
Haryana News : 2014 ’ਚ ਹੋਏ ਵਿੱਤੀ ਗਬਨ ’ਚ ਸ਼ਾਮਲ ਅਧਿਕਾਰੀਆਂ ਨੂੰ ਪ੍ਰਧਾਨ ਝੀਂਡਾ ਨੇ ਦਿਤੀਆਂ ਹਦਾਇਤਾਂ
New Controversy in Haryana Sikh Gurdwara Management Committee Latest News in Punjabi ਹੁਣ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (HSGMC) ਵਿਚ ਨਵਾਂ ਵਿਵਾਦ ਸਾਹਮਣੇ ਆਇਆ ਹੈ। ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ਼ਾਹਬਾਦ ਵਿਚ ਸੰਗਤ ਦੇ ਸਾਹਮਣੇ ਇਕ ਵੱਡੀ ਗੱਲ ਕਹੀ ਹੈ। ਝੀਂਡਾ ਨੇ ਕਿਹਾ ਕਿ ਕਮੇਟੀ ਦੇ ਜਿਨ੍ਹਾਂ ਅਧਿਕਾਰੀਆਂ ਨੇ 2014 ਤੋਂ ਵਿੱਤੀ ਗਬਨ ਕੀਤਾ ਸੀ, ਉਨ੍ਹਾਂ ਨੂੰ ਅਗਲੇ 15 ਦਿਨਾਂ ਵਿਚ ਗੁਰੂ ਘਰ ਦੀ ਗੋਲਕ ਵਿਚ ਸਾਰੀ ਰਕਮ ਵਾਪਸ ਕਰ ਦੇਣੀ ਚਾਹੀਦੀ ਹੈ।
ਝੀਂਡਾ ਨੇ ਦਾਅਵਾ ਕੀਤਾ ਕਿ ਹਰਿਆਣਾ, ਪੰਜਾਬ, ਜੰਮੂ ਸਮੇਤ ਕਈ ਸੂਬਿਆਂ ਵਿਚ ਸਹਾਇਤਾ ਦੇ ਨਾਮ 'ਤੇ 3.75 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ ਪਰ ਸ਼ੁਰੂਆਤੀ ਜਾਂਚ ਵਿਚ ਵੱਡੇ ਪੱਧਰ 'ਤੇ ਗਬਨ ਹੋਣ ਦੀ ਸੰਭਾਵਨਾ ਸਾਹਮਣੇ ਆਈ ਹੈ। ਦੋਸ਼ ਲਗਾਇਆ ਗਿਆ ਸੀ ਕਿ ਮੌਜੂਦਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਮੇਤ ਕਈ ਵੱਡੇ ਨਾਮ ਇਸ ਧੋਖਾਧੜੀ ਵਿਚ ਸ਼ਾਮਲ ਹੋ ਸਕਦੇ ਹਨ।
ਪ੍ਰਧਾਨ ਝੀਂਡਾ ਨੇ ਦਸਿਆ ਕਿ ਇਸ ਦੀ ਜਾਂਚ ਲਈ ਸੱਤ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ। ਇਸ ਤੋਂ ਇਲਾਵਾ ਪੁਰਾਣੀਆਂ ਕਮੇਟੀਆਂ ਤੋਂ ਆਡਿਟ ਰਿਪੋਰਟਾਂ ਵੀ ਮੰਗੀਆਂ ਗਈਆਂ ਹਨ। ਜੇ ਅਧਿਕਾਰੀ 15 ਦਿਨਾਂ ਦੇ ਅੰਦਰ ਗੁਰੂਘਰ ਦੇ ਪੈਸੇ ਵਾਪਸ ਨਹੀਂ ਕਰਦੇ ਤਾਂ ਉਨ੍ਹਾਂ ਦੇ ਨਾਮ ਸੰਗਤ ਦੇ ਸਾਹਮਣੇ ਜਨਤਕ ਕੀਤੇ ਜਾਣਗੇ।
(For more news apart from New Controversy in Haryana Sikh Gurdwara Management Committee Latest News in Punjabi stay tuned to Rozana Spokesman.)