Panthak News: 328 ਸਰੂਪਾਂ ਦੀ ਭਾਲ ਕਰ ਕੇ ਦੋਸ਼ੀਆਂ ’ਤੇ ਫ਼ੌਜਦਾਰੀ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾਵੇ : ਮਾਨ, ਬਲੇਅਰ, ਸੰਧੂ
Published : Aug 21, 2024, 7:41 am IST
Updated : Aug 21, 2024, 7:56 am IST
SHARE ARTICLE
328 Saroop Panthak News
328 Saroop Panthak News

Panthak News ਆਖ਼ਰ ਗੁਰੂ ਸਾਹਿਬ ਦੇ 328 ਸਰੂਪ ਅੱਜ ਕਿਥੇ ਹਨ?

ਅਕਾਲੀ ਦਲ (ਅ) ਦੇ ਸੀਨੀਅਰ ਆਗੂ ਸ. ਇਮਾਨ ਸਿੰਘ ਮਾਨ, ਸ. ਹਰਪਾਲ ਸਿੰਘ ਬਲੇਅਰ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ. ਉਪਕਾਰ ਸਿੰਘ ਸੰਧੂ ਨੇ ਇਕ ਮੀਟਿੰਗ ਦੌਰਾਨ ਗੱਲਬਾਤ ਕਰਦਿਆ ਕਿਹਾ ਕਿ 19 ਅਗੱਸਤ ਕੌਮੀ ਤੌਰ ’ਤੇ ਗੁਰੂ ਲਾਧੇ ਰੇ ਦੇ ਇਤਿਹਾਸ ਨਾਲ ਜੁੜਿਆ ਹੈ। ਭਾਈ ਮੱਖਣ ਸ਼ਾਹ ਲੁਬਾਣਾ ਨੇ ਇਸ ਦਿਨ ਨੌਵੇ ਪਾਤਸ਼ਾਹੀ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਾਬਾ ਬਕਾਲਾ ’ਤੇ ਬਚਨਾਂ ਉਤੇ ਨੌਵੇਂ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਅਤੇ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਗੱਦੀ ਅਧੀਨ ਜੋੜਿਆ। ਉਨ੍ਹਾਂ ਕਿਹਾ ਕਿ ਅੱਜ ਅਫ਼ਸੋਸ ਨਾਲ ਮੌਜੂਦਾ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਹਨ। ਇਸ ’ਤੇ ਅਕਾਲ ਤਖ਼ਤ ਸਾਹਿਬ ਨੇ ਇਨਕੁਆਰੀ ਕਰਵਾਈ ਹੈ ਜਿਸ ’ਤੇ ਬਹੁਤ ਪ੍ਰਸ਼ਨ ਉੱਠ ਰਹੇ ਹਨ। 

After searching for 328 Saroop, action should be taken by registering a criminal case against the accused  Panthak News: ਇਹ ਕਿਵੇਂ ਹੋ ਸਕਦਾ ਹੈ ਕਿ ਹੇਠਲੇ ਮੁਲਾਜ਼ਮ ਗੁਰੂ ਸਾਹਿਬ ਦੇ ਸਰੂਪਾਂ ਦੇ ਚੋਰੀ ਹੋਣ ਉਤੇ ਜ਼ਿੰਮੇਵਾਰ ਹੋਣ, ਪਰ ਜੋ ਸਕੱਤਰ ਅਤੇ ਹੋਰ ਉੱਚ ਅਹੁਦੇਦਾਰ ਉਨ੍ਹਾਂ ਦੇ ਰਜਿਸਟਰਾਂ ਦੀ ਗਿਣਤੀ-ਮਿਣਤੀ ਰੱਖ ਰਹੇ ਹੋਣ, ਸਾਲਾਂ ਲਈ ਗੁਮਰਾਹ ਰਹਿਣ? ਗੁਰੂ ਸਾਹਿਬ ਦੇ 328 ਸਰੂਪ ਅੱਜ ਕਿਥੇ ਬਿਰਾਜਮਾਨ ਹਨ, ਦਾ ਕੋਈ ਵੇਰਵਾ ਐਸ.ਜੀ.ਪੀ.ਸੀ ਨੇ ਪੰਥ ਨੂੰ ਨਹੀਂ ਦਿਤਾ ਅਤੇ ਨਾ ਹੀ ਕੋਈ ਫ਼ੌਜਦਾਰੀ ਕੇਸ ਦੋਸ਼ੀਆਂ ਉਤੇ ਲਗਾਉਣ ਵਾਸਤੇ ਕੇਸ ਦਰਜ ਕਰਵਾਏ ਹਨ ਜਿਸ ਵਿਚ ਬਦਨੀਯਤ ਤਹਿਤ ਆਈ.ਪੀ.ਸੀ ਦੀਆਂ ਧਾਰਾਵਾਂ 166, 167, 168 ਅਤੇ 409 ਲਗਣੀਆਂ ਚਾਹੀਦੀਆਂ ਹਨ। ਲਾਪ੍ਰਵਾਹੀ ਤਹਿਤ ਆਈ.ਪੀ.ਸੀ ਦੀਆਂ ਧਾਰਾਵਾਂ 268, 339, 340 ਅਤੇ 342 ਲਗਣੀਆਂ ਚਾਹੀਦੀਆਂ ਹਨ।

 ਚੋਰੀ ਤਹਿਤ ਆਈ.ਪੀ.ਸੀ ਦੀਆਂ ਧਾਰਾਵਾਂ 378, 380, 381, 408 ਅਤੇ 409 ਲਗਣੀਆਂ ਚਾਹੀਦੀਆਂ ਹਨ ਅਤੇ ਇਸ ਨਾਲ ਹੀ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਧਾਰਾਵਾਂ 295, 295ਏ, 296, 298, 153ਏ, 153ਬੀ, 504 ਅਤੇ 505 ਲਗਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਸਾਂਝੀ ਸਾਜ਼ਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਸ ਅਧੀਨ ਇਨ੍ਹਾਂ ਨੂੰ ਕਰਨ, ਕਰਵਾਉਣ ਅਤੇ ਢੱਕਣ ਵਾਲੇ ਵਿਅਕਤੀਆਂ ਨੂੰ ਨਾਲ ਜ਼ਿੰਮੇਵਾਰ ਠਹਿਰਾਇਆ ਜਾਵੇ। ਅਸੀ ਦੇਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਰ-ਵਾਰ ਹੋਣ ਕਰ ਕੇ ਗੁਰੂ ਸਾਹਿਬ ਦੀ ਸੁਰੱਖਿਆ ਨਾਮਾਤਰ ਅਤੇ ਦਿਨ-ਬ-ਦਿਨ ਬੇਅਬਦੀ ਵੱਧ ਰਹੀ ਹੈ ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੰਗ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲੱਭੇ ਜਾਣ ਅਤੇ ਦੋਸ਼ੀਆਂ ’ਤੇ ਫ਼ੌਜਦਾਰੀ ਕੇਸ ਦਰਜ ਕੀਤੇ ਜਾਣ। ਇਸ ਮੌਕੇ ਜਸਬੀਰ ਸਿੰਘ ਬਚੜੇ ਜਥੇਬੰਦਕ ਸਕੱਤਰ ਮਾਝਾ ਖੇਤਰ,  ਅਮਰੀਕ ਸਿੰਘ ਨੰਗਲ, ਹਰਮਨਦੀਪ ਸਿੰਘ ਸੁਲਤਾਨਵਿੰਡ ਸ਼ਹਿਰੀ ਜ਼ਿਲ੍ਹਾ ਪ੍ਰਧਾਨ, ਪਰਮਜੀਤ ਸਿੰਘ ਸੁੱਖ  ਸ਼ਹਿਰੀ ਯੂਥ ਜ਼ਿਲ੍ਹਾ ਪ੍ਰਧਾਨ, ਸ਼ਮਸ਼ੇਰ ਸਿੰਘ ਬਰਾੜ ਦਿਹਾਤੀ ਜ਼ਿਲ੍ਹਾ ਪ੍ਰਧਾਨ, ਪ੍ਰਭਸਿਮਰਨ ਸਿੰਘ ਯੂਥ ਜ਼ਿਲ੍ਹਾ ਪ੍ਰਧਾਨ ਆਦਿ ਆਗੂ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement