Panthak News: ‘ਬਹਿਬਲ ਕਲਾਂ ਗੋਲੀਕਾਂਡ’ ਦੇ ਅਤਿ ਸੰਵੇਦਨਸ਼ੀਲ ਮਾਮਲੇ ਨੂੰ ਖ਼ਰਾਬ ਕਰਨ ਦਾ ਦੋਸ਼!
Published : Feb 21, 2024, 7:57 am IST
Updated : Feb 21, 2024, 7:57 am IST
SHARE ARTICLE
Sukhraj Singh Niamiwala
Sukhraj Singh Niamiwala

ਨਿਆਮੀਵਾਲਾ ਨੇ ਸਾਬਕਾ ਜਾਂਚ ਅਧਿਕਾਰੀ ਨੂੰ ‘ਨਾਰਕੋ ਟੈਸਟ’ ਕਰਵਾਉਣ ਦੀ ਦਿਤੀ ਚੁਨੌਤੀ

Panthak News: ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਵਾਲੇ ਪੁਲਿਸ ਅਫ਼ਸਰ, ਜੋ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ, ਉਨ੍ਹਾਂ ਨਾਲ ਬਹਿਬਲ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਦੀ ਠੰਢੀ ਜੰਗ ਹੁਣ ਜੱਗ ਜ਼ਾਹਰ ਹੋ ਗਈ ਹੈ।

ਸੁਖਰਾਜ ਸਿੰਘ ਨਿਆਮੀਵਾਲਾ ਨੇ ਵਿਧਾਇਕ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਨਾਰਕੋ ਟੈਸਟ ਕਰਾਉਣ ਦੀ ਚੁਨੌਤੀ ਦਿੰਦਿਆਂ ਆਖਿਆ ਹੈ ਕਿ ਉਹ ਅਪਣੇ ਸਿਆਸੀ ਮੰਤਵ ਲਈ ਸਿਆਸੀ ਪ੍ਰਭਾਵ ਦੀ ਵਰਤੋਂ ਕਰਦਿਆਂ ਜਿਥੇ ਮੁੱਖ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ, ਉੱਥੇ ਬੇਅਦਬੀ ਮਾਮਲਿਆਂ ’ਚ ਕਿੜ ਕੱਢਣ ਲਈ ਅਪਣੇ ਵਿਰੋਧੀਆਂ ਨੂੰ ਫ਼ਸਾਉਣ ਦੀ ਤਾਕ ਵਿਚ ਹਨ, ਜਿਸ ਨਾਲ ਤਫਤੀਸ਼ ਦਾ ਪ੍ਰਭਾਵਤ ਹੋਣਾ ਸੁਭਾਵਿਕ ਹੈ।

ਬਿਆਨ ਜਾਰੀ ਕਰਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਬੇਅਦਬੀ ਮਾਮਲਿਆਂ ਨਾਲ ਜੁੜੇ ਬਹਿਬਲ ਗੋਲੀਕਾਂਡ ਨੂੰ ਕਰੀਬ 9 ਸਾਲ ਦਾ ਸਮਾਂ ਹੋਣ ਵਾਲਾ ਹੈ, ਜਿਸ ਦੇ ਇਨਸਾਫ਼ ਲਈ ਤਿੰਨ ਵਿਸ਼ੇਸ਼ ਜਾਂਚ ਟੀਮਾ (ਸਿੱਟ) ਅਤੇ ਦੋ ਕਮਿਸ਼ਨ ਬਣ ਚੁਕੇ ਹਨ। ਪਹਿਲਾਂ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐੱਸਆਈਟੀ ਨੇ ਕੋਈ ਇਨਸਾਫ਼ ਨਾ ਦਿਤਾ, ਉਸ ਤੋਂ ਬਾਅਦ ਜਸਟਿਸ ਜੋਰਾ ਸਿੰਘ ਅਤੇ ਰਣਜੀਤ ਸਿੰਘ ਕਮਿਸ਼ਨ ਹੋਂਦ ਵਿਚ ਆਏ, ਕਾਫੀ ਸੱਚ ਬਾਹਰ ਆਇਆ ਪਰ ਏਡੀਜੀਪੀ ਪ੍ਰਮੋਦ ਕੁਮਾਰ ਦੀ ਅਗਵਾਈ ਵਾਲੀ ਐਸਆਈਟੀ ਨੇ ਉਕਤ ਮਾਮਲੇ ਵਿਚ ਚਰਨਜੀਤ ਸ਼ਰਮਾ ਐਸਐਸਪੀ ਮੋਗਾ ਅਤੇ ਉਸਦੇ ਰੀਡਰ ਇੰਸ. ਪ੍ਰਦੀਪ ਸਿੰਘ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ, ਉਸ ਤੋਂ ਬਾਅਦ ਆਈ.ਜੀ. ਕੁੰਵਰਵਿਜੈ ਪ੍ਰਤਾਪ ਨੇ ਅਪਣੇ ਸਿਆਸੀ ਫ਼ਾਇਦਿਆਂ ਲਈ ਪਹਿਲਾਂ ਹੋਈ ਸਹੀ ਤਫਤੀਸ਼ ਨੂੰ ਪੁੱਠਾ ਗੇੜਾ ਦਿੰਦਿਆਂ ਚਰਨਜੀਤ ਸ਼ਰਮਾ ਅਤੇ ਪ੍ਰਦੀਪ ਸਿੰਘ ਨੂੰ ਬਚਾਉਣ ਲਈ ਮਾਮਲੇ ਦੇ ਮੁੱਖ ਗਵਾਹ ਸੁਹੇਲ ਸਿੰਘ ਬਰਾੜ ਨੂੰ ਗਵਾਹ ਤੋਂ ਮੁਲਜਮ ਵਿਚ ਬਦਲ ਦਿਤਾ, ਇੰਸ. ਪ੍ਰਦੀਪ ਸਿੰਘ ਨੂੰ ਮੁੱਖ ਮੁਲਜਮ ਤੋਂ ਗਵਾਹ ਬਣਾ ਲਿਆ, ਇਸ ਕੇਸ ਨੂੰ ਖ਼ਰਾਬ ਕਰਨ ਦੇ ਮਕਸਦ ਨਾਲ ਸਿਟੀ ਥਾਣਾ ਕੋਟਕਪੂਰਾ ਦੇ ਐਸਐਚਓ ਗੁਰਦੀਪ ਸਿੰਘ ਪੰਧੇਰ ਸਮੇਤ ਹੋਰਨਾਂ ਪੁਲਿਸ ਅਫ਼ਸਰਾਂ ਨੂੰ ਨਿਜੀ ਕਿੜ ਕੱਢਣ ਲਈ ਬਹਿਬਲ ਕਲਾਂ ਵਿਖੇ ਹਾਜ਼ਰ ਦਿਖਾ ਦਿਤਾ।

ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਜੇਕਰ ਮੇਰੇ ਵਲੋਂ ਲਾਏ ਗਏ ਦੋਸ਼ਾਂ ਨੂੰ ਝੂਠ ਸਾਬਿਤ ਕਰ ਦੇਣ ਤਾਂ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ। ਵਿਧਾਇਕ ਕੁੰਵਰਵਿਜੈ ਪ੍ਰਤਾਪ ਨਾਲ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸੰਪਰਕ ਨਹੀਂ ਹੋ ਸਕਿਆ।

 

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement