
ਲੰਗਰ ਮਾਮਲੇ ‘ਤੇ ਪੰਜਾਬ ਸਰਕਾਰ ਅਪਣਾ 50 ਫ਼ੀਸਦੀ ਹਿੱਸਾ ਛੱਡੇਗੀ।ਇਸ ਗੱਲ ਦਾ ਐਲਾਨ ਵਿਧਾਨ ਸਭਾ ‘ਚ ਵਿਤ ਮੰਤਰੀ ਮਨਪ੍ਰੀਤ ਬਾਦਲ ਨੇ ਕੀਤਾ।
ਅੱਜ ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਕੈਪਟਨ ਸਰਕਾਰ ਵਲੋਂ ਲੰਗਰ ‘ਤੇ GST ਛੱਡਣ ਦਾ ਐਲਾਨ ਕਰ ਦਿੱਤਾ | ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲੰਗਰ ਤੇ ਜੀ ਐਸ ਟੀ ਮਾਫ ਕਰਨ ਦਾ ਮਤਾ ਸਦਨ ਵਿਚ ਪੇਸ਼ ਕੀਤਾ ਗਿਆ ਹੈ। ਲੰਗਰ ਮਾਮਲੇ ‘ਤੇ ਪੰਜਾਬ ਸਰਕਾਰ ਅਪਣਾ 50 ਫ਼ੀਸਦੀ ਹਿੱਸਾ ਛੱਡੇਗੀ।ਇਸ ਗੱਲ ਦਾ ਐਲਾਨ ਵਿਧਾਨ ਸਭਾ ‘ਚ ਵਿਤ ਮੰਤਰੀ ਮਨਪ੍ਰੀਤ ਬਾਦਲ ਨੇ ਕੀਤਾ। ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਦੀ ਲੰਗਰ ਰਸਦ 'ਤੇ ਜੀ ਐਸ ਟੀ ਮਾਫ ਕਰਨ ਦੀ ਗੱਲ ਦਾ ਪ੍ਰਗਟਾਵਾ ਕੀਤਾ।
langar
ਪੰਜਾਬ ਸਰਕਾਰ ਵਲੋਂ ਲੰਗਰ 'ਤੇ ਮੁਆਫ ਕੀਤੇ ਗਏ ਆਪਣੇ ਹਿੱਸੇ ਦੇ ਜੀ ਐੱਸ ਟੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਲੌਂਗੋਵਾਲ ਨੇ ਕੇਂਦਰ ਸਰਕਰ ਨੂੰ ਵੀ ਆਪਣੇ ਹਿੱਸੇ ਦਾ ਜੀ ਐੱਸ ਟੀ ਜ਼ਲਦ ਤੋਂ ਜ਼ਲਦ ਮੁਆਫ ਕਰਨ ਦੀ ਅਪੀਲ ਕੀਤੀ ਹੈ।
Gobind singh longowal
ਲੰਗਰ 'ਤੇ ਜੀ ਐੱਸ ਟੀ ਦਾ ਮੁੱਦਾ ਕਾਫੀ ਲੰਬੇ ਸਮੇਂ ਤੋਂ ਭੜਕਿਆ ਹੋਇਆ ਸੀ | ਜਿਸਦੇ ਚਲਦੇ ਸਿੱਖਾਂ ਵਿਚ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰ ਪ੍ਰਤੀ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਸੀ | ਪਰ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਪੰਜਾਬ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਹੈ | ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਦੇ ਲੰਗਰਾਂ 'ਤੇ ਜੀ ਐੱਸ ਟੀ ਮੁਆਫ ਕਰਨ ਤੋਂ ਬਾਅਦ ਸਾਬਕਾ ਕੈਬਨਟ ਮੰਤਰੀ ਰੱਖੜਾ ਨੇ ਵੀ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ |