Panthak News: ਤਖ਼ਤਾਂ ਦੇ ਜਥੇਦਾਰ ਸਬੰਧੀ ਡੂੰਘੀ ਸਾਜ਼ਿਸ਼ ਰਚੀ ਗਈ ਸੀ ਜਲਦ ਬੇਪਰਦ ਹੋਵੇਗੀ
Published : Oct 19, 2024, 9:25 am IST
Updated : Oct 19, 2024, 9:25 am IST
SHARE ARTICLE
A deep conspiracy was hatched regarding the Jathedar of the thrones, which will soon be exposed Panthak News
A deep conspiracy was hatched regarding the Jathedar of the thrones, which will soon be exposed Panthak News

Panthak News: ਸੁਧਾਰ ਲਹਿਰ ਦੀ ਮੀਟਿੰਗ ’ਚ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਉਮੀਦਵਾਰ ਐਲਾਨਿਆ

A deep conspiracy was hatched regarding the Jathedar of the thrones, which will soon be exposed Panthak News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਦੀ ਕਿਰਦਾਰਕੁਸ਼ੀ ਕਰਨ ਲਈ ਸਾਜ਼ਿਸ਼ ਰਚੀ ਗਈ ਜਲਦੀ ਸਭ ਕੁਝ ਬੇਪਰਦ ਹੋਵੇਗਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਡਟਣ ਲਈ ਉਨ੍ਹਾਂ ਦਾ ਕੋਟਾਨ ਕੋਟਿ ਧਨਵਾਦ ਕੀਤਾ।  ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਇਕ ਗੁਪਤ ਤੌਰ ’ਤੇ ਐਸਜੀਪੀਸੀ ਮੈਂਬਰਾਂ ਦੀ ਪੰਜ ਮੈਂਬਰੀ ਟੀਮ ਬਣਾਈ ਗਈ ਸੀ ਜੋ ਸਾਰੇ ਪੰਜਾਬ ਦੇ ਵਿਚ ਲਗਭਗ 85 ਮੈਂਬਰਾਂ ਦੇ ਕੋਲ ਘੁੰਮ ਕੇ ਰਾਏ ਲੈ ਕੇ ਆਈ ਕਿ ਅਗਲਾ ਉਮੀਦਵਾਰ ਕੌਣ ਹੋਵੇ।

ਉਸ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਅਤੇ ਡੇਢ ਦਰਜ਼ਨ ਦੇ ਕਰੀਬ ਹਾਜ਼ਰ ਮੈਂਬਰਾਂ ਵਲੋਂ ਤੇ ਸਾਰੀ ਸੁਧਾਰ ਲਹਿਰ ਦੀ ਲੀਡਰਸ਼ਿਪ ਦੀ ਰਾਏ ਦੇ ਮੁਤਾਬਕ ਹਾਜ਼ਰ ਐਸਜੀਪੀਸੀ ਮੈਂਬਰਾਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਜਾ ਰਹੀ 28 ਅਕਤੂਬਰ ਦੀ ਚੋਣ ਵਿਚ ਉਮੀਦਵਾਰ ਹੋਣਗੇ ਤੇ ਸਾਡਾ ਸਾਰਿਆਂ ਦਾ ਟੀਚਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਾ ਕੇ ਤੇ ਸਹੀ ਤਰੀਕੇ ਨਾਲ ਜਥੇਦਾਰ ਸਾਹਿਬਾਨ ਦੇ ਸੇਵਾ ਤੇ ਬਿਠਾਉਣ ਅਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਬਣਾ ਸਕੀਏ ਇਹ ਸਾਡਾ ਪਹਿਲਾ ਟੀਚਾ ਹੋਵੇਗਾ ਤਾਂ ਕਿ ਜੋ ਹੁੱਣ ਬਿਰਤਾਂਤ ਹੁੱਣ ਚੱਲ ਰਿਹਾ ਹੈ ਉਹ ਸਦਾ ਲਈ ਬੰਦ ਹੋਵੇ। 

ਇਸ ਮੌਕੇ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਬੋਲਦਿਆਂ ਕਿਹਾ ਕਿ ਕਾਰਜਕਾਰੀ ਪ੍ਰਧਾਨ ਸ: ਬਲਵਿੰਦਰ ਸਿੰਘ ਭੂੰਦੜ ਵਲੋਂ ਮੀਰੀ ਪੀਰੀ ਦੇ ਸਿਧਾਂਤ ਨੂੰ ਤਿਲਾਂਜਲੀ ਦਿਤੀ ਜਾ ਰਹੀ ਹੈ। ਮੀਟਿੰਗ ਵਿਚ ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ, ਸੁੱਚਾ ਸਿੰਘ ਛੋਟੇਪੁਰ, ਪਰਮਿੰਦਰ ਸਿੰਘ ਢੀਂਡਸਾ, ਸੰਤਾ ਸਿੰਘ ਉਮੈਦਪੁਰ, ਬੀਬੀ ਪਰਮਜੀਤ ਕੌਰ ਗੁਲਸ਼ਨ, ਸਰਵਨ ਸਿੰਘ ਫਿਲੌਰ ਅਤੇ ਸੁਰਿੰਦਰ ਸਿੰਘ ਭੁਲੇਵਾਲ ਨੇ ਸੰਬੋਧਨ ਕੀਤਾ। 

ਐਸਜੀਪੀਸੀ ਦੇ ਡੇਢ ਦਰਜ਼ਨ ਮੈਂਬਰਾਂ ਸਭ ਨੇ ਅਪਣੀ-ਅਪਣੀ ਰਾਏ ਬੋਲ ਕੇ ਦਿੱਤੀ ਜਿਸ ਵਿੱਚ ਅੰਤਰਿੰਗ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਣ, ਇੰਦਰਮੋਹਣ ਸਿੰਘ ਲਖਮੀਰਵਾਲਾ, ਮਲਕੀਤ ਕੌਰ ਕਮਾਲਵਾਲਾ ਅਤੇ ਬੀਬੀ ਜੰਗੀਰ ਕੌਰ, ਸੁਰਿੰਦਰ ਸਿੰਘ ਭੁਲੇਵਾਲ, ਭਾਈ ਮਨਜੀਤ ਸਿੰਘ, ਪਰਮਜੀਤ ਕੌਰ ਲਾਡਰਾਂ, ਕਿਰਨਜੌਤ ਕੌਰ, ਅਮਰੀਕ ਸਿੰਘ ਸ਼ਾਹਪੁੱਰ, ਕਰਨੈਲ ਸਿੰਘ ਪੰਜੋਲੀ ਆਦਿ ਮੈਂਬਰ ਹਾਜ਼ਰ ਸਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement