉਪਰੰਤ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮੌਕੇ ਉਤੇ ਚੱਲ ਰਹੀ 4 ਇੰਚ ਦੀ ਪਾਈਪ  3 ਇੰਚ ਦੀ ਕਰ ਦਿਤੀ ਜਾਏ ਤਾਂ ਇਸ ਨਾਲ ਹੀ ਚੱਕ ਦੇ ਸਾਰੇ ਕਾਸ਼ਤਕਾਰਾਂ ਨੂੰ ਉਨ੍ਹਾਂ ਦੇ ਹੱਕ ਅਨੁਸਾਰ ਪੂਰਾ ਪਾਣੀ ਮਿਲਣ ਲੱਗ ਜਾਏਗਾ।

ਉਹ ਤਾਂ ਮਨ ਵਿਚ ਧਾਰ ਕੇ ਆਏ ਸਨ ਕਿ ਪਾਈਪ ਦਾ ਸਾਇਜ਼ ਮੌਕੇ 'ਤੇ ਚੱਲ ਰਹੇ ਪਾਈਪ ਤੋਂ ਵੱਡਾ ਕਰਵਾਉਣਾ ਹੈ, ਇਸ ਲਈ ਉਨ੍ਹਾਂ ਨੂੰ ਮੇਰੀ ਗੱਲ ਚੰਗੀ ਨਾ ਲੱਗੀ। ਤਿਆਰ ਕੀਤਾ ਗਿਆ ਪ੍ਰਸਤਾਵ ਮੈਂ ਉਨ੍ਹਾਂ ਨੂੰ ਇਕ ਕਾਗ਼ਜ਼ ਉਪਰ ਲਿਖ ਕੇ ਦੇ ਦਿਤਾ ਤਾਕਿ ਉਨ੍ਹਾਂ ਨੂੰ ਯਕੀਨ ਹੋ ਜਾਏ ਕਿ ਇਹ ਸਹੀ ਹੈ। ਨਿਰਾਸ਼ ਜਿਹੇ ਮਨ ਨਾਲ ਉਹ ਕਾਗ਼ਜ਼ ਲੈ ਕੇ ਵਾਪਸ ਚਲੇ ਗਏ। ਕਰੀਬ ਮਹੀਨੇ ਕੁ ਬਾਅਦ ਉਹ ਫਿਰ ਆਏ ਤਾਂ ਉਨ੍ਹਾਂ ਨੇ ਕਿਹਾ ਕਿ ''ਅਸੀ ਖ਼ਰਚਾ ਪਾਣੀ ਦੇਣ ਲਈ ਤਿਆਰ ਹਾਂ, ਇਸ ਲਈ ਪਾਈਪ ਦਾ ਸਾਈਜ਼ ਵੱਡਾ ਕਰ ਦਿਤਾ ਜਾਵੇ।'' ਮੈਂ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਜਵਾਬ ਦਿਤਾ ਕਿ 'ਚੱਕ ਦੀ ਬੇਹਤਰੀ ਪਾਈਪ ਦਾ ਸਾਈਜ਼ ਛੋਟਾ ਕਰਵਾਉਣ ਵਿਚ ਹੀ ਹੈ।' ਪੈਸਿਆਂ ਦੀ ਗੱਲ ਬਾਰੇ ਮੈਂ ਉਨ੍ਹਾਂ ਨੂੰ ਨਿਮਰਤਾ ਸਹਿਤ ਇਹ ਸਪੱਸ਼ਟ ਕਰ ਦਿਤਾ ਕਿ ''ਕੰਮ ਕਰਨ ਲਈ ਸਰਕਾਰ ਮੈਨੂੰ ਤਨਖ਼ਾਹ ਦਿੰਦੀ ਹੈ, ਇਸ ਲਈ ਉਪਰਲੀ ਕਮਾਈ ਦੀ ਮੈਨੂੰ ਕੋਈ ਲੋੜ ਨਹੀਂ।'' ਮੇਰਾ ਇਹ ਉੱਤਰ ਸੁਣ ਕੇ ਉਹ ਵਾਪਸ ਚਲੇ ਗਏ।
(ਬਾਕੀ ਅਗਲੇ ਹਫ਼ਤੇ)
ਸੰਪਰਕ : 9815676453

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement