
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮੇਲਾ
ਪੰਜਾਬ- ਭਲੇ ਹੀ ਬਾਬਾ ਫਰੀਦ ਜੀ ਦੇ ਪ੍ਰਕਾਸ਼ ਪੁਰਬ ਨੂੰ ਆਰਟ ਐਂਡ ਕਰਾਫਟ ਮੇਲੇ ਦਾ ਰਸਮੀ ਉਦਘਾਟਨ ਕੱਲ ਕੀਤਾ ਗਿਆ ਸੀ ਪਰ ਹਰ ਸਾਲ ਮਨਾਏ ਜਾਣ ਵਾਲੇ ਇਸ ਪੁਰਬ ਦੀ ਸ਼ੁਰੁਆਤ ਟਿੱਲਾ ਬਾਬਾ ਫਰੀਦ ਜੀ ਦੇ ਅਸਥਾਨ 'ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਹੈ ਅਤੇ ਅਰਦਾਸ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਕਰ ਬਾਬਾ ਜੀ ਦੇ ਮੇਲੇ ਦੀ ਸ਼ੁਰੁਆਤ ਕੀਤੀ ਜਾਂਦੀ ਹਨ। ਇਸ ਕੜੀ ਦੇ ਚਲਦੇ ਅੱਜ ਗੁਰੁਦੁਆਰਾ ਬਾਬਾ ਫਰੀਦ ਜੀ ਦੇ ਅਸਥਾਨ 'ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।
ਜਿੱਥੇ ਜ਼ਿਲਾ ਪ੍ਰਸ਼ਾਸ਼ਨ ਅਤੇ ਬਾਬਾ ਫਰੀਦ ਸੋਸਾਇਟੀ ਦੇ ਮੈਬਰਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਦੁਆਰਾ ਅਰਦਾਸ 'ਚ ਹਿੱਸਾ ਲਿਆ ਗਿਆ ਅਤੇ ਭਾਰੀ ਸੰਗਤ ਨੇ ਇਸ ਮੌਕੇ 'ਤੇ ਹਾਜ਼ਰੀ ਭਰ ਬਾਬਾ ਜੀ ਦਾ ਅਸ਼ੀਰਵਾਦ ਲਿਆ। ਇਸ ਮੌਕੇ ਬਾਬਾ ਫਰੀਦ ਸੋਸਾਇਟੀ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਦੁਆਰਾ ਇਸ ਰਸਮੀ ਮੇਲੇ ਦੀ ਸ਼ੁਰੂਆਤ ਦਾ ਐਲਾਨ ਕੀਤਾ।ਉਥੇ ਹੀ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦੁਆਰਾ ਵੀ ਮੇਲੇ ਦੇ ਰਸਮੀ ਅਗਾਜ਼ ਤੋਂ ਬਾਅਦ ਮੇਲੇ ਦੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਗਤ ਨੂੰ ਵਧ ਚੜ ਕਰ ਮੇਲੇ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ।
ਦੱਸ ਦਈਏ ਕਿ ਇਹ ਪ੍ਰਕਾਸ਼ ਪੁਰਬ ਹਰ ਸਾਲ ਪੂਰੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜੋ ਕਿ ਫਰੀਦਕੋਟ ਵਾਸੀ ਪਿਛਲੇ ਕਰੀਬ 40 ਸਾਲਾ ਤੋਂ ਬਾਬਾ ਫਰੀਦ ਜੀ ਨੂੰ ਸਿਜਦਾ ਕਰਨ ਲਈ ਉਨ੍ਹਾਂ ਦਾ ਆਗਮਨ ਪੁਰਬ ਮਨਾਉਂਦੇ ਆ ਰਹੇ ਹਨ ਜੋ 19 ਸਤੰਬਰ ਤੋਂ 23 ਸਤੰਬਰ ਤੱਕ ਚੱਲਦਾ ਹੈ। ਇਨ੍ਹਾਂ 5 ਦਿਨਾਂ 'ਚ ਫਰੀਦਕੋਟ ਵਾਸੀ ਜਿੱਥੇ ਬਾਬਾ ਸੇਖ ਫਰੀਦ ਜੀ ਨੂੰ ਸਿਜਦਾ ਕਰਦੇ ਹਨ, ਉਥੇ ਹੀ ਕਈ ਤਰ੍ਹਾਂ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ, ਜੋ ਇਸ ਆਗਮਨ ਪੁਰਬ ਨੂੰ ਖੇਡਾਂ ਦੇ ਮਹਾਕੁੰਭ ਵਜੋਂ ਉਭਾਰਦੇ ਹਨ। ਇਸ ਮੌਕੇ ਹੋਣ ਵਾਲੇ ਸਾਹਿਤਿਕ ਅਤੇ ਸਮਾਜਿਕ ਸਮਾਗਮ ਆਗਮਨ ਪੁਰਬ ਦੀ ਸਮਾਜਿਕ ਮਹੱਤਤਾ ਨੂੰ ਵਧਾਉਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।