ਬਾਬੇ ਨਾਨਕ ਦੇ ਫ਼ਲਸਫ਼ੇ ਨਾਲ ਬੱਚਿਆਂ ਨੂੰ ਜੋੜਨ ਲਈ ਗੁਰਮਤਿ ਮੁਕਾਬਲੇ ਕਰਵਾਏ : ਭਾਈ ਰੰਧਾਵਾ 
Published : May 22, 2019, 2:40 am IST
Updated : May 22, 2019, 2:40 am IST
SHARE ARTICLE
Pic-1
Pic-1

ਕਿਹਾ - ਬੱਚਿਆਂ ਨੇ ਸਮਾਗਮ 'ਚ ਉਤਸ਼ਾਹ ਨਾਲ ਭਾਗ ਲੈਣ ਲਈ ਤਕਰੀਬਨ 200 ਤੋਂ ਉਪਰ ਕਿਤਾਬਾਂ ਪ੍ਰਾਪਤ ਕੀਤੀਆਂ

ਚੰਡੀਗੜ੍ਹ : ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ 550 ਸਾਲਾ ਗੁਰੁ ਨਾਨਕ ਸਾਹਿਬ ਅਵਤਾਰ ਸ਼ਤਾਬਦੀ ਨੂੰ ਸਮਰਪਤਿ ਨਵੀਨ ਤਰੀਕੇ ਨਾਲ ਗੁਰਮਤਿ ਪ੍ਰਚਾਰ ਪ੍ਰਸਾਰ ਮੁਹਿੰਮ ਦਮਦਮੀ ਟਕਸਾਲ ਜਥਾ ਰਾਜਪੁਰਾ  ਗਿਆਨੀ ਬਲਜਿੰਦਰ ਸਿੰਘ ਪਰਵਾਨਾ ਦੀ ਅਗਵਾਈ ਹੇਠ ਚਲ ਰਹੀ ਮੁਹਿੰਮ ਨੂੰ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ ਭਰਵਾਂ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ।

Pic-2Pic-2

ਇਸ ਤਹਿਤ ਅੱਜ ਪਿੰਡ ਸੰਗਤਪੁਰਾ ਸੋਢੀਆਂ ਸੀਨੀਅਰ ਸੈਕੰਡਰੀ ਸਕੂਲ ਵਿਚ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਗਿਆਨੀ ਬਲਜਿੰਦਰ ਸਿੰਘ ਪਰਵਾਨਾ ਵਲੋਂ ਸ਼ਮੂਲੀਅਤ ਕੀਤੀ, ਤਕਰੀਬਨ ਇਕ ਘੰਟਾ ਬੱਚਿਆਂ ਨੂੰ ਸਮਾਜਕ ਪੱਧਰ ਤੇ ਗੁਰਬਾਣੀ ਅਤੇ ਗੁਰਮਤਿ ਦਾ ਕੀ ਮਹੱਤਵ ਹੈ ਬਾਬਤ ਸਿਖਿਆ ਦਿਤੀ ਕਿ ਕਿਵੇਂ ਗੁਰੁ ਨਾਨਕ ਸਾਹਿਬ ਨੇ ਸਮਾਜ ਦੀਆਂ ਬੁਰਾਈਆਂ ਨੂੰ ਖ਼ਤਮ ਕਰਦੇ ਹੋਏ ਮਨੁੱਖੀ ਕਦਰਾਂ ਕੀਮਤਾਂ ਦਾ ਸੰਦੇਸ਼ ਦਿਤਾ।

Pic-3Pic-3

ਗਿਆਨੀ ਪਰਵਾਨਾ ਨੇ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਦਿਤੀ ਜਿਸ ਵਿਚ ਵੱਡੀ ਗਿਣਤੀ 'ਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲੈਣ ਲਈ ਤਕਰੀਬਨ 200 ਤੋਂ ਉਪਰ ਕਿਤਾਬਾਂ ਪ੍ਰਾਪਤ ਕੀਤੀਆਂ। ਪਰਵਾਨਾ ਨੇ ਦਸਿਆ ਕਿ ਇਹ ਗੁਰਮਤਿ ਮੁਕਾਬਲੇ ਨਿਰਾ ਇਨਾਮਾਂ ਤਕ ਸੀਮਤ ਨਹੀਂ ਬਲਕਿ ਮੁਕਾਬਲੇ ਰਾਹੀਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤਕ ਅਸਲ ਵਿਚ ਗੁਰਮਤਿ ਗੁਰਬਾਣੀ ਦੇ ਮਨੁੱਖੀ ਜੀਵਨ ਵਿਚ ਕੀ ਮਹੱਤਵ ਹੈ ਘਰ-ਘਰ ਪਹੁੰਚਣਾ ਹੈ।

Pic-4Pic-4

ਭਾਈ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਜੋ ਮੈਨੂੰ ਮਾਣ ਇਸ ਇਲਾਕੇ ਨੇ ਦਿਤਾ ਸੀ ਬਹੁਤ ਗੰਭੀਰਤਾ ਨਾਲ ਮੰਥਨ ਕਰਨ ਤੋਂ ਬਾਅਦ ਫ਼ਤਿਹਗੜ੍ਹ ਸਾਹਿਬ ਦੀ ਪਾਵਨ ਸ਼ਹੀਦੀ ਹਲਕੇ ਵਿਚ ਬਤੌਰ ਇਲਾਕੇ ਦਾ ਧਾਰਮਕ ਸੇਵਾਦਰ ਹੋਣ ਦੇ ਨਾਤੇ ਇਹ ਮੁਹਿੰਮ ਆਰੰਭ ਕੀਤੀ ਹੈ ਤਾਕਿ ਬੱਚੇ ਸਹੀ ਤਰੀਕੇ ਨਾਲ ਧਰਮ ਦੀ ਤਾਲੀਮ ਲੈ ਸਕਣ। ਉਨ੍ਹਾਂ ਸੰਗਤਪੁਰਾ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿਤੀ ਕਿ ਉਨ੍ਹਾਂ ਵਲੋਂ ਸਕੂਲ ਦੇ ਮਿਆਰ ਨੂੰ ਉੱਚਾ ਚੁਕਣ ਲਈ ਕੀਤੇ ਜਾ ਰਹੇ ਯਤਨ ਬਹੁਤ ਹੀ ਸ਼ਲਾਘਾਯੋਗ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement