
ਘਨੌਲੀ ਤੋਂ ਵੱਖ ਵੱਖ ਸਿੱਖ ਆਗੂਆਂ ਵਲੋਂ ਬੀਬੀਆਂ ਦੇ ਹੱਕ ਵਿਚ ਨਾਹਰਾ ਬੁਲੰਦ ਕੀਤਾ ਗਿਆ।
ਘਨੌਲੀ (ਗੁਰਵਿੰਦਰ ਸਿੰਘ ਘਨੌਲੀ): ਜਦੋਂ ਸਮਾਜ ਵਿਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਦੋਂ ਗੁਰੂ ਨਾਨਕ ਸਾਹਿਬ ਨੇ ਔਰਤ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਦੇ ਹੋਏ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਦਾ ਸੁਨੇਹਾ ਦੇ ਕੇ ਔਰਤ ਨੂੰ ਮਰਦ ਦੇ ਬਰਾਬਰ ਲਿਆ ਕੇ ਖਿਲਾਅ ਦਿਤਾ, ਪਰ ਅਫ਼ਸੋਸ ਅੱਜ ਜੋ ਲੋਕ ਅਪਣੇ ਆਪ ਨੂੰ ਤਾਂ ਗੁਰੂ ਨਾਨਕ ਦੇ ਸਿੱਖ ਆਖਦੇ ਨੇ ਪ੍ਰੰਤੂ ਗੁਰੂ ਦੇ ਸਿਧਾਂਤ ਤੋਂ ਬਾਗ਼ੀ ਹੋ ਕੇ ਬੀਬੀਆਂ ਨੂੰ ਬਣਦੇ ਹੱਕ ਦੇਣ ਤੋਂ ਮੁਨਕਰ ਹੋਈ ਬੈਠੇ ਨੇ, ਇਥੇ ਹੀ ਬੱਸ ਨਹੀਂ ਸਗੋਂ ਔਰਤ ਨੂੰ ਅਪਵਿੱਤਰ ਕਿਹਾ ਤੇ ਦਰਬਾਰ ਸਾਹਿਬ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦੇਣ ਦੇ ਰਹੇ।
Gurinder Singh Gogi
ਘਨੌਲੀ ਤੋਂ ਵੱਖ ਵੱਖ ਸਿੱਖ ਆਗੂਆਂ ਵਲੋਂ ਬੀਬੀਆਂ ਦੇ ਹੱਕ ਵਿਚ ਨਾਹਰਾ ਬੁਲੰਦ ਕੀਤਾ ਗਿਆ। ਸਾਬਕਾ ਐਸ ਜੀ ਪੀ ਸੀ ਮੈਂਬਰ ਗੁਰਿੰਦਰ ਸਿੰਘ ਗੋਗੀ ਨੇ ਕਿਹਾ ਕਿ ਗੁਰਬਾਣੀ ਤੇ ਗੁਰੂ ਇਤਿਹਾਸ ਤੋਂ ਸੇਧ ਲੈ ਕੇ ਬੀਬੀਆਂ ਨੂੰ ਦਰਬਾਰ ਸਾਹਿਬ ਕੀਰਤਨ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਸਿੱਖ ਜਥੇਬੰਦੀ ਧਰਮ ਪ੍ਰਚਾਰ ਟਰੱਸਟ ਘਨੌਲੀ ਪ੍ਰਧਾਨ ਪ੍ਰਦੀਪ ਸਿੰਘ ਨੇ ਦਸਿਆ ਕਿ ਟਰੱਸਟ ਹਮੇਸ਼ਾ ਹੀ ਸਿੱਖ ਸਿਧਾਂਤਾਂ 'ਤੇ ਪਹਿਰਾ ਦਿੰਦਾ ਰਿਹਾ ਹੈ
ਤੇ ਇਸ ਮਾਮਲੇ ਵਿਚ ਵੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਮੰਨਦੇ ਹੋਏ ਬੀਬੀਆਂ ਦੇ ਹੱਕ ਵਿਚ ਹੈ। ਗਿਆਨੀ ਸੁਖਵਿੰਦਰ ਸਿੰਘ ਕਥਾ ਵਾਚਕ ਨੇ ਕਿਹਾ ਕਿ ਜੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹੋ ਤਾਂ ਗੁਰੂ ਦੇ ਸਿਧਾਂਤ ਨੂੰ ਵੀ ਲਾਗੂ ਕਰਨਾ ਜ਼ਰੂਰੀ ਹੈ।