Safar-E-Shahadat: ਸਰਸਾ ਨਦੀ 'ਤੇ ਵਿੱਛੜ ਗਿਆ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ
Published : Dec 21, 2025, 5:30 am IST
Updated : Dec 20, 2025, 11:20 am IST
SHARE ARTICLE
 Safar-E-Shahadat Sarsa Nadi Te Vichhoda Pei Gaya article in punjabi
Safar-E-Shahadat Sarsa Nadi Te Vichhoda Pei Gaya article in punjabi

Safar-E-Shahadat: ਦਸੰਬਰ ਮਹੀਨਾ ਸਮੁੱਚੀ ਸਿੱਖ ਕੌਮ ਲਈ ਵੈਰਾਗਮਈ ਸਮਾਂ ਹੁੰਦਾ ਹੈ।

ਦਸੰਬਰ ਮਹੀਨਾ ਸਮੁੱਚੀ ਸਿੱਖ ਕੌਮ ਲਈ ਵੈਰਾਗਮਈ ਸਮਾਂ ਹੁੰਦਾ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ 'ਚ ਪਏ ਵਿਛੋੜੇ ਤੋਂ ਸ਼ੁਰੂ ਹੋਇਆ ਸਫ਼ਰ ਦੁਖਦਾਈ ਪਰ ਬੜਾ ਪ੍ਰੇਰਨਾਦਾਇਕ ਰਿਹਾ, ਜਿਸ 'ਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਵਰਗੇ ਪੜਾਅ ਆਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਸਰਸਾ ਨਦੀ ਪਾਰ ਕਰਨ ਦੌਰਾਨ ਵਿਛੜ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਗੁਰਸਿੱਖਾਂ ਸਮੇਤ ਸਰਸਾ ਨਦੀ ਦੇ ਕਿਨਾਰੇ ਨਿਤਨੇਮ 'ਚ ਰੁੱਝੇ ਸਨ ਜਿਸ ਸਮੇਂ ਦੁਸ਼ਮਣ ਫ਼ੌਜਾਂ ਨੇ ਖਾਧੀਆਂ ਕਸਮਾਂ ਭੁਲਾ ਕੇ ਹੱਲਾ ਬੋਲ ਦਿੱਤਾ। ਦੁਸ਼ਮਣਾਂ ਦਾ ਹੱਲਾ, ਸ਼ੂਕਦੀ ਸਰਸਾ ਨਦੀ, ਅਤੇ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਗਿਣਤੀ ਦੇ ਸਿੰਘ।

ਦੁਸ਼ਮਣਾਂ ਨਾਲ ਮੁਕਾਬਲਾ ਕਰਦੇ ਹੋਏ ਕੁਝ ਸਿੰਘ ਸ਼ਹੀਦ ਹੋ ਗਏ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ੍ਹ ਨੂੰ ਤੁਰੇ, ਕੁਝ ਸਿੰਘ ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦਿਆਂ ਨਾਲ ਲੰਘ ਗਏ, ਅਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਨਾਲੋਂ ਵਿੱਛੜ ਕੇ ਮੋਰਿੰਡਾ ਵੱਲ੍ਹ ਨੂੰ ਚੱਲ ਪਏ। ਇਸ ਤੋਂ ਬਾਅਦ ਸ਼ਹੀਦੀਆਂ ਦਾ ਲੰਮਾ ਸਿਲਸਿਲਾ ਚੱਲਿਆ, ਜਿਸ ਦਾ ਇਤਿਹਾਸ 'ਚ ਕੋਈ ਸਾਨੀ ਨਹੀਂ।

ਜਿਸ ਥਾਂ 'ਤੇ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਵਿੱਛੜਿਆ, ਉਸ ਥਾਂ 'ਤੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸੁਭਾਏਮਾਨ ਹੈ। ਇਸ ਅਸਥਾਨ ਨਾਲ ਸ਼ਹੀਦੀ ਪੰਦਰਵਾੜੇ ਦਾ ਅਹਿਮ ਇਤਿਹਾਸ ਜੁੜਿਆ ਹੋਇਆ ਹੈ।

(For more news apart from  Safar-E-Shahadat Sarsa Nadi Te Vichhoda Pei Gaya article in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement