
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੇਸ਼ਾਵਰ ਦੇ ਸਿੱਖਾਂ ਨੇ ਅਦਾਲਤ ਵਿਚ ਪਟੀਸ਼ਨ ਪਾ ਕੇ ਸਸਕਾਰ ...
ਫ਼ਤਿਹਗੜ੍ਹ ਸਾਹਿਬ, (ਸੁਰਜੀਤ ਸਿੰਘ ਸਾਹੀ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੇਸ਼ਾਵਰ ਦੇ ਸਿੱਖਾਂ ਨੇ ਅਦਾਲਤ ਵਿਚ ਪਟੀਸ਼ਨ ਪਾ ਕੇ ਸਸਕਾਰ ਲਈ ਬਿਜਲਈ ਭੱਠੀਆਂ ਦੀ ਪਾਕਿਸਤਾਨ ਸਰਕਾਰ ਵਲੋਂ ਲਗਵਾਉਣ ਦੀ ਮੰਗ ਕਰਨਾ ਗ਼ੈਰ-ਦਲੀਲ ਹੈ ਕਿਉਂਕਿ ਪਾਕਿਸਤਾਨ ਵਿਚ ਵੱਖ-ਵੱਖ ਸਿੱਖ ਸੰਸਥਾਵਾਂ ਸਰਗਰਮ ਹਨ।
ਇਹ ਇਖ਼ਲਾਕੀ ਜ਼ਿੰਮੇਵਾਰੀ ਤਾਂ ਉਪਰੋਕਤ ਸਿੱਖਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਬੋਰਡਾਂ ਦੀ ਬਣਦੀ ਹੈ ਨਾ ਕਿ ਪੇਸ਼ਾਵਰ ਜਾਂ ਪਾਕਿਸਤਾਨ ਦੇ ਸਿੱਖਾਂ ਨੂੰ ਅਜਿਹੇ ਮੁਦਿਆਂ 'ਤੇ ਅਦਾਲਤਾਂ ਜਾਂ ਹੁਕਮਰਾਨਾਂ ਨੂੰ ਸੰਪਰਕ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਜਦ ਪਾਕਿਸਤਾਨ ਅਤੇ ਭਾਰਤੀ ਪੱਧਰ 'ਤੇ ਸਾਡੀਆਂ ਉਪਰੋਕਤ ਸਿੱਖੀ ਸੰਸਥਾਵਾਂ ਅਤੇ ਪ੍ਰਬੰਧਕ ਕਮੇਟੀਆਂ ਲੰਮੇਂ ਸਮੇਂ ਤੋਂ ਚਲਦੀਆਂ ਆ ਰਹੀਆਂ ਹਨ
Simranjit Singh Mann
ਤਾਂ ਪਾਕਿਸਤਾਨ ਜਾਂ ਬਾਹਰਲੇ ਦੇਸ਼ਾਂ ਵਿਚ ਅਜਿਹੀਆਂ ਕੌਮੀ ਮੰਗਾਂ ਨੂੰ ਪੂਰਾ ਕਰਨਾ ਇਨ੍ਹਾਂ ਸੰਸਥਾਵਾਂ ਦਾ ਫ਼ਰਜ਼ ਬਣਦਾ ਹੈ।ਇਸੇ ਤਰ੍ਹਾਂ ਬਾਹਰਲੇ ਮੁਲਕਾਂ ਵਿਚ ਬੈਠੇ ਸਿੱਖਾਂ ਨੂੰ ਅਪਣੀਆਂ ਕੌਮੀ ਮੰਗਾਂ ਲਈ ਬਾਹਰਲੀਆਂ ਅਦਾਲਤਾਂ ਜਾਂ ਹੁਕਮਰਾਨਾਂ ਕੋਲ ਪਹੁੰਚ ਕਰਨ ਦੀ ਗੱਲ ਕਰ ਕੇ ਸਿੱਖ ਕੌਮ ਦੀ ਅਣਖ ਤੇ ਗ਼ੈਰਤ ਨੂੰ ਕਿਸੇ ਤਰ੍ਹਾਂ ਦੀ ਵੀ ਠੇਸ ਨਹੀਂ ਪਹੁੰਚਾਉਣੀ ਚਾਹੀਦੀ