ਗੁਰਦਵਾਰੇ ਪੂਜਾ ਦਾ ਸਥਾਨ ਬਣ ਚੁਕੇ ਹਨ
Published : Jan 20, 2020, 10:00 am IST
Updated : Jan 20, 2020, 10:10 am IST
SHARE ARTICLE
File Photo
File Photo

ਗੁਰਬਾਣੀ ਗਿਆਨ ਦਾ ਵੱਡਾ ਖ਼ਜ਼ਾਨਾ ਸਾਡੇ ਕੋਲ ਹੋਣ ਦੇ ਬਾਵਜੂਦ ਸਿੱਖ ਅਗਿਆਨਤਾ ਵਾਲੇ ਕੰਮ ਕਰ ਰਹੇ ਹਨ

ਗੁਰਬਾਣੀ ਗਿਆਨ ਦਾ ਵੱਡਾ ਖ਼ਜ਼ਾਨਾ ਸਾਡੇ ਕੋਲ ਹੋਣ ਦੇ ਬਾਵਜੂਦ ਸਿੱਖ ਅਗਿਆਨਤਾ ਵਾਲੇ ਕੰਮ ਕਰ ਰਹੇ ਹਨ। ਜਦੋਂ ਅਸੀ ਮੱਥਾ ਟੇਕ ਕੇ ਵਾਪਸ ਮੁੜਦੇ ਹਾਂ ਤਾਂ ਧਿਆਨ ਰਖਦੇ ਹਾਂ ਕਿ ਗੁਰੂ ਸਾਹਿਬ ਵਲ ਪਿੱਠ ਨਾ ਹੋ ਜਾਵੇ।

SikhsSikhs

ਅਸਲ ਵਿਚ ਸਾਡੀ ਪਿੱਠ ਗੁਰੂ ਸਾਹਿਬ ਵਲ ਉਦੋਂ ਹੁੰਦੀ ਹੈ ਜਦੋਂ ਅਸੀ ਗੁਰਬਾਣੀ ਦੇ ਉਲਟ ਕੰਮ ਕਰਦੇ ਹਾਂ। ਅਸੀ ਇਤਿਹਾਸ ਵਿਚ ਪੁਰਾਤਨ ਗੁਰਸਿੱਖਾਂ ਦਾ ਜੀਵਨ ਵੇਖਦੇ ਹਾਂ ਕਿ ਉਨ੍ਹਾਂ ਗੁਰਸਿੱਖਾਂ ਦਾ ਜੀਵਨ ਕਿੰਨਾ ਉੱਚਾ, ਸੁੱਚਾ ਸੀ, ਕੋਈ ਜਾਤ-ਪਾਤ ਨਹੀਂ, ਕੋਈ ਵਖਰੀ ਮਰਿਆਦਾ ਨਹੀਂ, ਕੋਈ ਕਰਮ ਕਾਂਡ ਨਹੀਂ।

Gurudwara Ber Sahib

ਇਸ ਦੇ ਉਲਟ ਅੱਜ ਦੇ ਸਿੱਖਾਂ ਵਿਚ ਜਾਤ-ਪਾਤ, ਕਰਮ-ਕਾਂਡ ਵਖਰੇ-ਵਖਰੇ ਗੁਰਦਵਾਰਿਆਂ, ਡੇਰਿਆਂ, ਟਕਸਾਲਾਂ, ਸੰਪਰਦਾਵਾਂ ਵਿਚ ਪ੍ਰਚਲਤ ਹਨ। ਹਰ ਪਿੰਡ ਵਿਚ ਦੋ-ਦੋ ਗੁਰਦਵਾਰੇ ਅਤੇ ਕਈ ਪਿੰਡਾਂ ਵਿਚ ਪੰਜ-ਪੰਜ ਗੁਰਦਵਾਰੇ ਹਨ।

File PhotoFile Photo

ਸਾਡੀ ਮਰਿਆਦਾ ਇਕ ਨਹੀਂ। ਉਂਜ ਅਸੀ ਸਿੱਖ ਧਰਮ ਨੂੰ ਵਿਗਿਆਨਕ ਧਰਮ ਦਸਦੇ ਹਾਂ ਪਰ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਆਗਿਆ ਨਹੀਂ। ਸੰਤ ਬਾਬਿਆਂ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾ ਦਿਤਾ।

Spokesman's readers are very good, kind and understanding but ...Spokesman

ਕਈਆਂ ਨੂੰ ਸਪੋਕਸਮੈਨ ਅਜੇ ਵੀ ਅਛੂਤ ਲਗਦਾ ਹੈ। ਜਥੇਦਾਰ ਸਿਆਸਤਦਾਨਾਂ ਦੇ ਗ਼ੁਲਾਮ ਹਨ। ਗੁਰਦਵਾਰੇ ਪੂਜਾ ਦਾ ਸਥਾਨ ਬਣ ਚੁਕੇ ਹਨ। ਅਸੀ ਕਹਿੰਦੇ ਹਾਂ ਕਿ ਗੁਰਬਾਣੀ ਸਾਡਾ ਗੁਰੂ ਹੈ ਪਰ ਮੰਨਦੇ ਨਹੀਂ ਹਾਂ।

-ਅਵਤਾਰ ਸਿੰਘ, ਸੰਪਰਕ : 99881-01676

ਸਪੋਕਸਮੈਨ ਮਾਛੀਵਾੜੇ ਵਲ ਵੀ ਧਿਆਨ ਦੇਵੇ
ਦਸੰਬਰ ਦੇ ਮਹੀਨੇ ਸਿੰਘ ਸਭਾ ਸ਼ਹੀਦੀ ਜੋੜ ਮੇਲ ਮੌਕੇ ਗੁਰੂ ਜੀ ਨਾਲ ਸਬੰਧਤ ਸਥਾਨਾਂ ਤੇ ਜਾਣ ਦਾ ਮੌਕਾ ਮਿਲਿਆ। ਚਮਕੌਰ ਸਾਹਿਬ ਤੇ ਮਾਛੀਵਾੜਾ ਦੀ ਧਰਤੀ ਤੇ ਗੁਰੂ ਜੀ ਨਾਲ ਸਬੰਧਤ ਸਥਾਨਾਂ ਦੇ ਦਰਸ਼ਨ ਕੀਤੇ। ਧਾਰਮਕ ਪੱਧਰ ਤੇ ਕਈ ਬੇਨਿਯਮੀਆਂ ਤੱਕੀਆਂ ਤੇ ਮਨ ਦੁਖੀ ਹੋਇਆ।

Rozana SpokesmanRozana Spokesman

ਸਪੋਕਸਮੈਨ ਇਨ੍ਹਾਂ ਚੀਜ਼ਾਂ ਤੇ ਸਖ਼ਤ ਪਹਿਰਾ ਦੇ ਰਿਹਾ ਹੈ। ਮੈਂ ਇਨ੍ਹਾਂ ਖ਼ਾਮੀਆਂ ਨੂੰ ਜਨਤਾ ਤਕ ਲਿਆਉਣ ਲਈ ਮਾਛੀਵਾੜਾ ਵਿਚ ਸਪੋਕਸਮੈਨ ਦਾ ਪੱਤਰਕਾਰ ਲਭਿਆ ਪਰ ਪਤਾ ਲੱਗਾ ਕਿ ਪਿਛਲੇ ਡੇਢ ਸਾਲ ਤੋਂ ਮਾਛੀਵਾੜੇ ਵਿਚ ਸਪੋਕਸਮੈਨ ਦਾ  ਪੱਤਰਕਾਰ ਹੀ ਕੋਈ ਨਹੀਂ।

File PhotoFile Photo

ਬਹੁਤ ਹੈਰਾਨੀ ਹੋਈ ਕਿ ਇੰਨਾ ਵਧੀਆ ਅਖ਼ਬਾਰ ਜੋ ਬਹੁਤ ਸੇਵਾ ਕਰ ਰਿਹਾ ਹੋਵੇ, ਉਸ ਦਾ ਮਾਛੀਵਾੜੇ ਵਿਚ ਪੱਤਰਕਾਰ ਹੀ ਨਾ ਹੋਵੇ। ਮੈਨੂੰ ਬਹੁਤ ਨਿਰਾਸ਼ਾ ਹੋਈ ਕਿਉਂਕਿ ਮੈਂ ਲੰਮੇਂ ਸਮੇਂ ਤੋਂ ਸਪੋਕਸਮੈਨ ਨਾਲ ਜੁੜਿਆ ਹੋਇਆ ਹਾਂ।

ਅਦਾਰੇ ਨੂੰ ਬੇਨਤੀ ਹੈ ਕਿ ਗੁਰੂ ਨਗਰੀ ਤੋਂ ਜ਼ਰੂਰ ਹੀ ਪੱਤਰਕਾਰ ਜੋੜੇ ਜਾਣ ਤਾਕਿ ਧਾਰਮਕ ਸਚਾਈਆਂ ਸੱਭ ਦੇ ਸਾਹਮਣੇ ਆ ਸਕਣ।

-ਨਿਰਮਲ ਸਿੰਘ (ਬੱਧਨੀ ਵਾਲੇ) ਬਾਈਪਾਸ ਮੋਗਾ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement