ਲਵਪ੍ਰੀਤ ਦੀ ਮੌਤ ਬਾਰੇ ਖਹਿਰਾ ਦੀ ਅਗਵਾਈ 'ਚ ਐਸ ਐਸ ਪੀ ਸੰਗਰੂਰ ਨੂੰ ਦਿਤਾ ਮੰਗ ਪੱਤਰ
Published : Jul 21, 2020, 8:01 am IST
Updated : Jul 21, 2020, 8:01 am IST
SHARE ARTICLE
Sukhpal khaira
Sukhpal khaira

ਯੂ.ਪੀ.(ਏ) ਦਾ ਕਾਲਾ ਕਾਨੂੰਨ ਪੰਜਾਬ ਦੇ ਸਿੱਖ ਨੌਜਵਾਨਾਂ ਲਈ ਖ਼ਤਰੇ ਦੀ ਘੰਟੀ: ਸੁਖਪਾਲ ਖਹਿਰਾ, ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਕੀਤੀ ਆਤਮ ਹਤਿਆ ਦਾ ਮਾਮਲਾ

ਸੰਗਰੂਰ  (ਬਲਵਿੰਦਰ ਸਿੰਘ ਭੁੱਲਰ): ਲਵਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਥਾਣਾ ਲਹਿਰਾ, ਵਾਸੀ ਰੱਤਾਖੇੜਾ ਜ਼ਿਲ੍ਹਾ ਸੰਗਰੂਰ ਵਲੋਂ ਬੀਤੇ ਦਿਨੀ ਮੋਹਾਲੀ ਜ਼ਿਲ੍ਹੇ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਆਤਮ ਹਤਿਆ ਕਰਨ ਬਾਰੇ ਅਤੇ ਇਸ ਦੇ ਪਿੱਛੇ ਕੀ ਕਾਰਨ ਸਨ ਬਾਰੇ ਵਿਸਥਾਰਪੂਰਵਕ ਪੜਤਾਲ ਕਰਵਾਉੇਣ ਸਬੰਧੀ ਇਕ ਮੰਗ ਪੱਤਰ ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਵਿਧਾਇਕ ਚੁਣੇ ਗਏ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਐਸ ਐਸ ਪੀ ਸੰਗਰੂਰ ਸੰਦੀਪ ਗਰਗ ਨੂੰ ਦਿਤਾ ਗਿਆ।

File Photo File Photo

ਮੰਗ ਪੱਤਰ ਸੌਂਪਣ ਤੋਂ ਬਾਅਦ ਪੁਲਿਸ ਲਾਈਨ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਖਹਿਰਾ ਨੇ ਕਿਹਾ ਕਿ ਲਵਪ੍ਰੀਤ ਸਿੰਘ ਪਿੰਡ ਰੱਤਾਖੇੜਾ ਜ਼ਿਲ੍ਹਾ ਸੰਗਰੂਰ ਦੇ ਦਲਿਤ ਪ੍ਰਵਾਰ ਦਾ ਨੌਜਵਾਨ ਪੁੱਤਰ ਸੀ ਪਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਸਹਿਜੜਾ ਵਿਖੇ ਗੁਰਦੁਆਰਾ ਸਾਹਿਬ ਵਿਚ ਬਤੌਰ ਗ੍ਰੰਥੀ ਸੇਵਾ ਕਰ ਰਿਹਾ ਸੀ।

File Photo File Photo

ਸ.ਖਹਿਰਾ ਨੇ ਦਸਿਆ ਕਿ ਇਸ ਨੌਜਵਾਨ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਮੋਹਾਲੀ ਦੇ ਸੈਕਟਰ 51 ਦੀ ਮਾਡਲ ਜੇਲ ਵਿਚ ਇਕ ਕੇਸ ਸਬੰਧੀ ਪੁਛਗਿਛ ਲਈ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ। ਲਵਪ੍ਰੀਤ ਸਿੰਘ ਦੀ ਮੌਤ ਬਾਰੇ ਉਸ ਦੇ ਭਰਾ ਜਸਪਾਲ ਸਿੰਘ ਨੇ ਦਸਿਆ ਕਿ ਥਾਣਾ ਲਹਿਰਾ ਦੀ ਪੁਲਿਸ ਸਾਡੇ ਘਰ ਆ ਕੇ ਸੁਨੇਹਾ ਦੇ ਕੇ ਗਈ ਸੀ।

ਉਸ ਤੋਂ ਬਾਅਦ ਲਵਪ੍ਰੀਤ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਹ ਗੁਰੁ ਘਰ ਡਿਊਟੀ ਉਤੇ ਚਲਿਆ ਹੈ। ਲਵਪ੍ਰੀਤ ਸਿੰਘ ਨੇ ਸੁਨੇਹੇ ਮੁਤਾਬਕ 13 ਜੁਲਾਈ ਨੂੰ ਸਵੇਰੇ 10 ਵਜੇ ਮਾਡਲ ਜੇਲ ਮੋਹਾਲੀ ਸੈਕਟਰ 51 ਵਿਖੇ ਪਹੁੰਚਣਾ ਸੀ ਪਰ ਉਹ ਉੱਥੇ ਪਹੁੰਚਿਆ ਜਾਂ ਨਹੀਂ ਇਸ ਬਾਰ ਪਤਾ ਨਹੀਂ ਚਲਿਆ ਪਰ 14 ਜੁਲਾਈ ਨੂੰ 6.30 ਵਜੇ ਸ਼ਾਮ ਤੋਂ ਬਾਅਦ ਉਸ ਦਾ ਫ਼ੋਨ ਬੰਦ ਹੋ ਗਿਆ। ਉਨ੍ਹਾਂ ਇਹ ਵੀ ਦਸਿਆ ਕਿ ਉਸ ਦੀ ਲਾਸ਼ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਮਿਲੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਵਲੋਂ ਆਤਮ ਹਤਿਆ ਕਰ ਲਈ ਗਈ ਹੈ।

File Photo File Photo

ਜਸਪਾਲ ਸਿੰਘ ਨੇ ਦਸਿਆ ਕਿ ਆਤਮ ਹਤਿਆ ਤੋਂ ਪਹਿਲਾਂ ਲਵਪ੍ਰੀਤ ਸਿੰਘ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਵਿਚ ਜ਼ਿਕਰ ਸੀ ਕਿ ਉਹ ਅਪਣੀ ਮੌਤ ਲਈ ਖ਼ੁਦ ਜ਼ਿੰਮੇਵਾਰ ਹੈ। ਪ੍ਰਵਾਰ ਵਲੋਂ ਇਹ ਵੀ ਦਸਿਆ ਗਿਆ ਕਿ ਸਸਕਾਰ ਤੋਂ ਪਹਿਲਾਂ ਲਵਪ੍ਰੀਤ ਸਿੰਘ ਨੂੰ ਨੁਹਾਉਣ ਸਮੇਂ ਵੇਖਿਆਂ ਗਿਆ ਕਿ ਉਸ ਦੇ ਗੁਪਤ ਅੰਗਾਂ ਉਤੇ ਨੀਲ ਦੇ ਨਿਸ਼ਾਨ ਸਨ ਜਿਸ ਤੋਂ ਪਤਾ ਚਲਦਾ ਹੈ ਕਿ ਉਸ ਨੂੰ ਟਾਰਚਰ ਵੀ ਕੀਤਾ ਗਿਆ ਹੈ।

File Photo File Photo

ਆਖਰ ਵਿਚ ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਦਸਿਆ ਕਿ ਕੇਂਦਰ ਸਰਕਾਰ ਦੇ ਅਧੀਨ ਕੰਮ ਕਰ ਰਹੀ ਐਨ.ਆਈ.ਏ. ਸਮੁੱਚੀ ਸਿੱਖ ਕੌਮ ਨੂੰ ਅਤਿਵਾਦੀ ਐਲਾਨ ਦੇ ਰਾਹ ਪੈ ਚੁੱਕੀ ਹੈ ਜੋ ਕਿ ਬਹੁਤ ਹੀ ਘਾਤਕ ਅਤੇ ਖ਼ਤਰਨਾਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਕਾਲਾ ਕਾਨੂੰਨ ਯੂ.ਪੀ.(ਏ) ਬਹੁਤ ਮਾਰੂ ਕਾਨੂੰਨ ਹੈ ਜਿਸ ਤਹਿਤ ਕਿਸੇ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਅਤਿਵਾਦੀ ਐਲਾਨਿਆਂ ਜਾ ਸਕਦਾ ਹੈ। ਉਸ ਮੌਕੇ ਜਗਦੇਵ ਸਿੰਘ ਕਮਾਲੂ ਐਮ.ਐਲ.ਏ. ਮੌੜ, ਜਬਰਜੰਗ ਸਿੰਘ ਰੱਤਾਖੇੜਾ, ਸਰਪੰਚ ਕੁਲਵਿੰਦਰ ਕੌਰ ਦੇ ਪਤੀ ਬਲਿਹਾਰ ਸਿੰਘ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement