ਸਿੱਖ ਸੰੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਨੇ ਬਣਾਈ ਫ਼ਿਲਮ 'ਬਲੈਕੀਆ': ਭਾਈ ਰਣਜੀਤ ਸਿੰਘ
Published : May 19, 2019, 9:55 am IST
Updated : May 19, 2019, 9:55 am IST
SHARE ARTICLE
Bhai Ranjit Singh
Bhai Ranjit Singh

ਖਾੜਕੂ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਵਲੋਂ ਬਣਾਈ ਗਈ ਫ਼ਿਲਮ 'ਬਲੈਕੀਆ' ਜਿਸ ਵਿਚ ਬੜੀ ਚਲਾਕੀ ਨਾਲ ਪੰਜਾਬ ਦੀ ਜਵਾਨੀ ਦੀ ਬਰਬਾਦੀ ਦਾ ਸਿਹਰਾ ਖਾੜਕੂਆਂ

ਅੰਮ੍ਰਿਤਸਰ : ਖਾੜਕੂ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਵਲੋਂ ਬਣਾਈ ਗਈ ਫ਼ਿਲਮ 'ਬਲੈਕੀਆ' ਜਿਸ ਵਿਚ ਬੜੀ ਚਲਾਕੀ ਨਾਲ ਪੰਜਾਬ ਦੀ ਜਵਾਨੀ ਦੀ ਬਰਬਾਦੀ ਦਾ ਸਿਹਰਾ ਖਾੜਕੂਆਂ ਸਿਰ ਮੜ੍ਹਿਆ ਗਿਆ ਹੈ ਤੇ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਦਾ ਜ਼ਿੰਮੇਵਾਰ ਪਾਕਿਸਤਾਨ ਨੂੰ ਠਹਿਰਾ ਕੇ ਹਿੰਦੋਸਤਾਨ ਨੂੰ ਕਲੀਨ ਚਿਟ ਦਿਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਹੈ ਕਿ ਫ਼ਿਲਮ ਵਿਚ ਕਹਾਣੀ ਨੂੰ ਬੜੀ ਹੀ ਚਲਾਕੀ ਨਾਲ ਨਿਜੀ ਰੰਜਸ਼ਾਂ ਤੋਂ ਸਿੱਖ ਸੰਘਰਸ਼ ਤਕ ਲਿਜਾਇਆ ਗਿਆ ਹੈ

ਤੇ ਇਹ ਫ਼ਿਲਮ ਗ਼ਲਤ ਤੱਥਾਂ ਅਤੇ ਸਿੱਖ ਸੰਘਰਸ਼ ਵਿਰੋਧੀ ਮਾਨਸਿਕਤਾ ਨਾਲ ਭਰਪੂਰ ਹਿੰਦੋਸਤਾਨੀ ਪ੍ਰਾਪੇਗੰਡਾ ਹੈ। ਫ਼ਿਲਮ ਵਿਚ ਐਮਰਜੈਂਸੀ ਤੇ ਉਸ ਤੋਂ ਬਾਅਦ ਦੇ ਸਿੱਖ ਸੰਘਰਸ਼ ਦੇ ਦੌਰ ਨੂੰ ਦਿਖਾਇਆ ਗਿਆ ਹੈ। ਸੋਨੇ ਦੇ ਤਸਕਰਾਂ ਵਲੋਂ ਏ.ਕੇ.ਸੰਤਾਲੀ ਦੇ ਨਾਲ ਹੀ ਨਸ਼ੇ ਦੀਆਂ ਖੇਪਾਂ ਆਉਣ ਲੱਗਦੀਆਂ ਹਨ। ਇਨ੍ਹਾਂ ਗ਼ਲਤ ਤੱਥਾਂ ਰਾਹੀਂ ਪੰਜਾਬ ਵਿਚ ਚਲੇ ਸਿੱਖ ਸੰਘਰਸ਼ ਬਾਰੇ ਇਹ ਭੁਲੇਖਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ

ਕਿ 1971 ਦੀ ਜੰਗ ਦਾ ਬਦਲਾ ਲੈਣ ਖ਼ਾਤਰ ਪਾਕਿਸਤਾਨ ਵਲੋਂ ਸਿੱਖਾਂ ਨੂੰ ਹਿੰਦੋਸਤਾਨ ਵਿਰੁਧ ਵਰਤਿਆ ਗਿਆ ਤੇ ਪੰਜਾਬ ਸਮੱਸਿਆ ਦਾ ਕਾਰਨ ਪਾਕਿਸਤਾਨ ਨੂੰ ਦਸਿਆ ਗਿਆ। ਉਨ੍ਹਾਂ ਕਿਹਾ ਕਿ 'ਪੰਜਾਬ 1984' ਫ਼ਿਲਮ ਵੀ ਇਸੇ ਲੜੀ ਦਾ ਹਿੱਸਾ ਸੀ ਪਰ 'ਬਲੈਕੀਆ' ਫ਼ਿਲਮ ਵਿਚ ਪ੍ਰਾਪੇਗੰਡਾ ਦਾ ਪੱਧਰ ਪਹਿਲਾਂ ਨਾਲੋਂ ਜ਼ਿਆਦਾ ਨੀਵਾਂ ਹੈ। ਫ਼ੈਡਰੇਸ਼ਨ ਆਗੂ ਨੇ ਬੀਤੇ ਦਿਨ ਇਸ ਫ਼ਿਲਮ ਦਾ ਅਲਫ਼ਾ ਵਨ ਸਿਨੇਮਾ ਹਾਲ ਵਿਚ ਹੀ ਸਖ਼ਤ ਵਿਰੋਧ ਕੀਤਾ ਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement