Panthak News: ਸ਼ਤਾਬਦੀਆਂ ਦੇ ਰੁਝੇਵੇਂ ਬਾਅਦ ਹੋਵੇਗੀ ‘ਜਥੇਦਾਰਾਂ’ ਦੀ ਬੈਠਕ 
Published : Sep 22, 2024, 7:02 am IST
Updated : Sep 22, 2024, 7:02 am IST
SHARE ARTICLE
The meeting of 'Jathedars' will be held after centuries of engagement
The meeting of 'Jathedars' will be held after centuries of engagement

Panthak News: ਤਨਖ਼ਾਹੀਆ ਕਰਾਰ ਦਿਤੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ ਲਈ ਕਿਸੇ ਪਲ ਸੱਦ ਸਕਦੇ ਹਨ

 

Panthak News: ਤਨਖ਼ਾਹੀਆ ਕਰਾਰ ਦਿਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਜ਼ਾ ਸੁਣਾਉਣ ਲਈ ਜਥੇਦਾਰਾਂ ਦੀ ਬੈਠਕ ਕਿਸੇ ਵੀ ਸਮੇਂ ਬੁਲਾ ਸਕਦੇ ਹਨ। ਸ਼ਤਾਬਦੀਆਂ ਕਾਰਨ ਸਮੁੱਚੀ ਸਿੱਖ ਪੰਥ ਦੀ ਲੀਡਰਸ਼ਿਪ ਰੁਝੀ ਸੀ।

ਦੂਸਰੇ ਪਾਸੇ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ,ਬਲਵਿੰਦਰ ਸਿੰਘ ਭੂੰਦੜ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ ਨੂੰ ਵੀ ਤਲਬ ਕਰਨ ਦੀ ਮੰਗ ਹੋਈ ਹੈ ਪਰ ਜਥੇਦਾਰ ਸਾਹਿਬ ਵਲੋਂ ਇਨ੍ਹਾਂ ਨੂੰ ਬੁਲਾਉਣ ਦੀ ਸਥਿਤੀ ਸਪੱਸ਼ਟ ਨਹੀਂ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਇਸ  ਵਾਦ-ਵਿਵਾਦ ਕਾਰਨ ਵੀ ਸੂਬੇ ਦੀਆਂ ਸਰਗਰਮੀਆਂ ਵਿਚ ਖਾਮੋਸ਼ੀ ਹੈ।

ਜਥੇਦਾਰ ਸਾਹਿਬ ਦੇ ਆਦੇਸ਼ ਕਾਰਨ ਵੀ ਅਕਾਲੀ ਲੀਡਰਸ਼ਿਪ ਵਿਚ ਬਿਆਨਬਾਜ਼ੀ ਤੇ ਦੋਸ਼ ਲਾਉਣ ਦਾ ਰੁਝਾਨ ਘੱਟ ਹੈ। ਇਸ ਵੇਲੇ ਪੰਜਾਬ ਨੂੰ ਰਾਜਸੀ ਤੇ ਆਰਬਕ ਸੂਝ ਵਿਚ ਖਰਲ ਹੋਈ ਲੀਡਰਸ਼ਿਪ ਦੀ ਲੋੜ ਹੈ ਜੋ ਸਰਹੱਦੀ ਸੂਬੇ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਸਮਰੱਥ ਹੋਵੇ। 

ਰਾਜਸੀ ਮਾਹਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਪੰਥ ਦੀ ਲੀਡਰਸ਼ਿਪ ਰਾਜਸੀ ਤਾਕਤ ਲੈਣ ਵਿਚ ਉਲਝੀ ਰਹੀ। ਇਸ ਦੀਆਂ ਧੜੇਬੰਦਕ ਲੜਾਈਆਂ ਨੇ ਪੰਜਾਬ ਦੇ ਲੋਕਾਂ ਖ਼ਾਸ ਕਰ ਕੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ। ਦੂਸਰੇ ਪਾਸੇ ਪੰਜਾਬ ਦੇ ਸਿਆਸੀ ਦਲ ਵੀ ਸੂਬੇ ਦੇ ਹਿਤਾਂ ਭਾਵ ਦਰਿਆਈ ਪਾਣੀਆਂ, ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਦੇਣ ਵਰਗੇ ਮੁੱਦਿਆਂ ਤੇ ਆਪੋ ਅਪਣੀਆਂ ਹਾਈ ਕਮਾਂਡ ’ਤੇ ਜ਼ੋਰ ਨਹੀਂ ਦਿਤਾ ਜਿਸ ਦੀ ਜ਼ਰੂਰਤ ਸੀ।

ਅੱਜ ਪੰਜਾਬ ਦੇ ਲੋਕ ਤੇ ਖ਼ਾਸ ਕਰ ਕੇ ਸਿੱਖ ਨਵੇਂ ਪੁਰਾਣੇ ਬਾਦਸ਼ਾਹਾਂ ਤੋਂ ਖ਼ਫ਼ਾ ਹਨ, ਜੋ ਹਰ ਫ਼ਰੰਟ ਤੇ ਇਸ ਨਾਲ ਵਿਤਕਰਾ ਕਰਨ ਦੇ ਨਾਲ ਨਾਲ ਸੂਬੇ ਨੂੰ ਰਾਜਸੀ ਸਥਿਰਤਾ ਤੇ ਆਰਥਕ ਮਜ਼ਬੂਤੀ ਪ੍ਰਦਾਨ ਕਰਨ ਦੀ ਥਾਂ, ਉਹ ਲਤਾੜੇ ਤੇ ਤੁਲ ਗਏ ਹਨ। ਇਸ ਲਈ ਕਾਫ਼ੀ ਹਦ ਤਕ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜ਼ੁੰਮੇਵਾਰ ਹੈ ਜੋ ਸਿਰਫ਼ ਸੱਤਾ ਲਈ ਆਪਸੀ ਧੜੇਬੰਦਕ-ਲੜਾਈਆਂ ਵਿਚ ਇੰਨੇ ਜ਼ਿਆਦਾ ਉਲਝ ਗਏ ਹਨ ਕਿ ਉਸ ਦਾ ਵਰਨਣ ਕਰਨਾ ਮੁਸ਼ਕਲ ਹੈ।

ਪੰਜਾਬੀਆਂ, ਸਿੱਖਾਂ ਅਕਾਲੀ ਲੀਡਰਸ਼ਿਪ ਨੂੰ ਸੱਤਾ ਕਈ ਵਾਰ ਸੌਂਪੀ ਪਰ ਇਹ ਅਪਣੇ ਘਰ ਭਰਨ, ਵੰਸ਼ਵਾਦ ਤਕ ਹੀ ਸੀਮਿਤ ਰਹੇ। ਦੂਸਰੇ ਪਾਸੇ ਪੰਜਾਬ ਦੇ ਸਮੂਹ ਸਿਆਸੀ ਦਲ ਵੀ ਤਾਕਤ ਵਿਚ ਰਹੇ, ਪਰ ਉਹ ਵੀ ਸੂਬੇ ਨੂੰ ਨਾ ਤਾਂ ਸਿਆਸੀ ਸਥਿਰਤਾ ਪ੍ਰਦਾਨ ਕਰ ਸਕੇ ਅਤੇ ਨਾ ਹੀ ਆਰਥਕ ਮਜ਼ਬੂਤੀ ਲਈ ਬਣਦਾ ਫ਼ਰਜ਼ ਨਿਭਾਉਣ ਵਿਚ ਕੋਈ ਉਸਾਰੂ ਰੋਲ ਮਾਡਲ ਬਣ ਸਕੇ। 

ਅੱਜ ਪੰਜਾਬ ਨੂੰ ਸਿਰਫ਼ ਯੋਗ ਲੀਡਰਸ਼ਿਪ ਦੀ ਲੋੜ ਹੈ। ਸਾਂਝੇ ਪੰਜਾਬ ਦੀ ਵੰਡ, ਦਰਿਆਈ ਪਾਣੀਆਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਾਪਸ ਦੇਣ, ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵੀ ਕੇਂਦਰ ਨੇ ਖੋਹ ਲਿਆ, ਕਰਜ਼ਾਈ ਹੋਏ ਪੰਜਾਬ ਅਤੇ ਖ਼ੁਦਕੁਸ਼ੀਆਂ ਕਰ ਰਹੇ ਕਿਸਾਨ ਲਈ ਵਿਸ਼ੇਸ਼ ਰਾਹਤ ਪੈਕੇਜ ਨਹੀਂ ਦਿਤਾ ਗਿਆ। ਹਿੰਦ ਪਾਕਿ ਵੰਡ, ਪੰਜਾਬੀ ਸੂਬੇ ਅਤੇ ਸੂਬੇ ਦੇ ਅਸ਼ਾਂਤ ਹਾਲਾਤ ਸਮੇਂ ਚੜ੍ਹੇ ਕਰਜ਼ੇ ਦੀ ਕੋਈ ਵੀ ਬਾਂਹ ਫੜਨ ਦੀ ਥਾਂ ਟਕਰਾਅ ਅਤੇ ਅਸਥਿਰਤਾ ਪੰਜਾਬ ਪੱਲੇ ਪੈਣ ਦੇ ਸਿੱਟੇ ਵਜੋਂ ਅਗਾਂਹਵਧੂ ਤੇ ਖ਼ੁਸ਼ਹਾਲ ਪ੍ਰਾਂਤ ਪਛੜ ਗਿਆ ਹੈ ਜਿਸ ਨੂੰ ਬੜੀ ਦੂਰ ਅੰਦੇਸ਼ ਵਾਲੀ ਇਮਾਨਦਾਰ ਲੀਡਰਸ਼ਿਪ ਦੀ ਲੋੜ ਹੈ ਜਿਸ ਦਾ ਨਿਸ਼ਾਨਾ ਟਕਰਾਅ ਦੀ ਥਾਂ ਰਾਜਸੀ ਸਥਿਰਤਾ ਆਰਥਕ ਮਜ਼ਬੂਤੀ ਹੋਵੇ।

 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement