ਗਿਆਨੀ ਇਕਬਾਲ ਸਿੰਘ ਤੇ ਉਸ ਦੇ ਮੁੰਡੇ ਨੂੰ ਅਹੁਦਿਆਂ ਤੋਂ ਫ਼ਾਰਗ਼ ਕਰ ਅਕਾਲ ਤਖ਼ਤ ਤੋਂ ਸਜ਼ਾ ਮਿਲੇ : ਸਰਨਾ
Published : Feb 20, 2019, 10:22 am IST
Updated : Feb 20, 2019, 10:23 am IST
SHARE ARTICLE
Paramjit Singh Sarna
Paramjit Singh Sarna

ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਮੁੰਡੇ ਗੁਰਪ੍ਰਸਾਦਿ ਸਿੰਘ ਕੈਸ਼ੀਅਰ ਦੀ ਸਿਗਰਟ ਦੇ ਕਸ਼ ਲਾਉਂਦੇ ਹੋਏ ਦੀ ਵੀਡੀਉ ਨਸ਼ਰ ਹੋਣ.......

ਨਵੀਂ ਦਿੱਲੀ : ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਮੁੰਡੇ ਗੁਰਪ੍ਰਸਾਦਿ ਸਿੰਘ ਕੈਸ਼ੀਅਰ ਦੀ ਸਿਗਰਟ ਦੇ ਕਸ਼ ਲਾਉਂਦੇ ਹੋਏ ਦੀ ਵੀਡੀਉ ਨਸ਼ਰ ਹੋਣ ਪਿਛੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਗਿਆਨੀ ਇਕਬਾਲ ਸਿੰਘ ਤੇ ਉਸ ਦੇ ਮੁੰਡੇ ਦੋਹਾਂ ਨੂੰ ਪਟਨਾ ਕਮੇਟੀ ਵਿਚੋਂ ਕੱਢਣ ਦੀ ਮੰਗ ਕਰਦਿਆਂ ਦੋਹਾਂ ਪਿਉਂ ਪੁੱਤਰ  ਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ, ਸਜ਼ਾ ਲਵਾਉਣ ਦੀ ਨਸੀਹਤ ਦਿਤੀ ਹੈ। ਉਨ੍ਹਾਂ ਕਿਹਾ ਕਿ ਜੇ ਪੁਜਾਰੀਆਂ ਦੀਆਂ ਔਲਾਦਾਂ ਦਾ ਇਹ ਹਾਲ ਹੈ ਤਾਂ ਉਨ੍ਹਾਂ ਨੂੰ ਧਰਮ ਪ੍ਰਚਾਰ ਦਾ ਚੋਲਾ ਲਾਹ ਕੇ, ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ।

ਤਖ਼ਤ ਪਟਨਾ ਸਾਹਿਬ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿਲੋਂ ਨੇ ਗਿਆਨੀ ਇਕਬਾਲ ਸਿੰਘ ਦੇ ਨਸ਼ਈ ਪੁੱਤਰ ਨੂੰ ਨੌਕਰੀ ਤੋਂ ਮੁਅੱਤਲ ਕਰ ਕੇ, 24 ਘੰਟਿਆਂ ਵਿਚ ਅਪਣਾ ਪੱਖ ਪੇਸ਼ ਕਰਨ ਦੇ ਹੁਕਮ ਦਿਤੇ ਹਨ ਪਰ ਗੁਰਮਤਿ ਵਿਰੋਧੀ ਕਾਰੇ ਕਰਨ ਵਾਲਿਆਂ ਨੂੰ ਨੋਟਿਸ ਦੇਣ ਦੀ ਕੋਈ ਲੋੜ ਨਹੀਂ, ਜਦੋਂ ਸਾਰੇ ਸਬੂਤ ਪਹਿਲਾਂ ਹੀ ਸਾਹਮਣੇ ਹਨ।

ਉਨ੍ਹਾਂ ਕਿਹਾ ਕਿ ਇਕ ਤੋਂ ਵੱਧ ਵਿਆਹ ਕਰਵਾਉਣ ਤੋਂ ਲੈ ਕੇ, ਪੰਥਕ ਮਰਿਆਦਾ ਦੀ ਘੋਰ ਉਲੰਘਣਾ ਕਰਨ ਕਰ ਕੇ, ਗਿਆਨੀ ਇਕਬਾਲ ਸਿੰਘ ਦਾ ਕਿਰਦਾਰ ਪਹਿਲਾਂ ਹੀ ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਹੁਣ ਉਹ ਅਪਣੇ ਬਚਾਅ ਲਈ ਅਪਣੇ ਪੁੱਤਰ ਨੂੰ ਜਾਇਦਾਦ ਤੋਂ ਬੇਦਖ਼ਲ ਕਰਨ ਦੇ ਡਰਾਮੇ ਕਰ ਰਹੇ ਹਨ ਪਰ ਪਟਨਾ ਕਮੇਟੀ ਨੂੰ ਦੋਹਾਂ ਪਿਉ ਪੁੱਤਰ ਨੂੰ ਅਹੁਦਿਆਂ ਤੋਂ ਫ਼ਾਰਗ ਕਰਨਾ ਚਾਹੀਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement