Panthak News: ਸਿੱਖ ਕੌਮ ਨੂੰ ਭੰਬਲਭੂਸਿਆਂ ਵਿਚ ਨਾ ਪਾਉ ‘ਜਥੇਦਾਰ ਜੀ’: ਰਤਨ ਸਿੰਘ
Published : Jul 18, 2024, 7:12 am IST
Updated : Jul 18, 2024, 7:17 am IST
SHARE ARTICLE
Do not confuse the Sikh community 'Jathedar ji' Ratan Singh Panthak News
Do not confuse the Sikh community 'Jathedar ji' Ratan Singh Panthak News

Panthak News: ਕਿਹਾ, 13 ਨੁਕਤੀ ਪ੍ਰੋਗਰਾਮ 'ਤੇ ਅਮਲ ਕੀਤੇ ਬਗੈਰ ਛੁਟਕਾਰਾ ਨਹੀਂ ਹੋਣਾ

Do not confuse the Sikh community 'Jathedar ji' Ratan Singh Panthak News: : ਗੁਰੂਘਰ ਪ੍ਰਬੰਧ ਸੁਧਾਰ ਲਹਿਰ ਪੰਜਾਬ ਦੇ ਪ੍ਰਧਾਨ ਜਥੇਦਾਰ ਰਤਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਪੰਥਕ ਏਕਤਾ ਲਈ ਕੌਮ ਨੂੰ ਭੰਬਲਭੂਸਿਆਂ ਵਿਚ ਪਾਉਣ ਦਾ ਗੁਨਾਹ ਨਾ ਕਰਨ ਕਿਉਂਕਿ ਉਹ ਸਿੱਖ ਕੌਮ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਕਿਸੇ ਦਲ ਦੇ ਜਥੇਦਾਰ ਨਹੀਂ ਹਨ। 

ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹੁਣ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਅਹੁਦੇ ਉਤੇ ਬੈਠ ਕੇ ਕਿਸੇ ਖ਼ਾਸ ਧਿਰ ਦੇ ਪੱਖ ਵਿਚ ਫ਼ੈਸਲਾ ਦੇਣ ਵਾਲੇ ‘ਜਥੇਦਾਰਾਂ’ ਦਾ ਕੀ ਹਸ਼ਰ ਹੋਇਆ ਹੈ ਇਹ ਦਸਣ ਦੀ ਲੋੜ ਨਹੀਂ। ਇਸ ਲਈ ਇਹ ਸੋਚ ਕੇ ਚਲੋ ਕਿ ਜੇਕਰ ਅਕਾਲ ਪੁਰਖ ਨੇ ਉਨ੍ਹਾਂ ਨੂੰ ਨਾ ਬਖ਼ਸ਼ਿਆ ਤਾਂ ਤੁਸੀਂ ਵੀ ਸੰਭਲ ਕੇ ਇਨਸਾਫ਼ ਨੂੰ ਸਾਹਮਣੇ ਰੱਖ ਕੇ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਪੰਥ ਦਰਦੀ ਸ. ਜੋਗਿੰਦਰ ਸਿੰਘ ਵਲੋਂ ਸੁਝਾਏ ਗਏ 13 ਨੁਕਾਤੀ ਪ੍ਰੋਗਰਾਮ ਨੂੰ ਪਰਖ ਦੀ ਤੱਕੜੀ ਨਾਲ ਸੱਚ ਤੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਅੰਮ੍ਰਿਤਸਰ ਵਿਖੇ ਕਾਇਮ ਕੀਤਾ ਜਾਵੇ ।

ਇਥੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦੇ ਹੋਏ ਜਥੇਦਾਰ ਰਤਨ ਸਿੰਘ ਨੇ ਅੱਗੇ ਕਿਹਾ ਕਿ ਦੁਨੀਆਂ ਗਵਾਹ ਹੈ ਕਿ ਬੀਤੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਲਏ ਗਏ ਪੱਖਪਾਤੀ ਫ਼ੈਸਲਿਆਂ ਦੀ ਅਕਾਲ ਪੁਰਖ ਨੇ ਉਨ੍ਹਾਂ ਨੂੰ ਕੀ ਸਜ਼ਾ ਦਿਤੀ ਹੈ? ਪਰ ਇਸ ਦੇ ਉਲਟ ਸਹੀ ਅਰਥਾਂ ਵਿਚ ‘ਰਾਣੀਏ ਅੱਗਾ ਢਕ’ ਕਹਿਣ ਦੀ ਜੁਰਅਤ ਕਰਨ ਵਾਲੇ ਜਥੇਦਾਰਾਂ ਨੂੰ ਸਿੱਖ ਪੰਥ ਨੇ ਅਪਣੇ ਹੱਥਾਂ ਤੇ ਚੁੱਕ ਲਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਸਹੀ ਸੇਧ ਦੇਣ ਵਾਲੇ ਰੋਜ਼ਾਨਾ ਸਪੋਕਸਮੈਨ ਨੇ ਹਮੇਸ਼ਾ ਹੀ ਸੱਚ ਦੀ ਗੱਲ ਕੀਤੀ ਹੈ। ਜਥੇਦਾਰ ਰਤਨ ਸਿੰਘ ਨੇ ਕਿਹਾ ਕਿ ‘ਜਥੇਦਾਰ ਜੀ’ ਸਰਦਾਰ ਜੋਗਿੰਦਰ ਸਿੰਘ ਵਲੋਂ ਪੇਸ਼ 13 ਨੁਕਾਤੀ ਪ੍ਰੋਗਰਾਮ ਉਤੇ ਅਮਲ ਕੀਤੇ ਬਗ਼ੈਰ ਛੁਟਕਾਰਾ ਸੰਭਵ ਨਹੀਂ ਅਤੇ ਕੇਵਲ ਏਕਤਾ ਲਈ ਜਾਰੀ ਕੀਤੇ ਗਏ ਕਿਸੇ ‘ਹੁਕਮ’ ਦੀ ਹੁਣ ਸਿੱਖ ਪੰਥ ਦੀ ਨਜ਼ਰ ਵਿਚ ਕੋਈ ਵੁਕਅਤ ਨਹੀਂ।

ਉਨ੍ਹਾਂ ਅੰਤ ਵਿਚ ਕਿਹਾ ਕਿ ਕੌਮ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਹੋਰ ਨਾ ਹੋਣ ਦਿਉ। ਸਿੱਖ ਪੰਥ ਵਿਚ ਗੁਰ ਮਰਿਆਦਾ ਲਾਗੂ ਕਰਨ ਵਲ ਚਾਲੇ ਪਾਉ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਸਰਬੱਤ ਖ਼ਾਲਸਾ ਦੁਆਰਾ ਕੀਤਾ ਜਾਵੇ। ਇਸ ਮੌਕੇ ਸੁਰਜੀਤ ਸਿੰਘ ਖੱਟੜਾ ਅਤੇ ਗੁਰਨਾਮ ਸਿੰਘ ਹੁਸੈਨਪੁਰ ਵੀ ਮੌਜੂਦ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement