ਰਣਬੀਰ ਤੇ ਦੀਪਿਕਾ ਦੇ ਵਿਆਹ 'ਚ ਕਿਰਕਰੀ ਨਾ ਕਰੇ ਸਿੱਖ ਸੰਗਤ: ਪ੍ਰੋ. ਹਰਪਾਲ ਸਿੰਘ ਤੇ ਸ਼ਾਮ ਸਿੰਘ
Published : Nov 20, 2018, 9:39 am IST
Updated : Nov 20, 2018, 9:39 am IST
SHARE ARTICLE
Harpal Singh and Sham Singh With Other
Harpal Singh and Sham Singh With Other

ਤਿੰਨ ਦਿਨ ਪਹਿਲਾਂ ਫ਼ਿਲਮੀ ਅਦਾਕਾਰਾ ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਨ ਦਾ ਵਿਆਹ ਇਟਲੀ ਦੇ ਇਕ ਹੋਟਲ ਵਿਚ ਸਿੱਖ ਰਹੁ-ਰੀਤਾਂ ਨਾਲ ਹੋਣ 'ਤੇ ਕੀਤੇ..........

ਚੰਡੀਗੜ੍ਹ : ਤਿੰਨ ਦਿਨ ਪਹਿਲਾਂ ਫ਼ਿਲਮੀ ਅਦਾਕਾਰਾ ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਨ ਦਾ ਵਿਆਹ ਇਟਲੀ ਦੇ ਇਕ ਹੋਟਲ ਵਿਚ ਸਿੱਖ ਰਹੁ-ਰੀਤਾਂ ਨਾਲ ਹੋਣ 'ਤੇ ਕੀਤੇ ਇਤਰਾਜ਼ ਤੋਂ ਪੰਜਾਬ ਦੇ ਬੁੱਧੀਜੀਵੀਆਂ ਨੇ ਤੌਖਲਾ ਜ਼ਾਹਰ ਕੀਤਾ ਹੈ ਅਤੇ ਕਿਹਾ ਕਿ ਸੌੜੀ ਸੋਚ ਤੇ ਤੰਗ ਦਿਲੀ ਦਿਖਾਉਂਦੇ ਹੋਏ ਕੁੱਝ ਸਿੱਖ ਜਥੇਬੰਦੀਆਂ ਨੇ ਬੇਲੋੜਾ ਅਤੇ ਬੇਹੂਦਾ ਵਵਾਲ ਮਚਾਇਆ ਹੈ।

ਅੱਜ ਇਥੇ ਕੇਂਦਰੀ ਗੁਰੂ ਸਿੰਘ ਸਭਾ ਵਿਚ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸਿੱਖੀ ਤੇ ਸਿੱਖ ਪੰਥ ਦੀ ਸੋਝੀ ਰਖਣ ਵਾਲੇ ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦੇ ਪ੍ਰੋ. ਹਰਪਾਲ ਸਿੰਘ ਨੇ ਕਿਹਾ ਕਿ ਦੇਸ਼ ਵਿਦੇਸ਼ ਦੇ ਸਿੱਖਾਂ ਤੇ ਸਿੱਖੀ ਦੇ ਪੈਰੋਕਾਰਾਂ ਨੂੰ ਤਾਂ ਖ਼ੁਸ਼ੀ ਤੇ ਤਸੱਲੀ ਪ੍ਰਗਟ ਕਰਨੀ ਚਾਹੀਦੀ ਹੈ ਕਿਉਂਕਿ ਸਿੰਧੀ ਪਰਵਾਰ ਦੇ ਫ਼ਿਲਮੀ ਅਦਾਕਾਰ ਰਣਬੀਰ ਸਿੰਘ ਨੇ ਗੁਰੂ ਗੰ੍ਰਥ ਸਾਹਿਬ ਵਿਚ ਅਮੁਕ ਸ਼ਰਧਾ ਅਤੇ ਅਟੱਲ ਵਿਸ਼ਵਾਸ ਦਿਖਾਇਆ ਹੈ।

ਪ੍ਰੋ. ਹਰਪਾਲ ਸਿੰਘ ਨੇ ਕਿਹਾ ਕਿ ਗੁਰਬਾਣੀ ਦੇ ਸ਼ਬਦ 'ਜਿਥੇ ਜਾਇ ਬਹੈ ਮੇਰਾ ਸਤਿਗੁਰੂ-ਸੋ ਥਾਨੁ ਸੁਹਾਵਾ ਰਾਮ ਰਾਜੇ' ਤੋਂ ਉਪਰ ਕੋਈ ਰਹਿਤ ਮਰਿਆਦਾ ਨਹੀਂ ਅਤੇ ਨਾ ਹੀ ਕੋਈ ਉਲੰਘਣ ਹੋਇਆ ਹੈ। ਜ਼ਿਕਰਯੋਗ ਹੈ ਕਿ ਇਟਲੀ ਦੀਆਂ ਇਕ ਦੋ ਸਿੱਖ ਜਥੇਬੰਦੀਆਂ ਨੇ ਇਸ ਵਿਆਹ ਮੌਕੇ ਇਟਲੀ ਦੇ ਹੋਟਲ ਵਿਚ ਗੁਰੂ ਗੰ੍ਰਥ ਸਾਹਿਬ ਦੀ ਸਵਾਰੀ ਲਿਆਉਣ 'ਤੇ ਇਤਰਾਜ਼ ਕੀਤਾ ਤੇ ਮਰਿਆਦਾ ਭੰਗ ਹੋਣ ਦਾ ਸਵਾਲ ਉਠਾਇਆ ਹੈ। ਪ੍ਰੋ. ਹਰਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਹਰਿਮੰਦਰ ਸਾਹਿਬ ਦੇ ਹਜ਼ੂਰੀ ਅਤੇ ਪੱਕੇ ਰਾਗੀ ਭਾਈ ਨਰਿੰਦਰ ਸਿੰਘ ਬਨਾਰਸੀ ਨੇ ਆਨੰਦ ਕਾਰਜ ਦੀ ਰਸਮ ਮੌਕੇ ਕੀਰਤਨ ਦੀ ਸੇਵਾ ਨਿਭਾਈ।

Deepika Padukone and Ranveer SinghDeepika Padukone and Ranveer Singh

ਇਹ ਨੁਕਤਾ ਤਾਂ ਸਿੱਖ ਸਮਾਜ, ਸਿੱਖ ਪੰਥ ਅਤੇ ਸਹੀ ਸੂਝਵਾਨ ਸੋਚ ਦੇ ਧਾਰਨੀ ਸਿੱਖਾਂ ਲਈ ਮਾਣ ਵਾਲਾ ਹੈ ਕਿ ਮਸ਼ਹੂਰੀ ਦੀ ਬੁਲੰਦੀ 'ਤੇ ਪੁੱਜ ਕੇ ਵੀ ਇਸ ਸਿੰਧੀ ਸਿੱਖ ਨੇ ਅਪਣੇ ਬਾਪ-ਦਾਦੇ ਦੇ ਵਿਰਸੇ ਨੂੰ ਕਾਇਮ ਰਖਿਆ ਅਤੇ ਵਿਰਾਸਤੀ ਰਹੁ ਰੀਤਾਂ ਦਾ ਆਦਰ ਕੀਤਾ ਹੈ। ਪ੍ਰੋ. ਸ਼ਾਮ ਸਿੰਘ ਜੋ ਗੜ੍ਹਦੀਵਾਲਾ ਖ਼ਾਲਸਾ ਕਾਲਜ ਵਿਚ ਕਈ ਸਾਲਾਂ ਤੋਂ ਪੜ੍ਹਾਉਂਦੇ ਰਹੇ, ਨੇ ਵੀ ਕੱਟੜਪੰਥੀ ਸੋਚ ਵਾਲੀਆਂ ਸਿੱਖ ਜਥੇਬੰਦੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਵਿਆਹ ਦੀ ਰਸਮ ਮੌਕੇ ਗੁਰ ਮਰਿਆਦਾ ਦੀ ਕੋਈ ਅਵੱਗਿਆ, ਤੌਹੀਨ ਜਾਂ ਉਲੰਘਣਾ ਨਹੀਂ ਹੋਈ ਅਤੇ ਸਿੱਖ ਜਥੇਬੰਦੀਆਂ ਨੂੰ ਖੁਣਸੀ ਰਵਈਆ ਛੱਡ ਦੇਣਾ ਚਾਹੀਦਾ ਹੈ।

ਸਿੱਖ ਬੁੱਧੀਜੀਵੀ ਸ. ਖ਼ੁਸ਼ਹਾਲ ਸਿੰਘ ਜੋ ਕੇਂਦਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਨ, ਨੇ ਕਿਹਾ ਕਿ ਦੀਪਕਾ ਪਾਦੂਕੋਨ ਤੇ ਰਣਬੀਰ ਸਿੰਘ ਦਾ ਵਿਆਹ ਸਿੱਖ ਰਹੁ-ਰੀਤਾਂ ਦੇ ਇਲਾਵਾ ਗੋਆ ਕੋਂਕਨੀ ਰਸਮਾਂ ਨਾਲ ਵੀ ਹੋਇਆ ਜੋ ਇਕ ਵਿਸ਼ਾਲ ਤੇ ਸਹੀ ਸਿਸਟਮ ਨਾਲ ਮੇਲ ਖਾਂਦੀ ਹੈ ਅਤੇ ਬੇਸਮਝੀ ਤੇ ਤੰਗ ਦਿਲੀ ਤੋਂ ਉਪਰ ਹੈ। ਪ੍ਰੋ. ਅਵਤਾਰ ਸਿੰਘ ਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਇਟਲੀ ਦੇ ਸਿੱਖਾਂ ਵਲੋਂ ਕੀਤਾ ਇਤਰਾਜ਼ ਇਕ ਬੇਸਮਝੀ ਅਤੇ ਆਪਹੁਦਰੇਪਣ ਦੀ ਕਾਰਵਾਈ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। 

ਸ਼ਰਧਾਵਾਨ ਸਹਿਜਧਾਰੀ ਸਿੱਖਾਂ ਅਤੇ ਹੋਰ ਸਿੱਖ ਪਰਵਾਰਾਂ ਨਾਲ ਸਹੀ ਸਲੀਕੇ ਨਾਲ ਪੇਸ਼ ਆਉਣ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਦੀ ਸਲਾਹ ਦਿੰਦਿਆਂ ਇਨ੍ਹਾਂ ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਗੁਰੂ ਦੀ ਓਟ ਤੇ ਆਸਰੇ ਵਿਚ ਆਉਣ ਵਾਲੇ ਕਿਸੇ ਵੀ ਪ੍ਰਾਣੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਨਪੜ੍ਹ ਵਿਅਕਤੀਆਂ ਵਾਂਗ ਐਵੇਂ ਢੁਚਰਬਾਜ਼ੀ ਕਰਨ ਤੋਂ ਸਿੱਖ ਜਥੇਬੰਦੀਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement