
ਮੈਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਿਆ, ਸੁਖਬੀਰ, ਧਾਮੀ ’ਤੇ ਖੁਲ੍ਹ ਕੇ ਬੋਲੇ ਇਆਲੀ
Manpreet Iyali told the next strategy regarding new recruitment Latest News in Punjabi : ਮਨਪ੍ਰੀਤ ਇਆਲੀ ਨੇ ਨਵੀਂ ਭਰਤੀ ਨੂੰ ਲੈ ਕੇ ਅਗਲੀ ਰਣਨੀਤੀ ਲਈ ਵਿਸ਼ੇਸ਼ ਗੱਲਬਾਤ ਕੀਤੀ ਹੈ। ਜਿਸ ਵਿਚ ਉਨ੍ਹਾਂ ਸੁਖਬੀਰ ਤੇ ਧਾਮੀ ਨੂੰ ਲੈ ਕੇ ਕਈ ਬਿਆਨ ਦਿਤੇ ਹਨ। ਇਆਲੀ ਨੇ ਕਿਹਾ ਕਿ, ਮੈਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਿਆ ਹੈ।
ਉਨ੍ਹਾਂ ਕਿਹਾ, ‘2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸਜਾਵਾਂ ਵੀ ਦਿਤੀਆਂ ਗਈਆਂ ਤੇ ਮੈਂ ਸੋਚਿਆ ਸੀ ਕਿ ਪਾਰਟੀ ਮਜ਼ਬੂਤ ਹੋ ਕੇ ਉਭਰੇਗੀ। ਪਰੰਤੂ ਪ੍ਰਧਾਨ ਹਰਜਿੰਦਰ ਧਾਮੀ ਦੇ ਅਸਤੀਫ਼ੇ ਹਾਲਾਤ ਪਹਿਲਾਂ ਵਰਗੇ ਬਣਾ ਦਿਤੇ। ਪਰੰਤੂ ਹੁਣ ਜਥੇਦਾਰਾਂ ਦੇ ਹੁਕਮ ਤੋਂ ਬਾਅਦ ਹੋਵੇਗੀ ਅਸੀਂ ਭਰਤੀ ਸ਼ੁਰੂ ਕਰ ਦਿਤੀ ਹੈ।
ਉਨ੍ਹਾਂ ਕਿਹਾ ਕਿ ਜੱਥੇਦਾਰਾਂ ਨੂੰ ਅਹੁਦਿਆਂ ਤੋਂ ਲਾਹੁਣ ਨਾਲ ’ਚ ਸਿੱਖਾਂ ’ਚ ਜਿੱਥੇ ਰੋਸ ਹੈ, ਉਥੇ ਸਿੱਖ ਪੰਥ ਨੂੰ ਧੱਕਾ ਲਗਾ ਹੈ।
ਅਕਾਲੀ ਦਲ ਵਲੋਂ ਫ਼ਰਜ਼ੀ ਦੱਸਣ ’ਤੇ ਮਨਪ੍ਰੀਤ ਸਿੰਘ ਇਆਲੀ ਨੇ ਬਿਆਨ ਦਿੰਦੇ ਹੋਏ ਕਿਹਾ, ਅਸੀਂ ਅਕਾਲ ਤਖ਼ਤ ਸਾਹਿਬ ਦੇ ਹੁਕਮ ’ਤੇ ਡਿਊਟੀ ਨਿਭਾਅ ਰਹੇ ਹਾਂ। ‘ਸਾਡੇ ਲਈ ਚੋਣ ਕਮਿਸ਼ਨ ਨਾਲੋਂ ਅਕਾਲ ਤਖ਼ਤ ਸਾਹਿਬ ਵੱਡਾ ਹੈ। ਮੇਰੇ ਕੋਲ ਤਾਂ ਕੋਈ ਵੀ ਆ ਜਾਂਦਾ ਮੈਂ ਸਿਆਸਤ ’ਚ ਸਰਗਰਮ ਨਹੀਂ ਹੋਣਾ ਸੀ। ਮੈਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਿਆ।’