ਸਿਮਰਨ
Published : May 23, 2020, 2:40 pm IST
Updated : Sep 17, 2020, 7:05 pm IST
SHARE ARTICLE
Photo
Photo

ਸਿਮਰਨ ਸ਼ਬਦ ਦਾ ਅਰਥ ਤੇ ਪ੍ਰੀਭਾਸ਼ਾ ਜਾਣਿਆਂ ਪਤਾ ਲਗਦਾ ਹੈ ਕਿ ਕਿਸੇ ਦੋ ਜਾਂ ਚਾਰ ਅੱਖਰਾਂ ਵਾਲੇ ਸ਼ਬਦ ਨੂੰ ਵਾਰ-ਵਾਰ ਕਹਿਣ ਨੂੰ ਸਿਮਰਨ ਕਿਹਾ ਜਾਂਦਾ ਹੈ

ਸਿਮਰਨ ਸ਼ਬਦ ਦਾ ਅਰਥ ਤੇ ਪ੍ਰੀਭਾਸ਼ਾ ਜਾਣਿਆਂ ਪਤਾ ਲਗਦਾ ਹੈ ਕਿ ਕਿਸੇ ਦੋ ਜਾਂ ਚਾਰ ਅੱਖਰਾਂ ਵਾਲੇ ਸ਼ਬਦ ਨੂੰ ਵਾਰ-ਵਾਰ ਕਹਿਣ ਨੂੰ ਸਿਮਰਨ ਕਿਹਾ ਜਾਂਦਾ ਹੈ ਜਦਕਿ ਇਹ ਸਿਮਰਨ ਨਹੀਂ ਇਹ ਸਿਰਫ਼ ਤੋਤਾ ਰਟਣੀ ਹੈ। ਇਕ ਨੌਜੁਆਨ ਆਖਦਾ ਰਹੇ ਪਿਤਾ ਜੀ-ਪਿਤਾ ਜੀ। 10-20 ਵਾਰੀ ਕਹਿਣ ਪਿਛੋਂ ਬਾਪ ਆਖੇਗਾ, ‘‘ਪੁੱਤਰ ਦਸ ਤੈਨੂੰ ਮੇਰੇ ਤਾਈਂ ਕੀ ਕੰਮ ਹੈ?” ਤੇ ਪੁੱਤਰ ਆਖੇ ਕਿ ‘‘ਪਿਤਾ ਜੀ ਮੈਂ ਤਾਂ ਪਿਤਾ ਜੀ ਪਿਤਾ ਜੀ ਕਰ ਕੇ ਤੁਹਾਡਾ ਸਿਮਰਨ ਕਰਦਾ ਹਾਂ ਤੇ ਤੁਹਾਨੂੰ ਯਾਦ ਕਰਦਾ ਹਾਂ।’’

PhotoPhoto

ਫਿਰ ਪਿਤਾ ਜੀ ਆਖਦਾ ਹੈ ਕਿ ‘‘ਇਹ ਕਿਹੜਾ ਸਿਮਰਨ ਹੈ? ਇਹ ਤਾਂ ਬਿਨਾਂ ਮਤਲਬ ਦਾ ਸ਼ੋਰ ਹੈ, ਆਵਾਜ਼ ਪ੍ਰਦੂਸ਼ਣ ਹੈ, ਦਿਮਾਗ਼ੀ ਖ਼ਲਲ ਹੈ। ਕੋਈ ਮੇਰਾ ਨਾਮ ਵਾਰ ਵਾਰ ਲਵੇ ਤਾਂ ਨਾ ਤਾਂ ਮੈਨੂੰ ਕੋਈ ਲਾਭ ਹੋਵੇਗਾ ਅਤੇ ਨਾ ਹੀ ਨਾਮ ਲੈਣ ਵਾਲੇ ਨੂੰ ਲਾਭ ਹੋ ਸਕਦਾ ਹੈ। ਕੀ ਡਾਕਟਰ-ਡਾਕਟਰ ਕਹੇ ਤੋਂ ਰੋਗ ਹਟ ਜਾਵੇਗਾ? ਡਾਕਟਰ ਦੀ ਦਵਾਈ ਖਾਣੀ ਪਵੇਗੀ ਉਸ ਵਲੋਂ ਦਸਿਆ ਪ੍ਰਹੇਜ਼ ਕਰਨਾ ਪਵੇਗਾ।

.PhotoPhoto

ਇਸੇ ਤਰ੍ਹਾਂ ਰੋਟੀ-ਰੋਟੀ ਆਖੇ ਤੋਂ ਪੇਟ ਨਹੀਂ ਭਰਦਾ, ਰੋਟੀ ਖਾਵਾਂਗੇ ਤਾਂ ਹੀ ਪੇਟ ਭਰੇਗਾ। ਖੰਡ-ਖੰਡ ਕਹੇ ਤੋਂ ਮੂੰਹ ਮਿੱਠਾ ਨਹੀਂ ਹੁੰਦਾ ਖੰਡ ਖਾਣ ਨਾਲ ਹੀ ਮੂੰਹ ਮਿੱਠਾ ਹੋਵੇਗਾ। ਭਾਈ ਗੁਰਦਾਸ ਜੀ ਨੇ ਇਸ ਸਬੰਧ ਵਿਚ ਇਸ ਤਰ੍ਹਾਂ ਕਿਹਾ ਹੈ, ‘ਖਾਂਡ-ਖਾਂਡ ਕਹੈ ਜੀਹਵਾ ਨਾ ਸਵਾਦ ਮਿੱਠੋ ਆਵੋ॥ ਅਗਨਿ ਅਗਨਿ ਕਹੈ ਸੀਤ ਨ ਬਿਨਾਸੁ ਹੈ॥ ਬੈਦ ਬੈਦ ਕਹੈ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ॥ ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸ ਹੈ॥ ਚੰਦੁ ਚੰਦੁ ਕਹੈ ਉਜਿਆਰੋ ਨ ਪ੍ਰਗਾਸ ਹੈ॥ ਤੈਸੇ ਗਿਆਨ ਗੋਸ਼ਟਿ ਕਹਤ ਨ ਰਹਤ ਪਾਵੈ॥ ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ॥ 

Photo 5Photo 5

ਇਸ ਤਰ੍ਹਾਂ ਸਿਮਰਨ ਦਾ ਭਰਮ ਪਾਲ ਲੈਣ ਵਾਲੇ ਲੋਕ ਅਸਲ ਵਿਚ ਮਾਨਸਕ ਤੌਰ ਉਤੇ ਹਾਰੇ ਹੋਏ ਤੇ ਸਿਰ ਸੁੱਟ ਕੇ ਜਿਉਣ ਵਾਲੇ ਲੋਕ ਹੀ ਹੁੰਦੇ ਹਨ। ਇਹ ਲੋਕ ਚਾਹੁੰਦੇ ਹਨ ਕਿ ਦੁੱਖ ਤਕਲੀਫ਼ਾਂ ਨਾ ਹੰਢਾਉਣੀਆਂ ਪੈਣ, ਜੰਗਾਂ ਨਾ ਲੜਨੀਆਂ ਪੈਣ, ਕੁਰਬਾਨੀਆਂ ਨਾ ਕਰਨੀਆਂ ਪੈਣ ਪਰ ਆਜ਼ਾਦੀ ਮਿਲ ਜਾਵੇ। ਸਿਰ ਨਾ ਕਟਵਾਉਣੇ ਪੈਣ ਰਾਜਗੱਦੀ ਮਿਲ ਜਾਵੇ, ਖੇਤੀ ਨਾ ਕਰਨੀ ਪਵੇ ਅਨਾਜ ਘਰ ਆ ਜਾਵੇ, ਚਾਕਰੀ ਨਾ ਕਰਨੀ ਪਵੇ ਤਨਖ਼ਾਹ ਮਿਲ ਜਾਵੇ ਭਾਵ ਕੁੱਝ ਵੀ ਕਰੇ ਬਿਨਾਂ ਸੱਭ ਕੱੁਝ ਹਾਸਲ ਹੋ ਜਾਵੇ।

ਸਿਮਰਨ ਕਰਨ ਵਾਲੇ ਲੋਕ ਸਿਰਫ਼ ਚੌਕੜਾ ਮਾਰ ਕੇ ਬੈਠਣ ਵਾਲੇ ਹੀ ਹੁੰਦੇ ਹਨ। ਮਿਹਨਤੀ ਨਹੀਂ ਹੁੰਦੇ ਸਿਮਰਨ ਕਰਨ ਦੇ ਹਮਾਇਤੀ ਅੱਖਾਂ ਬੰਦ ਕਰ ਲੈਣ ਦੀ ਸਿਖਿਆ ਬਹੁਤ ਦਿੰਦੇ ਹਨ ਪਰ ਅੱਖਾਂ ਖੋਲ੍ਹ ਕੇ ਹਾਲਾਤ ਨਾਲ ਦੋ ਹੱਥ ਕਰਨ ਦੀ ਇਨ੍ਹਾਂ ਵਿਚ ਅਕਲ ਤੇ ਹੌਸਲਾ ਨਹੀਂ ਹੁੰਦਾ। ਸਿਮਰਨ ਕਰਨ ਵਾਲੇ ਗੁਰੂਆਂ ਨੂੰ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਬੁਲਾਉਂਦੇ ਹਨ, ਹੇ ਸੱਚੇ ਪਾਤਸ਼ਾਹ ਬਾਬੇ ਨਾਨਕ ਜੀ ਤੁਸੀ ਆਉ ਸਾਡੇ ਦੁੱਖ ਦਰਦ ਦੂਰ ਕਰੋ।

PhotoPhoto

ਅਸੀ ਤਾਂ ਨਿਮਾਣੇ ਹਾਂ, ਨਿਤਾਣੇ ਹਾਂ, ਤੁਸੀ ਜ਼ਰੂਰ ਆਉ ਸਾਡੇ ਦੁੱਖ ਦਰਦ ਦੂਰ ਕਰੋ। ਸਾਡੀਆਂ ਤਕਲੀਫ਼ਾਂ ਦੂਰ ਕਰਨ ਲਈ ਭਾਵੇਂ ਤੁਹਾਨੂੰ ਜੇਲ ਵਿਚ ਚੱਕੀਆਂ ਕਿਉਂ ਨਾ ਚਲਾਉਣੀਆਂ ਪੈਣ। ਪਰ ਅਸੀ ਤਾਂ ਅੱਖਾਂ ਮੀਚ ਕੇ, ਅੰਤਰ ਧਿਆਨ ਹੋ ਕੇ, ਇਕੱਲੇ ਬੈਠ ਕੇ ਸਿਮਰਨ ਦੀ ਚੱਕੀ ਝੋਅ ਰਖਦੇ ਹਾਂ। ਭਾਵੇਂ ਸਾਨੂੰ ਮੌਜੂਦਾ ਹਾਕਮਾਂ ਦੇ ਪੈਰੀ ਕਿਉਂ ਨਾ ਪੈਣਾ ਪਵੇ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਅਸੀ ਏਨੇ ਬੇਸ਼ਰਮ ਹੋ ਗਏ ਹਾਂ ਕਿ ਹੁਣ ਸ਼ਰਮ ਵੀ ਸਾਡੇ ਪਾਸੋਂ ਸ਼ਰਮ ਕਰਨ ਲੱਗੀ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੁਸੀ ਦੁਬਾਰਾ ਆਉ ਅੱਜ ਹਿੰਦ ਦੀ ਚਾਦਰ ਸੱਭ ਤੋਂ  ਵੱਧ ਖ਼ਤਰੇ ਵਿਚ ਹੈ।

ਅਸੀ ਮੁਲਕ ਦੇ ਕਿਰਤੀ ਕਿਸਾਨ ਤੇ ਮਿਹਨਤਕਸ਼ ਬਹੁਤ ਹੀ ਦੁਖੀ ਹਾਂ। ਕਰਜ਼ੇ ਦੇ ਮਾਰੇ ਲੱਖਾਂ ਦੀ ਗਿਣਤੀ ਵਿਚ ਖ਼ੁਦਕੁਸ਼ੀਆਂ ਕਰ ਗਏ ਹਾਂ ਤੁਸੀ ਜ਼ਰੂਰ ਆਉ ਸਾਡੇ ਦੁੱਖ ਦਰਦ ਦੂਰ ਕਰਨ ਲਈ ਦਿੱਲੀ ਜਾ ਕੇ ਅਪਣਾ ਸੀਸ ਬਲਿਦਾਨ ਕਰਨ ਦੀ ਕ੍ਰਿਪਾ ਕਰੋ ਜੀ। ਪਰ ਅਸੀ ਬਹੁਤੇ ਸਾਰੇ (ਸਾਰੇ ਨਹੀਂ) ਚੌਂਕੜੇ ਮਾਰ ਕੇ, ਅੱਖਾਂ ਤੇ ਕੰਨ ਬੰਦ ਕਰ ਕੇ ਸਿਮਰਨ ਕਰ ਰਹੇ ਹਾਂ ਤੇ ਸਾਡੇ ਵਿਚੋਂ ਬਹੁਤੇ ਅਸੀ ਸੰਘਰਸ਼ਾਂ ਤੋਂ ਡਰਦੇ ਮਾਰੇ ਅੰਦਰ ਵੜ ਜਾਂਦੇ ਹਾਂ। ਫਿਰ ਸੰਘਰਸ਼ ਕਰਨ ਵਾਲਿਆਂ ਸਾਡੇ ਵੀਰਾਂ ਦੀ ਨੁਕਤਾਚੀਨੀ ਤੇ ਨਿੰਦਿਆ ਕਰਨ ਤੋਂ ਵੀ ਨਹੀਂ ਝਿਜਕਦੇ। ਇਹ ਉਸ ਸਮੇਂ ਵਾਪਰਦਾ ਹੈ ਜਦੋਂ ਸਾਨੂੰ ਖ਼ੁਦਗਰਜ਼ੀ ਦਾ ਦੌਰਾ ਪੈਂਦਾ ਹੈ।

baba banda singh bahadurPhoto

ਬਾਬਾ ਬੰਦਾ ਸਿੰਘ ਜੀ ਬਹਾਦਰ ਤੁਸੀ ਪੰਜਾਬ ਦੀ ਕਿਸਾਨੀ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਹੁਣ ਪੰਜਾਬ ਦੇ ਜਗੀਰਦਾਰਾਂ ਨੇ ਨਵੇਂ ਮੁਗ਼ਲ ਪ੍ਰਸਾਸ਼ਕਾਂ ਰਾਹੀਂ ਕਿਸਾਨਾਂ ਨੂੰ ਦੁਬਾਰਾ ਬੇਜ਼ਮੀਨੇ ਅਤੇ ਘਸਿਆਰੇ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਰਖਿਆ ਹੈ। ਤੁਸੀ ਦੁਬਾਰਾ ਆਉ, ਸਕਤਿਆਂ ਵਲੋਂ ਖੋਹੀਆਂ ਸਾਡੀਆਂ ਜ਼ਮੀਨਾਂ ਵਾਪਸ ਕਰਾਉ ਅਸੀ ਤਾਂ ਭਾਰੀ ਬਹੁ ਗਿਣਤੀ ਕਿਸਾਨ, ਖ਼ੁਦਗਰਜ਼, ਇਕੱਲਖੋਰ ਹੋ ਗਏ ਹਾਂ। ਸੰਘਰਸ਼ ਦੀ ਥਾਂ ਸਿਮਰਨ ਦੀ ਤੇਗ ਨਾਲ ਅਪਣੀਆਂ ਸਾਰੀਆਂ ਦੁੱਖ ਤਕਲੀਫ਼ਾਂ ਤੇ ਸਮੱਸਿਆਵਾਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

PhotoPhoto

ਸਿਮਰਨ ਕਰਨ ਵਾਲੇ ਗੁਰੂਆਂ ਦੇ ਹਾੜੇ ਕੱਢ ਕੇ ਉਨ੍ਹਾਂ ਨੂੰ ਬੁਲਾ ਰਹੇ ਹਨ, ‘‘ਗੁਰੂ ਜੀ ਤੁਸੀ ਆਉ ਅਸੀ ਕੋਈ ਵੀ ਦੁੱਖ ਝਲਣਾ ਨਹੀਂ ਚਾਹੁੰਦੇ। ਤੁਸੀ ਦੁਬਾਰਾ ਆਉ ਭਾਵੇਂ ਤੁਹਾਨੂੰ ਤੱਤੀਆਂ-ਤਵੀਆਂ ਤੇ ਬੈਠਣਾ ਪਵੇ ਜਾਂ ਰਾਵੀ ਦਰਿਆ ਵਿਚ ਡੋਬੇ ਜਾਉ ਇਹ ਤੁਹਾਡਾ ਕੰਮ ਹੈ, ਅਸੀ ਤਾਂ ਸਿਮਰਨ ਕਰ ਰਹੇ ਹਾਂ। ਹੇ ਸਤਿਗੁਰੂ ਹਰਗੋਬਿੰਦ ਸਿੰਘ ਜੀ ਸਾਹਿਬ ਹੇ ਸੱਚੇ ਸੂਰਮੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਤੁਸੀ ਆਉਣ ਦਾ ਕਸ਼ਟ ਕਰੋ। ਹੱਕ ਸੱਚ ਦੀ ਲੜਾਈ ਲੜਦਿਆਂ ਕਿੰਨੀਆਂ ਵੀ ਕਠਨਾਈਆਂ ਆਉਣ, ਤੁਸੀ ਬਰਦਾਸ਼ਤ ਕਰੋ ਅਸੀ ਤਾਂ ਸਿਮਰਨ ਦਾ ਖੰਡਾ ਖੜਕਾ ਰਹੇ ਹਾਂ।”

ਸਿੰਘ ਸਿੰਘਣੀਆਂ ਤੇਗਾਂ ਵਾਹੁੰਦੇ ਰਹੇ, ਦੁਸ਼ਮਣ ਦੇ ਆਹੂ ਲਾਹੁੰਦੇ ਰਹੇ। ਕੀ ਲੋੜ ਸੀ ਉਨ੍ਹਾਂ ਨੂੰ ਅਪਣਾ ਸੱਭ ਕੱੁਝ ਦਾਅ ਉਤੇ ਲਗਾਉਣ ਦੀ? ਕੀ ਜ਼ਰੂਰਤ ਸੀ ਉਨ੍ਹਾਂ ਨੂੰ ਅਪਣਾ ਘਰ ਘਾਟ ਉਜਾੜ ਕੇ ਜੰਗਲੀਂ ਵਾਸਾ ਕਰਨ ਦੀ? ਅੱਖਾਂ ਬੰਦ ਕਰ ਕੇ, ਚੌਂਕੜਾ ਮਾਰ ਕੇ, ਅੰਦਰ ਵੜ ਕੇ ਦਰਵਾਜ਼ੇ ਬੰਦ ਕਰ ਕੇ ਸਿਮਰਨ ਦਾ ਖੰਡਾ ਖੜਕਾਉਂਦੇ ਇਕ ਰਸ, ਇਕੋ ਸਾਹ ‘‘ਅਖੰਡ ਸਿਮਰਨ’’ ਕਰਦੇ ਸਾਰੇ ਕਾਰਜ ਇਕੱਲੇ ‘‘ਸਿਮਰਨ ਦੇ ਖੰਡੇ’’ ਨੇ ਹੀ ਪੂਰੇ ਕਰ ਦੇਣੇ ਸਨ। ‘ਕਿਤਨੇ ਭੋਲੇ’ ਸਨ ਪੁਰਾਣੇ ਜ਼ਮਾਨੇ ਦੇ ਸਿੰਘ ਸਿੰਘਣੀਆਂ।    
ਸੰਪਰਕ : 98558-63288

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement