Panthak News: ਸਿੱਖ ਬੰਦੀਆਂ ਦੇ ਹਮਾਇਤੀਆਂ ਤੇ ਗ਼ਦਾਰਾਂ ਦੀ ਪਛਾਣ ਕਰਨ ਦੀ ਲੋੜ : ਰਮਨਦੀਪ ਸਿੰਘ ਸੋਨੂੰ
Published : Aug 21, 2024, 9:18 am IST
Updated : Aug 21, 2024, 9:18 am IST
SHARE ARTICLE
Supporters of Sikh captives and the need to identify traitors: Ramandeep Singh Sonu
Supporters of Sikh captives and the need to identify traitors: Ramandeep Singh Sonu

Panthak News: ‘ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਤੋਂ ਬੰਦੀਆਂ ਦੀ ਰਿਹਾਈ ਲਈ ਲੜਦਾ ਆ ਰਿਹੈ’

 

Panthak News: ਸਿੱਖ ਬੰਦੀਆਂ ਦੀ ਰਿਹਾਈ ਲਈ ਅਸਲ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਨੇ ਵਿੱਢਿਆ ਹੋਇਆ ਹੈ। ਰੱਖੜ ਪੁੰਨਿਆ ਮੌਕੇ, ਬਾਬਾ ਬਕਾਲਾ ਵਿਖੇ ਹੋਈ ਸਿਆਸੀ ਕਾਨਫ਼ਰੰਸ ਵਿਚ ਸਿੱਖ ਬੰਦੀ ਭਾਈ ਗੁਰਦੀਪ ਸਿੰਘ ਖੇੜਾ ਨੇ ਭਾਰੀ ਇਕੱਠ ਵਿਚ ਸਿੱਖ ਬੰਦੀਆਂ ਦੇ ਨਾਂ ’ਤੇ ਖੇਡੀ ਜਾ ਰਹੀ ਸਿਆਸਤ ਦਾ ਪਰਦਾਫਾਸ਼ ਕਰ ਕੇ, ਦੱਸ ਦਿਤਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿੱਖ ਬੰਦੀਆਂ ਦੇ ਹੱਕਾਂ ਲਈ ਕਿਸ ਹੱਦ ਤਕ ਸਮਰਪਤ ਸਨ ਤੇ ਹਨ। ਅੱਜ ਇੱਥੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਨੇ ਕੀਤਾ।

ਉਨ੍ਹਾਂ ਕਿਹਾ ਕਿ ਭਾਈ ਖੇੜਾ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਥਕ ਕਹਾਉਂਦੇ ਲੋਕਾਂ ਨੇ ਬੰਦੀਆਂ ਦੇ ਨਾਮ ’ਤੇ ਕਿਵੇਂ ਵਿਦੇਸ਼ਾਂ ਤੋਂ ਡਾਲਰ ਇਕੱਠੇ ਕਰ ਕੇ ਅਪਣੇ ਘਰ ਭਰੇ ਹਨ, ਪਰ ਬੰਦੀਆਂ ਲਈ ਕੱਖ ਨਹੀਂ ਕੀਤਾ, ਉਹੀ ਪੰਥਕ ਬਣ ਬੈਠੇ ਬੰਦੇ, ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਭੰਡ ਰਹੇ ਹਨ ਤਾਂ ਕਿ ਸਿੱਖਾਂ ਦੀ ਰਾਜਸੀ ਸ਼ਕਤੀ ਨੂੂੰ ਖ਼ਤਮ ਕੀਤਾ ਜਾ ਸਕੇ। ਸੋਨੂੰ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬੰਦੀਆਂ ਦੀ ਰਿਹਾਈ ਲਈ ਕੇਂਦਰ ਕੋਲ ਆਵਾਜ਼ ਚੁੱਕਦਾ ਆ ਰਿਹਾ ਹੈ, ਪਰ ਦਿੱਲੀ ਕਮੇਟੀ ਵਰਗੀ ਪੰਥਕ ਕਮੇਟੀਆਂ ’ਤੇ ਕਾਬਜ਼ ਬੰਦੇ ‘ਸਰਕਾਰੀ ਪਿੱਠੂ’ ਬਣ ਕੇ ਸਿੱਖ ਬੰਦੀਆਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ’ਤੇ ਤੁੱਲੇ ਹੋਏ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement