ਫ਼ੈਸਲੇ ਨਾਲ ਥੋੜ੍ਹੀ ਰਾਹਤ ਮਿਲੀ, ਪ੍ਰੰਤੂ ਲੜਾਈ ਜਾਰੀ ਰਹੇਗੀ
Published : Dec 18, 2018, 9:52 am IST
Updated : Dec 18, 2018, 9:52 am IST
SHARE ARTICLE
Bibi Nirpreet Kaur
Bibi Nirpreet Kaur

ਦਿੱਲੀ ਹਾਈ ਕੋਰਟ ਵਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ 'ਤੇ ਸਿੱਖ ਕਤਲੇਆਮ ਪੀੜਤਾਂ ਨੇ ਕਿਹਾ ਫ਼ੈਸਲੇ ਨਾਲ ਥੋੜ੍ਹੀ ਰਾਹਤ ਮਿਲੀ,ਪ੍ਰੰਤੂ ਲੜਾਈ ਜਾਰੀ ਰਹੇਗੀ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਮਾਮਲਿਆਂ ਵਿਚ 34 ਸਾਲ ਦੇ ਇੰਤਜ਼ਾਰ ਤੋਂ ਬਾਅਦ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਤੋਂ ਬਾਅਦ ਪੀੜਤਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਪੀੜਤਾਂ ਨੇ ਦਾਅਵਾ ਕੀਤਾ ਹੈ ਕਿ ਇਨਸਾਫ਼ ਲਈ ਲੰਬੀ ਲੜਾਈ ਦੌਰਾਨ ਉਨ੍ਹਾਂ ਨੂੰ ਧਮਕੀਆ ਦਾ ਸਾਹਮਣਾ ਕਰਨਾ ਪਿਆ। ਸਿੱਖ ਕਤਲੇਆਮ ਵਿਚ ਅਪਣੇ ਪਰਵਾਰ ਨੂੰ ਗੁਆਉਣ ਵਾਲੀ ਜਗਦੀਸ਼ ਕੌਰ ਅਤੇ ਨਿਰਪ੍ਰੀਤ ਕੌਰ ਨੇ ਕਿਹਾ ਕਿ 34 ਸਾਲ ਬਹੁਤ ਲੰਬਾ ਸਮਾਂ ਹੈ ਪ੍ਰੰਤੂ ਉਹ ਦੋਸ਼ੀਆਂ ਨੂੰ ਬੇਨਕਾਬ ਕਰਨ ਲਈ ਬਾਜ਼ਿੱਦ ਹੈ ਅਤੇ ਇਨਸਾਫ਼ ਲਈ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।

ਜਗਦੀਸ਼ ਕੌਰ ਨੇ ਕਿਹਾ,''ਇਸ ਫ਼ੈਸਲੇ ਨਾਲ ਥੋੜ੍ਹੀ ਰਾਹਤ ਮਿਲੀ ਹੈ। ਇਨ੍ਹਾਂ ਸਾਲਾਂ ਵਿਚ ਜਿਸ ਤਰ੍ਹਾਂ ਅਨਿਆਂ ਦਾ ਅਸੀ ਸਾਹਮਣਾ ਕੀਤਾ ਹੈ ਉਸ ਤਰ੍ਹਾਂ ਦੇ ਅਨਿਆਂ ਦਾ ਕਿਸੇ ਨੂੰ ਵੀ ਸਾਹਮਣਾ ਨਹੀਂ ਕਰਨਾ ਚਾਹੀਦਾ।'' ਸੱਜਣ ਕੁਮਾਰ ਨੂੰ ਜਗਦੀਸ਼ ਕੌਰ ਦੇ ਪਤੀ, ਪੁੱਤਰ ਅਤੇ ਤਿੰਨ ਚਚੇਰੇ ਭਰਾਵਾਂ ਕੇਹਰ ਸਿੰਘ, ਗੁਰਪ੍ਰੀਤ ਸਿੰਘ, ਰਘੂਵੇਂਦਰ ਸਿੰਘ, ਨਰਿੰਦਰ ਪਾਲ ਸਿੰਘ ਅਤੇ ਕੁਲਦੀਪ ਸਿੰਘ ਦੀ ਹਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਹ ਘਟਨਾ ਇਕ ਅਤੇ ਦੋ ਨਵੰਬਰ 1984 ਨੂੰ ਦਖਣੀ ਪਛਮੀ ਦਿੱਲੀ ਦੇ ਪਾਲਮ ਕਾਲੋਨੀ ਇਲਾਕੇ ਵਿਚ ਰਾਜ ਨਗਰ ਪਾਰਟ-1 ਵਿਚ ਹੋਈ ਸੀ।

Bibi Jagdish KaurBibi Jagdish Kaur

ਰਾਜ ਨਗਰ ਪਾਰਟ-2 ਵਿਚ ਦੰਗਿਆਂ ਦੌਰਾਨ ਇਕ ਗੁਰਦਵਾਰੇ ਨੂੰ ਵੀ ਫੂਕ ਦਿਤਾ ਗਿਆ ਸੀ। ਇਹ ਘਟਨਾਵਾਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਦੇ ਬਾਅਦ ਹੋਈ ਸੀ। ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰਨ ਵਾਲੀ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਨਰੀਸਤ ਕਰਦੇ ਹੋਏ ਕਿਹਾ ਕਿ ਮਾਮਲੇ ਵਿਚ ਦੋਸ਼ੀ ਨੂੰ ਤਿੰਨ ਗਵਾਹਾਂ ਜਗਦੀਸ਼ ਕੌਰ, ਉਨ੍ਹਾਂ ਦੀ ਚਚੇਰੀ ਭੈਣ ਜਗਸ਼ੇਰ ਸਿੰਘ ਅਤੇ ਨਿਰਪ੍ਰੀਤ ਕੌਰ ਦੀ ਦ੍ਰਿੜ੍ਹਤਾ ਦੀ ਵਜ੍ਹਾ ਨਾਲ ਨਿਆਂ ਦੇ ਦਾਇਰੇ ਵਿਚ ਲਿਆਇਆ ਜਾ ਸਕਿਆ। ਨਿਰਪ੍ਰੀਤ ਕੌਰ ਨੇ ਕਿਹਾ ਕਿ ਇਨਸਾਫ਼ ਪਹਿਲਾ ਮਿਲਣਾ ਚਾਹੀਦਾ ਸੀ। ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੇ ਸਾਹਮਣੇ ਹੀ ਜ਼ਿੰਦਾ ਸਾੜ ਦਿਤਾ ਸੀ।

ਉਨ੍ਹਾਂ ਕਿਹਾ,''ਇਹ ਫ਼ੈਸਲਾ ਸਾਡੇ ਲਈ ਥੋੜ੍ਹੀ ਰਾਹਤ ਲੈ ਕੇ ਆਇਆ ਹੈ। ਅਸੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਾਂ ਕਿ ਸਾਨੂੰ ਇਨਸਾਫ਼ ਮਿਲਿਆ ਹੈ। ਸਾਨੂੰ ਪਹਿਲਾ ਇਨਸਾਫ਼ ਮਿਲਣਾ ਚਾਹੀਦਾ ਸੀ ਅਤੇ ਇਹ ਕਾਫ਼ੀ ਦੇਰ ਤੋਂ ਮਿਲਿਆ ਹੈ।'' ਮੇਰੇ ਪਿਤਾ ਨੂੰ ਸਮਝੌਤੇ ਦੇ ਬਹਾਨੇ ਬਾਹਰ ਲਿਜਾਇਆ ਗਿਆ ਅਤੇ ਜਿੰਦਾ ਸਾੜ ਦਿਤਾ ਗਿਆ। ਉਨ੍ਹਾਂ ਨੇ ਤਿੰਨ ਵਾਰ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਨੇ ਉਨ੍ਹਾਂ ਨੂੰ ਨਹੀਂ ਛੱਡਿਆ।'' ਨਿਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਵਿਰੁਧ ਝੂਠੇ ਮਾਮਲੇ ਦਾਇਰ ਕੀਤੇ ਗਏ ਅਤੇ ਉਨ੍ਹਾਂ ਨੂੰ ਵਿਭਿੰਨ ਜੇਲਾਂ ਵਿਚ 9 ਸਾਲ ਬਿਤਾਉਣੇ ਪਏ। ਉਨ੍ਹਾਂ ਕਿਹਾ ਕਿ ਅਸੀ ਮੁਸ਼ਕਲ ਪ੍ਰਸਥਿਤੀਆਂ ਦੇ ਬਾਵਜੂਦ ਲੜਾਈ ਜਾਰੀ ਰੱਖੀ।                   (ਪੀ.ਟੀ.ਆਈ)

Location: India, Delhi, New Delhi

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement