ਆਉ ਸ੍ਰੀ ਹਰਿਮੰਦਰ ਸਾਹਿਬ ਬਾਰੇ ਜਾਣੀਏ
Published : Jan 23, 2021, 5:32 pm IST
Updated : Jan 23, 2021, 5:32 pm IST
SHARE ARTICLE
Darbar Sahib
Darbar Sahib

ਪੜ੍ਹੋ ਪੂਰੀ ਜਾਣਕਾਰੀ

ਪ੍ਰਸ਼ਨ 1 ਸ੍ਰੀ ਹਰਿਮੰਦਰ ਸਾਹਿਬ ਉਤੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸਵ: ਇੰਦਰਾ ਗਾਂਧੀ ਨੇ ਹਮਲਾ ਕਦੋਂ ਕਰਵਾਇਆ ਸੀ?

ਉੱਤਰ - (1) 1 ਜੂਨ 1984 ਨੂੰ

Darbar SahibDarbar Sahib

ਪ੍ਰਸ਼ਨ 2 - ਸ੍ਰੀ ਹਰਿਮੰਦਰ ਸਾਹਿਬ ਉਤੇ ਹੋਏ ਹਮਲੇ ਦਾ ਬਦਲਾ ਕਿਹੜੇ ਸਿੰਘਾਂ ਨੇ ਲਿਆ ਸੀ?

ਉੱਤਰ -  ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ

Darbar SahibDarbar Sahib

ਪ੍ਰਸ਼ਨ 3 ਅਹਿਮਦਸ਼ਾਹੀ ਅਬਦਾਲੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਢਾਹ ਦਿਤੇ ਜਾਣ ਮਗਰੋਂ ਕਿਸ ਨੇ ਦੁਬਾਰਾ ਉਸਾਰੀ ਕਰਵਾਈ ਸੀ?

ਉੱਤਰ -  ਸਿੱਖ ਮਿਸਲਾਂ ਨੇ

ਪ੍ਰਸ਼ਨ 4  ਸ੍ਰੀ ਹਰਿਮੰਦਰ ਸਾਹਿਬ ਦੀ ਦੁਬਾਰਾ ਨੀਂਹ ਕਿਸ ਨੇ ਰੱਖੀ ਸੀ?

ਉੱਤਰ -  ਸ. ਜੱਸਾ ਸਿੰਘ ਆਹਲੂਵਾਲੀਆ ਨੇ

Jassa Singh AhluwaliaJassa Singh Ahluwalia

ਪ੍ਰਸ਼ਨ 5  ਸ. ਜੱਸਾ ਸਿੰਘ ਆਹਲੂਵਾਲੀਆ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨਵੀਂ ਇਮਾਰਤ ਦੀ ਨੀਂਹ ਕਦੋਂ ਰੱਖੀ ਸੀ?

ਉੱਤਰ -  1821 ਬਿਕਰਮੀ ਦੀ ਵਿਸਾਖੀ ਨੂੰ

ਪ੍ਰਸ਼ਨ 6  ਸ. ਜੱਸਾ ਸਿੰਘ ਆਹਲੂਵਾਲੀਆ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦੌਰਾਨ ਇਕੱਤਰ ਹੋਈ ਰਕਮ ਕਿਨ੍ਹਾਂ ਪਾਸ ਜਮ੍ਹਾਂ ਕਰਵਾ ਦਿਤੀ ਸੀ?

ਉੱਤਰ -  ਦੇਸ ਰਾਜ ਬਿਧੀਚੰਦੀਆ, ਸੁਰਸਿੰਘ ਵਾਲੇ ਪਾਸ ਜਮਾਂ ਕਰਵਾਈ

maharaja ranjit singhMaharaja ranjit singh

ਪ੍ਰਸ਼ਨ 7  ਜੋ ਅੱਜ ਸ੍ਰੀ ਹਰਿਮੰਦਰ ਸਾਹਿਬ ਸਿੱਖ ਪੰਥ ਵੇਖ ਰਿਹਾ ਹੈ ਉਸ ਨੂੰ ਕਿਸ ਨੇ ਅੰਜਾਮ ਦਿਤਾ ਸੀ?

ਉੱਤਰ -  ਮਹਾਰਾਜਾ ਰਣਜੀਤ ਸਿੰਘ ਨੇ

ਪ੍ਰਸ਼ਨ 8  ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਦੀ ਸਜਾਵਟ ਲਈ ਅਲੱਗ-ਅਲੱਗ ਤਕਨੀਕ ਤੇ ਸਮਾਨ ਦੀ ਵਰਤੋਂ ਕਿਸ ਨੇ ਕਰਵਾਈ ਸੀ?

ਉੱਤਰ -  ਮਹਾਰਾਜਾ ਰਣਜੀਤ ਸਿੰਘ ਨੇ

DARBAR SAHIBDarbar Sahib

ਪ੍ਰਸ਼ਨ 9  ਸ੍ਰੀ ਹਰਿਮੰਦਰ ਸਾਹਿਬ ਦੀ ਸੱਭ ਤੋਂ ਉਪਰਲੀ ਮੰਜ਼ਿਲ ਦਾ ਗੁੰਬਦ ਪਹਿਲਾਂ ਕਾਹਦਾ ਬਣਵਾਇਆ ਗਿਆ ਸੀ?

ਉੱਤਰ -  ਤਾਂਬੇ ਦਾ ਫਿਰ ਸੋਨੇ ਦੀ ਪਰਤ ਚੜ੍ਹਾਈ ਗਈ।

ਪ੍ਰਸ਼ਨ 10  ਸ੍ਰੀ ਹਰਿਮੰਦਰ ਸਾਹਿਬ ਵਿਚ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਬਣਾਏ ਗਏ ਸਨ?

ਉੱਤਰ -  300 ਤੋਂ ਵੀ ਵੱਧ

ਪ੍ਰਸ਼ਨ 11  ਸ੍ਰੀ ਹਰਿਮੰਦਰ ਸਾਹਿਬ ਦਾ ਗੁੰਬਦ ਕਿਸ ਫੁੱਲ ਵਾਂਗ ਹੈ?

ਉੱਤਰ -  ਕਮਲ ਦੇ ਫੁੱਲ ਵਾਂਗ।

ਪ੍ਰਸ਼ਨ 12  ਮਹਾਰਾਜਾ ਰਣਜੀਤ ਸਿੰਘ ਨੇ ਜਦ ਭੰਗੀ ਸਰਦਾਰ ਕੋਲੋਂ ਅੰਮ੍ਰਿਤਸਰ ਸ਼ਹਿਰ ਦਾ ਚਾਰਜ ਲਿਆ ਤਾਂ ਸੱਭ ਤੋਂ ਪਹਿਲਾਂ ਉਹ ਕਿੱਥੇ ਗਏ ਸਨ?

ਉੱਤਰ -  ਹਰਿਮੰਦਰ ਸਾਹਿਬ ਮੱਥਾ ਟੇਕਣ

Kirtan At Darbar Sahib  Kirtan At Darbar Sahib

ਪ੍ਰਸ਼ਨ 13  ਮਹਾਰਾਜਾ ਰਣਜੀਤ ਸਿੰੰਘ ਤੇ ਉਸ ਦੇ ਪ੍ਰਵਾਰ ਨੇ ਹਰਿਮੰਦਰ ਸਾਹਿਬ ਨੂੰ ਕਿਹੜੇ ਕੰਮ ਲਈ ਲੱਖਾਂ ਰੁਪਏ ਖ਼ਰਚੇ ਸਨ?

ਉੱਤਰ -  ਸੁੰਦਰ ਬਣਾਉਣ ਲਈ

ਪ੍ਰਸ਼ਨ 14  ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਦੋਂ ਪੂਰੀ ਕਰਵਾਈ ਗਈ ਸੀ?

ਉੱਤਰ -  1830

ਪ੍ਰਸ਼ਨ 15  ਹੈਦਰਾਬਾਦ ਦੇ ਨਿਜ਼ਾਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਭੇਂਟ ਕੀਤਾ ਸੀ?

ਉੱਤਰ -  ਸੁੰਦਰ ਛੱਤਰ

ਪ੍ਰਸ਼ਨ 16  ਮਹਾਰਾਜਾ ਰਣਜੀਤ ਸਿੰਘ ਨੇ ਝੱਟ ਹੀ ਉਹ ਸੁੰਦਰ ਛੱਤਰ ਕਿੱਥੇ ਭੇਂਟ ਕੀਤਾ ਸੀ?

ਉੱਤਰ -  ਅੰਮ੍ਰਿਤਸਰ ਹਰਿਮੰਦਰ ਸਾਹਿਬ

Darbar Sahib Darbar Sahib

ਪ੍ਰਸ਼ਨ 17  ਮਹਾਰਾਜਾ ਰਣਜੀਤ ਸਿੰਘ ਜਦ ਵੀ ਸ੍ਰੀ ਹਰਿਮੰਦਰ ਸਾਹਿਬ ਜਾਂਦਾ ਤਾਂ ਕੀ ਭੇਂਟ ਕਰਦਾ ਸੀ?

ਉੱਤਰ -  ਹਮੇਸ਼ਾ ਕੋਈ ਨਾ ਕੋਈ ਕੀਮਤੀ ਤੋਹਫ਼ਾ ਭੇਂਟ ਕਰਦਾ

ਪ੍ਰਸ਼ਨ 18  ਅਕਾਲ ਬੁੰਗੇ ਦੀਆਂ ਉਪਰਲੀਆਂ ਚਾਰ ਮੰਜ਼ਿਲਾਂ ਕਿਸ ਨੇ ਬਣਵਾਉਣ ਦਾ ਹੁਕਮ ਦਿਤਾ ਸੀ?

ਉੱਤਰ -  ਮਹਾਰਾਜਾ ਰਣਜੀਤ ਸਿੰਘ ਨੇ

ਪ੍ਰਸ਼ਨ 19  ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਅਟੱਲ ਰਾਏ ਗੁਰਦੁਆਰੇ ਦੀ ਇਮਾਰਤ ਤਿੰਨ ਮੰਜ਼ਿਲਾਂ ਤੋਂ ਕਿੰਨੇ ਮੰਜ਼ਿਲਾਂ ਕਰਵਾਇਆ?

ਉੱਤਰ -  ਨੌ ਮੰਜ਼ਿਲਾਂ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement