'ਰੈਫ਼ਰੰਡਮ-2020 ਦੀ ਆੜ ਹੇਠ ਪੰਜਾਬ ਨਾਲ ਹੋ ਰਿਹੈ ਧੋਖਾ'
Published : Jun 21, 2018, 1:54 am IST
Updated : Jun 21, 2018, 1:54 am IST
SHARE ARTICLE
1984 Sikh Massacre
1984 Sikh Massacre

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਕ੍ਰਿਪਾਲ ਸਿੰਘ .....

ਅੰਮ੍ਰਿਤਸਰ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਕ੍ਰਿਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ ਪ੍ਰਧਾਨ, ਸਤਵਿੰਦਰ ਸਿੰਘ ਪਲਾਸੌਰ, ਕਾਬਲ ਸਿੰਘ, ਭਾਈ ਸਤਵੰਤ ਸਿੰਘ ਮਾਣਕ, ਸਕੱਤਰ ਸਿੰਘ, ਜਗਦੀਪ ਸਿੰਘ ਰੰਧਾਵਾ, ਪ੍ਰਵੀਨ ਕੁਮਾਰ ਨੇ ਦੋਸ਼ ਲਾਇਆ ਕਿ 2020 ਦੀ ਆੜ ਵਿਚ ਕਾਂਗਰਸੀ ਭਾਜਪਾਈ ਅਤੇ ਬਾਦਲ ਪਰਵਾਰ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ '84 ਦਾ ਕਤਲੇਆਮ, ਨਸ਼ਿਆਂ ਰਾਹੀਂ ਜਵਾਨੀ ਦੀ ਤਬਾਹੀ ਅਤੇ ਖ਼ੁਦਕਸ਼ੀਆਂ ਰਾਹੀਂ ਕਿਸਾਨ ਦੀ ਤਬਾਹੀ

ਉੱਪਰ ਪਰਦਾ ਪੋਸ਼ੀ ਕਰ ਕੇ ਪੰਥ ਤੇ ਪੰਜਾਬ ਨਾਲ 420 ਕਰ ਰਹੇ ਹਨ। ਉਹ ਬਰਗਾੜੀ ਕਾਂਡ, ਬਹਿਬਲਾਂ ਕਾਂਡ ਅਤੇ ਜਵਾਹਰ ਸਿੰਘ ਵਾਲਾ ਕਾਂਡ 'ਤੇ ਪਰਦਾ ਪਾਉਣਾ ਚਾਹੁੰਦੇ ਹਨ। ਬਾਦਲ ਜਿਨ੍ਹਾਂ ਨੇ ਫ਼ੌਜੀ ਹਮਲੇ ਦੀ ਯੋਜਨਾਬੰਦੀ ਵਿਚ ਸ਼ਾਮਲ ਹੋ ਕੇ ਫ਼ੌਜੀ ਹਮਲੇ ਦਾ ਖੁਰਾਖੋਜ ਮਿਟਾ ਦਿਤਾ ਅਤੇ ਦਰਬਾਰ ਸਾਹਿਬ ਅੰਦਰ ਫ਼ੌਜੀ ਹਮਲੇ ਦੀ ਲਿਖਤੀ ਅਗਿਆ ਦੇਣ ਵਾਲੇ ਡਿਪਟੀ ਕਮਿਸ਼ਨਰ ਰਾਮੇਸ਼ ਇੰਦਰ ਸਿੰਘ ਨੂੰ ਬਾਦਲ ਸਰਕਾਰ ਵਿਚ ਚੀਫ਼ ਸਕੱਤਰ ਬਣਾਇਆ

ਜਿਨ੍ਹਾਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲੇ ਦੀ ਅਤੇ ਹਜ਼ਾਰਾਂ ਝੂਠੇ ਮੁਕਾਬਲੇ ਦੀਆਂ ਫ਼ਾਈਲਾਂ ਦੱਬ ਦਿਤੀਆਂ, ਉਹ ਫ਼ੌਜੀ ਹਮਲੇ ਦੀ ਫ਼ਾਈਲਾਂ ਜਨਤਕ ਨਹੀਂ ਕਰਾ ਸਕਦੇ। ਪਰਕਾਸ਼ ਸਿੰਘ ਬਾਦਲ ਵਰਗੇ ਜੋ 1997 ਵਿਚ ਸਰਕਾਰ ਬਣਨ ਤੋਂ ਬਾਅਦ ਫ਼ੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਨੂੰ ਭੁੱਲਣ ਦਾ ਸੰਦੇਸ਼ ਦਿੰਦੇ ਰਹੇ, ਉਹ ਕਿਹੜੇ ਮੂੰਹ ਨਾਲ ਫ਼ਾਈਲਾਂ ਜਨਤਕ ਕਰਾਉਣ ਦੀਆਂ ਡਰਾਮੇਬਾਜੀਆਂ ਕਰ ਰਹੇ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement