ਅਵਤਾਰ ਸਿੰਘ ਹਿਤ ਦੇ ਬਿਆਨਾਂ ਤੋਂ ਬਾਅਦ ਪ੍ਰੋ. ਇੰਦਰ ਸਿੰਘ ਘੱਗਾ ਨੇ ਚੁੱਕੇ ਕਈ ਸਵਾਲ
Published : Feb 23, 2019, 11:19 am IST
Updated : Feb 23, 2019, 11:19 am IST
SHARE ARTICLE
Prof. Inder Singh Ghagga
Prof. Inder Singh Ghagga

ਪੁੱਛਿਆ! ਗਿਆਨੀ ਹਰਪ੍ਰੀਤ ਸਿੰਘ ਪੰਥਕ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰੀ ਕਿਉਂ?

ਕੋਟਕਪੂਰਾ  : ਭਾਵੇਂ ਤਖਤਾਂ ਦੇ ਜਥੇਦਾਰਾਂ ਵਲੋਂ ਪੰਥ ਦਾ ਘਾਣ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਅਤੇ ਪੰਥ ਦਰਦੀਆਂ ਨੂੰ ਅਪਮਾਨਿਤ ਕਰਨ ਦੇ ਦੋਸ਼ ਵਾਲੀਆਂ ਖ਼ਬਰਾਂ ਅਕਸਰ ਪੰਥਕ ਤੇ ਨਿਰਪੱਖ ਸੋਚ ਰੱਖਣ ਵਾਲੇ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ ਪਰ ਹੁਣ ਅਕਾਲੀ ਦਲ ਬਾਦਲ ਦੇ ਆਗੂ ਅਵਤਾਰ ਸਿੰਘ ਹਿੱਤ ਵਲੋਂ ਅਕਾਲ ਤਖ਼ਤ ਸਾਹਿਬ ਤੋਂ ਭੁਲ ਬਖਸ਼ਾ ਕੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਦੀ ਮਹੰਤਸ਼ਾਹੀ ਦਾ ਕਿੱਸਾ ਖੋਲ੍ਹਣ ਤੋਂ ਬਾਅਦ ਉੱਘੇ ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਨੇ ਸਵਾਲ ਕੀਤਾ ਹੈ

ਕਿ ਜੇਕਰ ਅਵਤਾਰ ਸਿੰਘ ਹਿੱਤ ਇਕਬਾਲ ਸਿੰਘ ਪਟਨਾ ਨੂੰ ਮਹੰਤਸ਼ਾਹੀ ਚਲਾਉਣ ਦਾ ਦੋਸ਼ ਲਾ ਕੇ ਨਿੰਦ ਰਿਹਾ ਹੈ ਤਾਂ ਜਿਸ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੂਹਰੇ ਉਹ ਪੇਸ਼ ਹੋਇਆ ਹੈ, ਉਹ ਮਹੰਤਸ਼ਾਹੀ ਜਾਂ ਪੁਜਾਰੀਵਾਦ ਤੋਂ ਕਿਹੜਾ ਵਖਰਾ ਕਾਰਜ ਕਰ ਰਿਹਾ ਹੈ? ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਹਿੱਤ ਵਲੋਂ ਗਿਆਨੀ ਇਕਬਾਲ ਸਿੰਘ ਪਟਨਾ ਵਿਰੁਧ ਕੀਤੀ ਦੂਸ਼ਣਬਾਜੀ ਦੀ ਖ਼ਬਰ ਨੂੰ 'ਰੋਜ਼ਾਨਾ ਸਪੋਕਸਮੈਨ' 'ਚ ਬੜੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਪ੍ਰੋ. ਘੱਗਾ ਨੇ ਦਾਅਵਾ ਕੀਤਾ ਕਿ ਤਖ਼ਤਾਂ ਦੇ ਜਥੇਦਾਰ ਰਾਜਨੀਤਿਕ ਲੋਕਾਂ ਦੇ ਗੁਲਾਮ ਹੋ ਕੇ ਪੰਥਕ ਸਿਧਾਂਤਾ, ਵਿਚਾਰਧਾਰਾ ਆਦਿ ਨੂੰ ਮਲੀਆਮੇਟ ਕਰ ਰਹੇ ਹਨ,

ਉਨਾਂ ਕਿੰਨੇ ਨਿਰਦਈਪੁਣੇ ਨਾਲ ਪੰਥ ਵਿਰੋਧੀ ਸ਼ਕਤੀਆਂ ਦੇ ਪ੍ਰਭਾਵ ਹੇਠ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾਇਆ, ਗੁਰਨਿੰਦਕ ਪੁਸਤਕ ਗੁਰਬਿਲਾਸ ਪਾਤਸ਼ਾਹੀ ਛੇਵੀਂ ਛਪਵਾਈ, ਗੁਰੂ ਸਾਹਿਬਾਨ ਦਾ ਸਾਫ਼ ਸੁਥਰਾ ਜੀਵਨ ਕਲੰਕਿਤ ਕਰਨ ਵਾਲੀ ਹਿੰਦੀ ਪੁਸਤਕ 'ਸਿੱਖ ਇਤਿਹਾਸ' ਛਪਵਾ ਕੇ ਦੇਸ਼ ਭਰ ਦੇ ਵਖ-ਵਖ ਰਾਜਾਂ 'ਚ ਸ਼ਰੇਆਮ ਵੰਡੀ, ਸੌਦਾ ਸਾਧ ਨੂੰ ਮਾਫ਼ੀ ਦੇਣ ਲਈ ਅਕਾਲ ਤਖ਼ਤ ਦੀ ਮਰਿਆਦਾ ਦਰਕਿਨਾਰ ਕਰ ਸੌਦਾ ਸਾਧ ਦੀ ਮਾਫ਼ੀ ਨੂੰ ਸਹੀ ਠਹਿਰਾਉਣ ਲਈ 95 ਲੱਖ ਰੁਪਏ ਦੇ ਕਰੀਬ ਰਕਮ ਦੀ ਬਰਬਾਦੀ ਵਰਗੀਆਂ ਦਰਜ਼ਨਾ ਹੋਰ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ,

ਜਿਨ੍ਹਾ ਬਾਰੇ ਸ਼੍ਰੋਮਣੀ ਕਮੇਟੀ ਜਾਂ ਤਖ਼ਤਾਂ ਦੇ ਜਥੇਦਾਰ ਮੂੰਹ ਖੋਲ੍ਹਣ ਲਈ ਤਿਆਰ ਨਹੀਂ। ਪ੍ਰੋ. ਘੱਗਾ ਨੇ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕੀਤਾ ਕਿ ਜਦੋਂ ਗਿਆਨੀ ਗੁਰਮੁਖ ਸਿੰਘ ਨੇ ਬਾਦਲਾਂ 'ਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰਨ ਅਤੇ ਬਿਨਾ ਦੇਰੀ ਸੋਦਾ ਸਾਧ ਨੂੰ ਮਾਫੀ ਦੇਣ ਦੇ ਨਾਦਰਸ਼ਾਹੀ ਫੁਰਮਾਨ ਬਾਰੇ ਬਾਕਾਇਦਾ ਖੁਲਾਸਾ ਕਰ ਦਿਤਾ ਸੀ ਤਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਜਾਂ ਗਿਆਨੀ ਗੁਰਮੁੱਖ ਸਿੰਘ ਵਾਲੀ ਉਸ ਗਲ ਦੀ ਸੱਚਾਈ ਆਮ ਸੰਗਤਾਂ ਸਾਹਮਣੇ ਜਨਤਕ ਕਰਨ ਤੋਂ ਕਿਉਂ ਹਿਚਕਿਚਾ ਰਹੇ ਹਨ?

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement