
ਨੰਗਲ ਸ਼ਹਿਰ ਵਿਚ ਅੱਜਕਲ ਨਿਹੰਗਾਂ ਦੇ ਬਾਣੇ ਵਿਚ ਕਥਿਤ ਤੌਰ 'ਤੇ ਜਬਰਨ ਉਗਰਾਹੀ ਕਰਨ ਦਾ ਮਾਮਲਾ ਤੁਲ ਫੜਦਾ ਜਾ ਰਿਹਾ ਹੈ। ਦਸਣਾ ਬਣਦਾ ਹੈ...
ਨੰਗਲ, : ਨੰਗਲ ਸ਼ਹਿਰ ਵਿਚ ਅੱਜਕਲ ਨਿਹੰਗਾਂ ਦੇ ਬਾਣੇ ਵਿਚ ਕਥਿਤ ਤੌਰ 'ਤੇ ਜਬਰਨ ਉਗਰਾਹੀ ਕਰਨ ਦਾ ਮਾਮਲਾ ਤੁਲ ਫੜਦਾ ਜਾ ਰਿਹਾ ਹੈ।
ਦਸਣਾ ਬਣਦਾ ਹੈ ਕਿ ਸ਼ਹਿਰ ਦੀਆਂ ਬਲਾਕਾਂ ਵਿਚ ਕੁੱਝ ਨਿਹੰਗੀ ਬਾਣੇ ਵਿਚ ਲੋਕ ਆਉਂਦੇ ਹਨ ਜਿਨ੍ਹਾਂ ਕੋਲ ਸ਼ਸਤਰ ਵੀ ਹੁੰਦੇ ਹਨ ਅਤੇ ਦਾਣਿਆਂ ਦੀ ਮੰਗ ਕਰਦੇ ਹਨ ਜੇਕਰ ਦਾਣੇ ਨਹੀਂ ਤਾਂ ਨਕਦ ਪੈਸਿਆਂ ਦੀ ਮੰਗ ਕਰਦੇ ਹਨ। ਇਨ੍ਹਾਂ ਵਲੋਂ ਜਥੇਦਾਰ ਬਲਿਹਾਰ ਸਿੰਘ ਨਿਹੰਗ ਸਿੰਘ ਦੀ ਛਪੀ ਤਸਵੀਰ ਤੇ ਖ਼ਾਲਸੇ ਦੇ ਖੰਡੇ ਦੀ ਲੱਗੀ ਮੋਹਰ ਦੀ ਰਸੀਦ ਵੀ ਦਿਤੀ ਜਾਂਦੀ ਹੈ।
ਇਸ ਪਰਚੀ 'ਤੇ ਫ਼ੋਨ ਨੰਬਰ ਅਤੇ ਦਸ਼ਮੇਸ਼ ਅਕੈਡਮੀ ਰੋਡ ਸ੍ਰੀ ਅਨੰਦਪੁਰ ਸਾਹਿਬ ਦਾ ਪਤਾ ਵੀ ਲਿਖਿਆ ਗਿਆ ਹੈ ਕਿਉਂਕਿ ਨੰਗਲ ਦੀ ਬਹੁਤਾਤ ਹਿੰਦੂ ਅਤੇ ਨੌਕਰੀ ਪੇਸ਼ਾ ਲੋਕਾਂ ਦੀ ਹੈ ਇਸ ਲਈ ਕੁੱਝ ਔਰਤਾਂ ਡਰ ਭੈਅ ਮੰਨ ਕੇ ਪੈਸੇ ਦੇ ਦਿੰਦੀਆਂ ਹਨ ਅਤੇ ਬਾਅਦ ਵਿਚ ਇਸ ਨੂੰ ਖੌਫ਼ ਵਿਚ ਦਿਤੇ ਪੈਸਿਆਂ ਦਾ ਨਾਮ ਦਿੰਦੇ ਹਨ। ਇਸ ਤੋਂ ਪਹਿਲਾਂ ਵੀ ਲੈਬਾਰਟੀ ਬਲਾਕ ਵਿਚੋਂ ਦਾਣੇ ਇੱਕਠੇ ਕਰਦੇ ਇਨ੍ਹਾਂ ਨਿਹੰਗ ਸਿੰਘਾਂ ਵਾਲੇ ਬਾਣੇ ਵਾਲੇ ਲੋਕਾਂ ਨੂੰ ਭਜਾਇਆ ਸੀ ਅਤੇ ਇਨ੍ਹਾਂ ਦੁਬਾਰਾ ਨੰਗਲ ਵਿਚ ਕਥਿਤ ਤੌਰ 'ਤੇ ਨਾਜਾਇਜ਼ ਉਗਰਾਹੀ ਨਾ ਕਰਨ ਦੀ ਗੱਲ ਵੀ ਮੰਨੀ ਸੀ।
Himmat Singh Leal Post
ਹੁਣ ਇਹ ਮਾਮਲਾ ਇੰਨਾ ਗੰਭੀਰ ਹੋ ਗਿਆ ਹੈ ਕਿ ਇਕ ਵਿਅਕਤੀ ਹਿੰਮਤ ਸਿੰਘ ਲੀਲ ਨੇ ਅਪਣੇ ਫ਼ੇਸਬੁਕ ਖ਼ਾਤੇ 'ਤੇ ਪੋਸਟ ਪਾ ਕੇ ਇਹੋ ਜਿਹੇ ਕਾਰੇ ਦੀ ਨਿਖੇਧੀ ਕੀਤੀ ਹੈ। ਉਸ ਨੇ ਇਸ ਸੱਭ ਨੂੰ ਸਿੱਖਾਂ ਨੂੰ ਬਦਨਾਮ ਕਰਨਾ ਦਸਿਆ ਹੈ। ਇਸ ਸਬੰਧੀ ਜਦ ਦਿਤੇ ਗਏ ਫ਼ੋਨ ਨੰਬਰ 'ਤੇ ਗੱਲ ਕੀਤੀ ਤਾਂ ਪਹਿਲਾਂ ਬਾਬਾ ਜੀ ਨੇ ਗਜਾ ਕਰਨ ਦੀ ਗੱਲ ਮੰਨੀ ਪਰ ਬਾਅਦ ਵਿਚ ਖ਼ਬਰ ਦੀ ਗੱਲ ਸੁਣ ਧਮਕੀਆਂ 'ਤੇ ਉਤਰ ਆਏ। ਬਾਬੇ ਨੇ ਕਿਹਾ ਕਿ ਉਨ੍ਹਾਂ ਵਲੋਂ ਉਗਰਾਹੀ ਕਰਨਾ ਜਾਇਜ਼ ਹੈ ਅਤੇ ਉਨ੍ਹਾਂ ਵਲੋਂ ਬਾਹਰਲੇ ਟਰੱਸਟ ਵੀ ਬਣਾਇਆ ਹੋਇਆ ਹੈ।
ਬਾਬਾ ਕਹਿੰਦਾ ਹੈ ਉਹ ਇਸ ਤਰ੍ਹਾਂ ਪਿਛਲੇ 20 ਸਾਲ ਤੋਂ ਉਗਰਾਹੀ ਕਰ ਰਿਹਾ ਹੈ ਅਤੇ ਕਿਸੇ ਵੀ ਰੋਕਣ ਦੀ ਹਿੰਮਤ ਨਹੀਂ ਕੀਤੀ। ਇਸ ਸਬੰਧੀ ਕੱਟੀ ਗਈ ਪਰਚੀ ਵਿਖਾਉਂਦਿਆਂ ਜਸ ਹਸਪਤਾਲ ਦੇ ਮਾਲਕ ਸਤਵਿੰਦਰ ਸਿੰਘ ਨੇ ਦਸਿਆ ਕਿ ਉਕਤ ਵਿਅਕਤੀ ਸਾਡੇ ਕੋਲ ਆਏ ਅਤੇ ਅਨੰਦਪੁਰ ਸਾਹਿਬ ਲੰਗਰ ਲਈ 1100 ਰੁਪਏ ਦੀ ਮੰਗ ਕੀਤੀ ਪਰ ਬਹਿਸ ਕਰਨ 'ਤੇ 100 ਰੁਪਏ ਦੀ ਪਰਚੀ ਕੱਟ ਕੇ ਚਲੇ ਗਏ। ਉਨ੍ਹਾਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਸਬੰਧੀ ਥਾਣਾ ਮੁਖੀ ਨੰਗਲ ਸੰਨੀ ਖੰਨਾ ਨੇ ਕਿਹਾ ਕਿ ਜੇ ਕੋਈ ਦਰਖ਼ਾਸਤ ਆਉਂਦੀ ਹੈ ਤਾਂ ਉਹ ਕਾਰਵਾਈ ਕਰਨਗੇ।