
Punjab News : ਕਿਹਾ, ਇਕ ਧੜੇ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਲੀਰੋ-ਲੀਰ ਕੀਤਾ
Bibi Jagir Kaur spoke openly at the Panthak Convention Latest News in Punjabi : ਜਾਣਕਾਰੀ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕਰਨ ਲਈ ਪੰਥਕ ਕਨਵੈਨਸ਼ਨ ਰੱਖੀ ਗਈ ਸੀ। ਜਿਸ ਵਿਚ ਬੀਬੀ ਜਗੀਰ ਕੌਰ ਨੇ ਸੰਬੋਧਨ ਕਰਦਿਆਂ ਅਪਣੇ ਵਿਚਾਰ ਪੇਸ਼ ਕੀਤੇ ਹਨ। ਬੀਬੀ ਜਗੀਰ ਕੌਰ ਨੇ ਉਨ੍ਹਾਂ ਪੰਥਕ ਕਨਵੈਨਸ਼ਨ ’ਚ ਬੋਲਦਿਆਂ ਕਿਹਾ ਕਿ ਇਕ ਧੜੇ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਲੀਰੋ-ਲੀਰ ਕੀਤਾ ਹੈ। ਜਿਸ ਦਾ ਉਨ੍ਹਾਂ ਸਖ਼ਤ ਸਬਦਾਂ ’ਚ ਵਿਰੋਧ ਕੀਤਾ ਹੈ।
ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਦੇ ਅਸਤੀਫ਼ੇ ਬਾਰੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਧਾਮੀ ਦੇ ਨੂੰ ਮੈਦਾਨ ਛੱਡ ਕੇ ਨਹੀਂ ਭੱਜਣਾ ਚਾਹੀਦਾ ਸੀ। ਉਨ੍ਹਾਂ ਨੂੰ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਚਾਹੀਦਾ ਸੀ। ਬੀਬੀ ਜਗੀਰ ਕੌਰ ਨੇ ਸਿੰਘ ਸਾਹਿਬਾਨਾਂ ਜਾਦੀ ਕੀਤੇ 2 ਦਸੰਬਰ ਦੇ ਹੁਕਮਨਾਮੇ ਸਬੰਧੀ ਵੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ 2 ਦਸੰਬਰ ਵਾਲਾ ਹੁਕਮਨਾਮਾ ਜਾਰੀ ਕਰਨਾ ਜਥੇਦਾਰਾਂ ਦਾ ਦਲੇਰਾਨਾ ਕਦਮ ਸੀ। ਪਰ ਇਸ ਦਾ ਲਾਗੂ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ।
ਇਸ ਪੰਥਕ ਕਨਵੈਨਸ਼ਨ ’ਚ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, ‘2 ਦਸੰਬਰ ਦੇ ਫ਼ੈਸਲੇ ਨੂੰ ਨਾ ਮੰਨਣ ਵਾਲੇ ਨਾ ਸਮਝ ਹਨ, ਅਕਾਲ ਤਖ਼ਤ ਵਲੋਂ ਤਿਆਰ ਕੀਤੀ ਪਿੱਚ ਨੂੰ ਬਾਦਲਾਂ ਨੇ ਤਹਿਸ-ਨਹਿਸ ਕੀਤਾ।’ ਉਨ੍ਹਾਂ ਕਿਹਾ, ‘ਅਕਾਲੀ ਦਲ ਨੂੰ ਪੰਥ ਦੇ ਰਾਹ 'ਤੇ ਚੱਲਣ ਦਾ ਕੀ ਡਰ ਹੈ। ਉਨ੍ਹਾਂ ਸੌਦਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਹੁਕਮਨਾਮੇ 'ਤੇ ਸਵਾਲ ਚੁੱਕਦਿਆਂ ਕਿਹਾ 'ਮੁਆਫ਼ੀ ਦੇਣ ਵਾਲਾ ਹੁਕਮਨਾਮਾ ਗ਼ਲਤ ਸੀ।'