Panthak News: ਤਖ਼ਤਾਂ ਦੇ ਜਥੇਦਾਰਾਂ ਲਈ 30 ਅਗੱਸਤ ਦਾ ਫ਼ੈਸਲਾ ਹੋਵੇਗੀ ‘ਅਗਨ ਪ੍ਰੀਖਿਆ’ ਪੱਖ ਤੇ ਵਿਰੋਧ ’ਚ ਜਥੇਦਾਰਾਂ ’ਤੇ ਦਬਾਅ ਪੈਣਾ ਸੁਭਾਵਕ
Published : Aug 19, 2024, 7:24 am IST
Updated : Aug 19, 2024, 7:24 am IST
SHARE ARTICLE
The decision for the Jathedars of Takhts will be on August 30
The decision for the Jathedars of Takhts will be on August 30

Panthak News: ਇਹ ਮਸਲਾ ਸਿੱਖ ਇਤਿਹਾਸ ਵਿਚ ਪਹਿਲੀ ਕਿਸਮ ਦਾ ਹੋਵੇਗਾ।

 

Panthak News: ਅਕਾਲ ਤਖ਼ਤ ਸਾਹਿਬ ਦੀ ਸਿੱਖ ਸੰਸਥਾਵਾਂ ਦੇ ਪ੍ਰਸੰਗ ਵਿਚ ਸਦਾ ਕੇਂਦਰੀ ਸੰਸਥਾ ਵਾਲੀ ਭੂਮਿਕਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਫੁੱਟ ਅਤੇ ਸੌਦਾ-ਸਾਧ ਦੇ ਸਵਾਂਗ ਰਚਣ, ਸ੍ਰੀ ਗੁਰੂ-ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਸਿੱਖ ਪੰਥ ਵਿਚੋਂ ਛੇਕੇ ਸੌਦਾ ਸਾਧ ਨੂੰ, ਤਖ਼ਤ ਸਾਹਿਬ ਦੇ ਜਥੇਦਾਰਾਂ ਰਾਹੀਂ ਮਾਫ਼ੀ ਦਿਵਾਉਣ ਦੇ ਦੋਸ਼ ਹੇਠ ਸੁਖਬੀਰ ਸਿੰਘ ਬਾਦਲ ਵਿਰੁਧ, ਸ਼ਿਕਾਇਤ ਉਨ੍ਹਾਂ ਦੇ ਪਾਰਟੀ ਵਿਰੋਧੀਆਂ ਵਲੋਂ ਕਰਨ ਤੇ ਇਸ ਸਬੰਧੀ 30 ਅਗੱਸਤ ਨੂੰ ਪੰਜ ਜਥੇਦਾਰ ਮੀਟਿੰਗ ਕਰਨ ਜਾ ਰਹੇ ਹਨ। ਇਹ ਫ਼ੈਸਲਾ ਉਨ੍ਹਾਂ ਲਈ ਅਗਨ ਪ੍ਰੀਖਿਆ ਵਾਂਗ ਹੈ। ਇਹ ਮਸਲਾ ਸਿੱਖ ਇਤਿਹਾਸ ਵਿਚ ਪਹਿਲੀ ਕਿਸਮ ਦਾ ਹੋਵੇਗਾ। ਪੰਥਕ ਸਿਆਸਤ ਨੂੰ ਸਮਝਣ ਵਾਲੇ ਮਾਹਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਪੱਖੀ, ਇਸ ਸੋਚ ਨਾਲ ਚਲ ਰਹੇ ਹਨ ਕਿ ਅਕਾਲ ਤਖ਼ਤ ਸਾਹਿਬ ਤੋਂ ਰਾਹਤ ਮਿਲੇਗੀ।

ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਇਹ ਵਿਚਾਰਧਾਰਾ ਰੱਖ ਰਹੇ ਹਨ ਕਿ ਇਸ ਪ੍ਰਵਾਰ ਨੇ ਬਜਰ ਗ਼ੁਨਾਹ ਬਹੁਤ ਕੀਤੇ ਹਨ ਕਿ ਸਿੱਖੀ ਦੇ ਨਿਘਾਰ ਅਤੇ ਸਿੱਖ ਕੌਮ ਦੀ ਸ਼ਹਾਦਤਾਂ ਨਾਲ ਹੋਂਦ ਵਿਚ ਆਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਲਈ ਬਾਦਲ ਜ਼ੁੰਮੇਵਾਰ ਹਨ ਤੇ ਜਦ ਤਕ ਇਸ ’ਤੇ ਇਹ ਕਾਬਜ਼ ਹਨ, ਉਸ ਵੇਲੇ ਤਕ, ਸਿੱਖ ਪੰਥ ਦਾ ਭਵਿੱਖ ਕਦੇ ਵੀ ਉਜਵਲ ਨਹੀਂ ਹੋ ਸਕਦਾ। ਮਿਲੇ ਵੇਰਵਿਆਂ ਮੁਤਾਬਕ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਦੇ ਬਿਲਕੁਲ ਮੂਡ ਵਿਚ ਨਹੀਂ।

ਦੂਸਰੇ ਪਾਸੇ ਵਿਰੋਧੀ ਧਿਰ ਅਤੇ ਸਿੱਖ ਜਥੇਬੰਦੀਆਂ ਵਲੋਂ ਜਥੇਦਾਰ ਨੂੰ ਆਏ ਦਿਨ ਯਾਦ ਪੱਤਰ ਦਿਤੇ ਜਾ ਰਹੇ ਹਨ ਕਿ ਪੰਥਕ ਹਿਤਾਂ ਵਿਚ ਬਾਦਲ ਪ੍ਰਵਾਰ ਤੋਂ ਖਹਿੜਾ ਛੁਡਾਇਆ ਜਾਵੇ ।ਚਰਚਾਵਾਂ ਹਨ ਕਿ  ਜੋ ਮਰਜ਼ੀ ਹੋਵੇ, ਫ਼ੈਸਲਾ ਤਾਂ ਇਕ ਧਿਰ ਵਿਰੁਧ ਤੇ ਦੂਸਰੇ ਦੇ ਪੱਖ ਵਿਚ ਆਉਣਾ ਹੈ। ਇਸ ਲਈ ਜਥੇਦਾਰ ਸਾਹਿਬਾਨ ਨੂੰ ਅਗਨ ਪ੍ਰੀਖਿਆ ਵਿਚੋਂ ਲੰਘਦਿਆਂ, ਇਤਿਹਾਸਕ ਨਿਰਣਾ ਲੈਣਾ ਪਵੇਗਾ।

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement