Panthak News: ਸਚਾਈ ਸਾਹਮਣੇ ਲਿਆਉਣ ਲਈ ਸੌਦਾ-ਸਾਧ ਨੂੰ ਮਾਫ਼ੀ ਦੇਣ ਵਾਲੇ ਸਾਬਕਾ ਜਥੇਦਾਰ ਅਕਾਲ ਤਖ਼ਤ ’ਤੇ ਸੱਦੇ ਜਾਣ : ਗਿਆਨੀ ਕੇਵਲ ਸਿੰਘ
Published : Jul 19, 2024, 7:22 am IST
Updated : Jul 19, 2024, 7:44 am IST
SHARE ARTICLE
To bring out the truth, former Jathedars who pardoned the trade should be invited to the Akal Takht Panthak News
To bring out the truth, former Jathedars who pardoned the trade should be invited to the Akal Takht Panthak News

Panthak News: ਕਿਹਾ-1996 ਵਿਚ ਹੋਈ ਮੋਗਾ ਕਾਨਫਰੰਸ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਨਾਲ ਸਿੱਖੀ ਸਿਧਾਂਤ ਦੇ ਪਤਨ ਦੀ ਸ਼ੁਰੂਆਤ ਹੋਈ

 To bring out the truth, former Jathedars who pardoned the trade should be invited to the Akal Takht Panthak News: ਸਿੱਖ ਵਿਦਵਾਨ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਸਿੱਖ ਪੰਥ ਦੇ ਮੌਜੂਦਾ ਸੰਕਟ ਭਰੇ ਹਾਲਤ ’ਤੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਆਏ ਨਿਘਾਰ ਲਈ ਜ਼ੁੰਮੇਵਾਰਾਂ ਨੂੰ ਸਿਆਸਤ ਵਿਚੋਂ ਬੇਦਖ਼ਲ ਕਰ ਕੇ, ਘਰਾਂ ਵਿਚ ਬਿਠਾਉਣ ਲਈ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਥੇਦਾਰ ਸਾਹਿਬਾਨ ਨੂੰ ਜਾਰੀ ਕਰ ਦੇਣਾ ਚਾਹੀਦਾ ਹੈ ਤਾਂ ਜੋ ਗੁਰੂ ਪੰਥ ਦੇ ਸਿਧਾਂਤਾਂ ਨੂੰ ਮੰਨਣ ਵਾਲੀਆਂ ਸ਼ਖ਼ਸੀਅਤਾਂ ਨੂੰ ਕਮਾਂਡ ਸੌਂਪੀ ਜਾ ਸਕੇ।

ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ 1996 ਵਿਚ ਮੋਗਾ ਕਾਨਫ਼ਰੰਸ ਦੌਰਾਨ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਗਿਣੀ ਮਿਣੀ ਸਾਜ਼ਸ਼ ਤਹਿਤ ਪੰਜਾਬੀ ਪਾਰਟੀ ਬਣਾ ਦਿਤਾ ਗਿਆ ਜਿਸ ਨਾਲ ਮੀਰੀ ਪੀਰੀ ਦੇ ਸਿਧਾਂਤ ਖ਼ਤਮ ਕਰਨ ਉਪਰੰਤ ਸ਼ਹੀਦਾਂ ਦੀ ਜਥੇਬੰਦੀ ਨੂੰ ਪ੍ਰਵਾਰਵਾਦ ਵਿਚ ਸਥਾਪਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਬਣ ਗਏ, ਬਾਦਲ ਸਾਹਿਬ ਦੀ ਪ੍ਰਧਾਨਗੀ ਵਿਚ ਸ਼ੋਮਣੀ ਕਮੇਟੀ, ਸਰਕਾਰ, ਅਕਾਲ ਤਖ਼ਤ ਸਾਹਿਬ ਆਦਿ ਉਨ੍ਹਾਂ ਦੇ ਹੱਥ ਵਿਚ ਆ ਗਿਆ ਜਿਸ ਦੇ ਸਿੱਟੇ ਵਜੋਂ ਪਾਰਟੀ ਵਿਚ ਅਜਿਹਾ ਨਿਘਾਰ ਆਇਆ ਕਿ ਹੁਣ ਗੰਭੀਰ ਮਸਲਾ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਗਿਆ ਹੈ।

ਇਕ ਚਰਚਿਤ ਸਵਾਲ ’ਤੇ ਸਾਬਕਾ ਜਥੇਦਾਰ ਨੇ ਸਪੱਸ਼ਟ ਕੀਤਾ ਕਿ ਸਿੱਖ ਪੰਥ ਕੋਲ ਮਿਆਰੀ ਤੇ ਬੇਦਾਗ ਲੀਡਰਸ਼ਿਪ ਦੀ ਕੋਈ ਘਾਟ ਨਹੀਂ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਦੇਸ਼ ਦੀ ਅਗਵਾਈ ਕੀਤੀ ਹੈ। ਕੇਂਦਰੀ ਲੀਡਰ ਪੰਥ ਦੀ ਲੀਡਰਸ਼ਿਪ ਦੇ ਮਗਰ-ਮਗਰ ਫਿਰਦੇ ਹੁੰਦੇ ਸਨ, ਇਹ ਸੱਭ ਸਿੱਖ ਇਤਿਹਾਸ ਪੜ੍ਹਨ ਤੋਂ ਪਤਾ ਲੱਗ ਸਕਦਾ ਹੈ। ਸਿੱਖ ਕੌਮ ਤੋਂ ਮੁਗ਼ਲ, ਅੰਗਰੇਜ਼ ਡਰਦੇ ਸਨ। 

ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕਿਸੇ ਦਾ ਪਿਛਲੱਗ ਨਹੀਂ ਬਣਿਆ। ਉਨ੍ਹਾਂ ਬਾਦਲਾਂ ਬਾਰੇ ਦਸਿਆ ਕਿ ਉਹ ਪੰਜ ਵਾਰ ਮੁੱਖ ਮੰਤਰੀ ਰਹੇ ਪਰ ਉਨ੍ਹਾਂ ਪੰਜਾਬ ਤੇ ਪੰਥ ਦੇ ਮਸਲੇ ਸੁਲਝਾਉਣ ਵਿਚ ਕੋਈ ਦਿਲਚਸਪੀ ਨਹੀਂ ਲਈ। ਦਰਿਆਈ ਪਾਣੀ, ਚੰਡੀਗੜ੍ਹ, ਬੰਦੀ ਸਿੰਘ ਤੇ ਹੋਰ ਮਸਲੇ ਹੱਲ ਨਹੀ ਕੀਤੇ। ਅਕਾਲੀ ਸੁਧਾਰ ਲਹਿਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਦੇ ਮੋਢੇ ’ਤੇ ਕੁੱਝ ਨਹੀਂ ਚਲ ਸਕਦਾ। ਸੱਤਾ ਇਨ੍ਹਾਂ ਸੱਭ ਨੇ ਹੰਢਾਈ ਹੈ।ਇਹ ਸਾਰੇ ਭਾਈ ਭਤੀਜਾਵਾਦ ਦੇ ਪ੍ਰਣਾਏ ਹਨ। ਨਵੀਂ ਪੀੜ੍ਹੀ ਇਨ੍ਹਾਂ ਨਾਲ ਕਦੇ ਚਲ ਨਹੀਂ ਸਕਦੀ। ਗੁਨਾਹਗਾਰ ਹੁਣ ਬ੍ਰਹਮ ਗਿਆਨੀ ਨਹੀਂ ਬਣ ਸਕਦੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement