ਪੰਥ ਬਚਾਉਣ ਲਈ ਅਸੀਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਤੁਰਦੇ ਰਹਾਂਗੇ : ਸਰਨਾ ਭਰਾ
ਨਵੀਂ ਦਿੱਲੀ, 23 ਸਤੰਬਰ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਦੇਸ਼ ਵਿਚ ਮੁਸਲਮਾਨਾਂ ਵਿਰੁਧ ਬਣਾਏ ਜਾ ਰਹੇ ਮਾਹੌਲ ਦਾ ਹਵਾਲਾ ਦੇ ਕੇ, ਸਿੱਖਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸੱਦਾ ਦਿਤਾ ਹੈ|
ਇਥੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਬੀਤੀ ਸ਼ਾਮ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਨੁਮਾਇੰਦੇ ਸ.ਹਰਵਿੰਦਰ ਸਿੰਘ ਸਰਨਾ ਦੇ ਸੱਦੇ ’ਤੇ ਇਕੱਤਰ ਹੋਏ ਸਿੱਖਾਂ ਨੂੰ ਸੰਬੋਧਨ ਕਰਦਿਆਂ ਸ.ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦਵਾਰਾ ਕਮੇਟੀ ’ਤੇ ਕਬਜ਼ਾ ਕਰਨ ਲਈ ਅਸਿੱਧੇ ਤੌਰ ’ਤੇ ਮੋਦੀ ਸਰਕਾਰ ਦਾ ਜ਼ਿਕਰ ਕਰਦਿਆਂ ਕਿਹਾ,Tਅੱਜ ਦਿੱਲੀ ਵਿਚ ਕਿਹੜੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ ਜੋ ਸੈਂਟਰ ਸਰਕਾਰ ਵਿਰੁਧ ਮੋਰਚੇ ਲਾਉਣ ਵਾਲਿਆਂ ਨੂੰ ਲੰਗਰ ਵੀ ਨਹੀਂ ਦਿੰਦੇ| ਇਹ (ਦਿੱਲੀ ਕਮੇਟੀ ਵਾਲੇ) ਕਹਿੰਦੇ ਸਨ ਕਿ ਕੌਮ ਦੀ ਆਵਾਜ਼ ਬਣਾਂਗੇ, ਪਰ ਦਿੱਲੀ ਕਮੇਟੀ ਤੇ ਸੈਂਟਰ ਸਰਕਾਰ ਨੇ ਸੱਜਣ ਕੁਮਾਰ ਦਾ ਕੇਸ ਹੀ ਚੱਜ ਨਾਲ ਨਹੀਂ ਲੜਿਆ ਜਿਸ ਕਾਰਨ ਉਹ ਬਰੀ ਹੋ ਗਿਆ|U
ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ, Tਜਿਹੜੀਆਂ ਤਾਕਤਾਂ ਅੱਜ ਦਿੱਲੀ ਕਮੇਟੀ ’ਤੇ ਬੈਠੀਆਂ ਹਨ, ਉਹ ਪੂਰੀ ਗੰਢਤੁਪ ਨਾਲ ਦੋਸ਼ੀਆਂ (ਸੱਜਣ ਕੁਮਾਰ) ਨੂੰ ਬਰੀ ਕਰ ਰਹੀਆਂ ਹਨ|U
ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ,Tਦਸਮ ਪਾਤਸ਼ਾਹ ਦੇ ਪੰਥ ਨੂੰ ਬਚਾਉਣ ਵਾਸਤੇ ਅਸੀਂ ਪ੍ਰਣ ਕਰਦੇ ਹਾਂ ਕਿ ਸਾਡੀ ਜਿੰਨੀ ਵੀ ਉਮਰ ਰਹਿ ਗਈ ਹੈ, ਅਸੀਂ ਸ.ਸੁਖਬੀਰ ਸਿੰਘ ਨਾਲ ਚਲ ਕੇ, ਪੰਥ ਨੂੰ ਤਕੜਾ ਕਰਾਂਗੇ|U ਸ.ਕੁਲਦੀਪ ਸਿੰਘ ਭੋਗਲ ਨੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ‘ਰਾਹੂ-ਕੇਤੂ’ ਵਜੋਂ ਸੰਬੋਧਨ ਕਰ ਕੇ ਦਿੱਲੀ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਪ੍ਰਬੰਧ ਆਉਣ ਦਾ ਇਸ਼ਾਰਾ ਦਿਤਾ| ਇਸ ਮੌਕੇ ਸ.ਸੁਖਬੀਰ ਸਿੰਘ ਬਾਦਲ ਤੇ ਸ.ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਜਥੇਬੰਦਕ ਢਾਂਚੇ ਮੁੜ ਬਣਨ ’ਤੇ 197 ਐਗ਼ਜ਼ੈਕਟਿਵ ਮੈਂਬਰਾਂ 92 ਅਹੁਦੇਦਾਰਾਂ ਜ਼ਿੰਮੇਵਾਰੀ ਦੀਆਂ ਚਿੱਠੀਆਂ ਸੌਂਪੀਆਂ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਟਿਕਟ ’ਤੇ ਚੋਣ ਲੜ ਕੇ ਦਿੱਲੀ ਕਮੇਟੀ ਮੈਂਬਰ ਬਣਨ ਵਾਲੇ 8 ਤੋਂ ਵੱਧ ਮੈਂਬਰਾਂ ਵੀ ਸ਼ਾਮਲ ਸਨ| ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਕਮੇਟੀ ਕਾਰਜਕਾਰਨੀ ਮੈਂਬਰ ਬੀਬੀ ਰਣਜੀਤ ਕੌਰ, ਸ.ਸੁਖਵਿੰਦਰ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਸ.ਕਰਤਾਰ ਸਿੰਘ ਚਾਵਲਾ, ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਰਮਨਦੀਪ ਸਿੰਘ ਸੋਨੂੰ, ਸ.ਭਜਨ ਸਿੰਘ ਵਾਲੀਆ ਤੇ ਹੋਰ ਹਾਜ਼ਰ ਸਨ|