ਸਜ਼ਾ ਪਾਉਣ ਤੋਂ ਬਾਅਦ ਗੋਬਿੰਦ ਸਿੰਘ ਲੌਂਗੋਵਾਲ ਨੇ ਬਣਾਈ ਮੀਡੀਆ ਤੋਂ ਦੂਰੀ 
Published : Sep 18, 2020, 1:28 pm IST
Updated : Sep 18, 2020, 1:28 pm IST
SHARE ARTICLE
Gobind Singh Longowal
Gobind Singh Longowal

''ਸ਼੍ਰੋਮਣੀ ਕਮੇਟੀ ਗਾਇਬ ਹੋਏ ਸਰੂਪਾਂ ਦੇ ਮਾਮਲੇ ਦੀ ਜਾਂਚ ਕਿਸੇ ਬਾਹਰੀ ਏਜੰਸੀ ਤੋਂ ਕਰਵਾਏ''

 ਅੰਮ੍ਰਿਤਸਰ - ਸਾਲ 2016 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਨੁਕਸਾਨੇ ਗਏ ਪਾਵਨ ਸਰੂਪਾਂ ਦੇ ਮਾਮਲੇ 'ਚ ਪਸ਼ਚਾਤਾਪ ਨਾ ਕਰਨ ਕਰਕੇ ਅੱਜ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਵਲੋਂ 2016 ਵਾਲੀ ਅੰਤਰਿੰਗ ਕਮੇਟੀ ਦੇ ਮੈਂਬਰਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਇਸੇ ਦੌਰਾਨ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਵਾ ਕੇ ਬਾਹਰ ਆਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ।

Gobind Singh LongowalGobind Singh Longowal

ਇਸ ਬਾਰੇ ਜਦੋਂ ਸਪੋਕਸਮੈਨ ਦੇ ਪੱਤਰਕਾਰ ਨੇ ਸਿੱਖ ਜੱਥੇਬੰਦੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲੌਗੋਂਵਾਲ ਆਪਣੇ ਖ਼ਾਸ ਬੰਦਿਆਂ ਨੂੰ ਬਚਾ ਰਹੇ ਹਨ ਅਤੇ ਇਸ ਕਰ ਕੇ ਹੀ ਮੀਡੀਆ ਤੋਂ ਦੂਰੀ ਬਣਾ ਰਹੇ ਹਨ। ਸਿੱਖ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਸ਼੍ਰੋਣੀ ਕਮੇਟੀ ਅਕਾਲੀ ਦਲ ਦੀ ਹਮੈਤ ਕਰ ਰਹੀ ਹੈ ਅਤੇ ਅਕਾਲੀ ਦਲ ਦੀ ਇਜ਼ਾਜਤ ਤੋਂ ਬਗੈਰ ਸ਼੍ਰੋਮਣੀ ਕਮੇਟੀ ਵਿਚ ਇਕ ਪੱਤਾ ਵੀ ਨਹੀਂ ਹਿਲਦਾ।

Sukhbir Badal And Gobind Singh Longowal Sukhbir Badal And Gobind Singh Longowal

ਸਿੱਖ ਨੇ ਕਿਹਾ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਮਿਲ ਕੇ ਹੀ ਸਰੂਪ ਗਾਇਬ ਕਰਵਾਏ ਹਨ ਤੇ ਸਿੱਖ ਜੱਥੇਬੰਦੀਆਂ ਸਿਰਫ਼ ਉਹਨਾਂ ਤੋਂ ਜਵਾਬ ਮੰਗ ਰਹੀਆਂ ਹਨ ਤੇ ਗੋਬਿੰਦ ਸਿੰਘ ਲੌਂਗੋਵਾਲ ਜਵਾਬ ਦੇਣ ਤੋਂ ਭੱਜ ਰਹੇ ਹਨ। ਜਥੇਬੰਦੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਗਾਇਬ ਹੋਏ ਸਰੂਪਾਂ ਦੀ ਭਾਲ ਖੁਦ ਨਾ ਕਰ ਕੇ ਕਿਸੇ ਬਾਹਰ ਵਾਲੀ ਏਜੰਸੀ ਨੂੰ ਇਹ ਮਾਮਲਾ ਸੌਂਪੇ।

gobind singh longowalGobind singh longowal

ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਪੰਥ ਵਿਚੋਂ ਛੇਕਿਆ ਜਾਵੇ ਤਾਂ ਜਾ ਕੇ ਸਿੱਖਾਂ ਦੇ ਕਾਲਜੇ ਨੂੰ ਠੰਢ ਪਵੇਗੀ। ਜਥੇਬੰਦੀਆਂ ਨੇ ਕਿਹਾ ਕਿ ਜੋ ਲੌਗੋਂਵਾਲ ਨੂੰ ਸਜ਼ਾ ਲਗਾਈ ਗਈ ਹੈ ਉਹ ਸਜ਼ਾ ਨਹੀਂ ਹੈ ਬਲਕਿ ਸ਼ਰਧਾ ਭਾਵਨਾ ਹੈ ਕਿਉਂਕਿ ਗੁਰੂ ਘਰ ਵਿਚ ਭਾਂਡੇ ਮਾਂਜਣਾ ਜਾ ਫਿਰ ਝਾੜੂ ਲਗਾਉਣਾ ਕੋਈ ਸਜ਼ਾ ਨਹੀਂ ਹੁੰਦੀ। ਉਹਨਾਂ ਕਿਹਾ ਕਿ ਇਹਨਾਂ ਨੂੰ ਸਜ਼ਾ ਉਦੋਂ ਮਿਲੇਗੀ ਜਦੋਂ ਇਹਨਾਂ ਨੂੰ ਪੰਥ ਵਿਚੋਂ ਛੇਕਿਆ ਜਾਵੇਗਾ।

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement