
Panthak News: 4 ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ 25 ਅਕਤੂਬਰ ਤੱਕ ਯਾਨੀ ਦੋ ਦਿਨ ਬਾਅਦ ਹੋਣਗੀਆਂ
Panthak News: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਹੈ। ਇਸ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਸਬੰਧੀ ਅਗਲੇਰੀ ਫੈਸਲਾ ਦੀਵਾਲੀ ਤੋਂ ਬਾਅਦ ਲੈਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਦੀ ਸਜ਼ਾ 'ਤੇ ਫੈਸਲਾ ਹੋਣਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਬਾਰੇ ਫੈਸਲਾ ਦੀਵਾਲੀ ਤੋਂ ਬਾਅਦ ਲਿਆ ਜਾਵੇਗਾ। 4 ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ 25 ਅਕਤੂਬਰ ਤੱਕ ਯਾਨੀ ਦੋ ਦਿਨ ਬਾਅਦ ਹੋਣਗੀਆਂ। ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਸੁਖਬੀਰ ਬਾਦਲ ਖੁਦ ਚੋਣ ਨਹੀਂ ਲੜ ਸਕਣਗੇ।
ਸੁਖਬੀਰ ਬਾਦਲ 'ਤੇ ਆਪਣੀ ਸਰਕਾਰ ਦੌਰਾਨ ਸੌਦਾ ਸਾਧ ਨੂੰ ਮੁਆਫੀ ਦੇਣ, ਸੁਮੇਧ ਸੈਣੀ ਨੂੰ ਡੀਜੀਪੀ ਨਿਯੁਕਤ ਕਰਨ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਸਨ। ਫੈਸਲਾ ਸੁਣਾਉਂਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਮੁਖੀ ਅਤੇ ਉਪ ਮੁੱਖ ਮੰਤਰੀ ਹੁੰਦਿਆਂ ਸੁਖਬੀਰ ਬਾਦਲ ਨੇ ਕੁਝ ਅਜਿਹੇ ਫੈਸਲੇ ਲਏ ਜਿਸ ਨਾਲ ਪੰਥਕ ਸਰੂਪ ਨੂੰ ਠੇਸ ਪਹੁੰਚੀ। ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ। 2007 ਤੋਂ 2017 ਤੱਕ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਨੂੰ ਇੱਕ ਆਮ ਸਿੱਖ ਵਾਂਗ ਅਕਾਲ ਤਖ਼ਤ ’ਤੇ ਆ ਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਸੁਖਬੀਰ ਬਾਦਲ 15 ਦਿਨਾਂ ਦੇ ਅੰਦਰ ਅਕਾਲ ਤਖ਼ਤ 'ਤੇ ਆਪਣਾ ਸਪੱਸ਼ਟੀਕਰਨ ਦੇਣ। ਜਦੋਂ ਤੱਕ ਉਹ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਮੁਆਫ਼ੀ ਨਹੀਂ ਮੰਗਦਾ, ਉਸ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ।
ਮਨਜੀਤ ਸਿੰਘ (SGPC ਮੈਂਬਰ) ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦਾ ਫ਼ੈਸਲਾ ਸ਼ਲਾਘਾਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਜ਼ਿਮਨੀ ਚੋਣ ਨਹੀਂ ਲੜ ਸਕਦੇ। ਅਕਾਲ ਤਖ਼ਤ ਸਾਹਿਬ ਦੇ ਕੁੱਝ ਸਿਧਾਂਤ ਸਨ। ਪਿਛਲੇ ਕੁੱਝ ਸਮੇਂ ਤੋਂ ਬਾਦਲ ਪਰਿਵਾਰ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨਾਲ ਮੁਲਾਜ਼ਮਾਂ ਦੀ ਤਰ੍ਹਾਂ ਵਿਵਹਾਰ ਕੀਤਾ। ਉਹ ਬਿਲਕੁਲ ਗਲਤ ਸਨ। ਅਕਾਲੀ ਦਲ ਦਾ ਅਰਸ਼ ਤੋਂ ਫ਼ਰਸ਼ ਤਕ ਆਉਣ ਦਾ ਕਾਰਨ ਵੀ ਇਹੀ ਹੈ।
ਉਨ੍ਹਾਂ ਨੇ ਗਿਆਨੀ ਗੁਰਚਰਨ ਸਿੰਘ ਨੂੰ ਬਾਦਲਾਂ ਨੇ ਕਿਹਾ ਸੀ ਕਿ ਉਹ ਸੌਦਾ ਸਾਧ ਨੂੰ ਮੁਆਫ਼ ਕਰ ਦੇਣ। ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁੱਖ ਸਿੰਘ ਨੂੰ ਸੀਐਮ ਹਾਊਸ ਚ ਬੁਲਾ ਕੇ ਆਦੇਸ਼ ਦੇਣੇ। ਇਹ ਸਾਰਾ ਵੋਟਾਂ ਦਾ ਧੰਦਾ ਸੀ।
ਬੇਅਦਬੀ ਕਰਨ ਵਾਲੇ ਸੌਦਾ ਸਾਧ ਖ਼ਿਲਾਫ਼ ਇਹਨਾਂ ਨੇ ਕੋਈ ਕਾਰਵਾਈ ਨੀ ਕੀਤੀ। ਨਾ ਹੀ ਕੋਈ ਕੇਸ ਪਾਇਆ ਤੇ ਨਾ ਹੀ ਉਨ੍ਹਾਂ ਨੂੰ ਜੇਲ੍ਹਾਂ ਚ ਭੇਜਿਆ। ਇਸ ਕਰ ਕੇ ਖ਼ਾਲਸਾ ਪੰਥ ਵਿੱਚ ਨਰਾਜ਼ਗੀ ਆਈ ਹੈ। 295 ਦਾ ਪਰਚਾ ਵੀ ਇਨ੍ਹਾਂ ਨੇ ਦੂਜਾ ਜੱਜ ਬਦਲ ਕੇ ਕੀਤਾ। ਸੌਦਾ ਸਾਧ ਦਾ ਚੋਲ੍ਹਾ ਸਾਹਿਬ ਤੇ ਬਰਗਾੜੀ ਕਾਂਡ ਵਰਗੀਆਂ ਗਲਤੀਆਂ ਕੀਤੀਆਂ ਸਨ। ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਗਿਆ ਸੀ ਕਿ ਇਨ੍ਹਾਂ ’ਚੋਂ ਕਿਸੇ ਨੂੰ ‘ਜਪੁਜੀ ਸਾਹਿਬ’ ਦਾ ਪਾਠ ਆਉਂਦਾ ਹੈ? ਮੇਰਾ ਚੈਲੰਜ ਹੈ ਜੇ ਕੋਈ ਜ਼ੁਬਾਨੀ ਸੁਣਾ ਦੇਵੇ। ਇਹ ਨਾ ਤਾਂ ਅੰਮ੍ਰਿਤਧਾਰੀ ਹਨ ਤੇ ਨਾ ਹੀ ਇਨ੍ਹਾਂ ਦੇ ਪਿਛੋਕੜ ਵਿੱਚ ਕਿਸੇ ਨੇ ਕੋਈ ਕੁਰਬਾਨੀ ਦਿੱਤੀ। ਜਿਸ ਨੂੰ ਅਕਾਲ ਤਖ਼ਤ ਸਾਹਿਬ ਤੋਂ ਕੱਢਿਆ ਗਿਆ ਹੋਵੇ ਤੇ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੋਵੇ ਉਸ ਨੂੰ ਲੋਕਾਂ ਵਿੱਚ ਨਹੀਂ ਵਿਚਰਨਾ ਚਾਹੀਦਾ। ਮਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਭਾਜਪਾ ਕਿਸੇ ਵੀ ਧਾਰਮਿਕ ਮਸਲਿਆਂ ਵਿੱਚ ਦਖ਼ਲ ਨਹੀਂ ਦੇਵੇਗੀ। ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਕਿ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦਾ ਤਖ਼ਤ ਹੈ। ਇਸ ਵਾਰ ਜਥੇਦਾਰ ਸਾਹਿਬ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ। ਪਹਿਲਾਂ ਤਾਂ ਇਹ ਹਰ ਵਾਰ ਆਪਣੇ ਤਰੀਕੇ ਨਾਲ ਕਿਸੇ ਨੂੰ ਸਜ਼ਾ ਕਰਵਾ ਦਿੱਤੀ ਤੇ ਕਦੇ ਕਿਸੇ ਨੂੰ ਮੁਆਫ਼ੀ ਕਰਵਾ ਲਈ। ਹੁਣ ਜੋ ਅਕਾਲ ਤਖ਼ਤ ਸਾਹਿਬ ਤੋਂ ਫ਼ੈਸਲੇ ਲਏ ਜਾ ਰਹੇ ਹਨ ਉਹ ਫ਼ਖਰ-ਏ-ਕੌਮ ਦੀ ਨਜ਼ਰਸਾਨੀ ਕਰ ਰਿਹਾ ਹੈ। ਕਿਸੇ ਨੂੰ ਵੀ ਅਕਾਲ ਤਖ਼ਤ ਸਾਹਿਬ 'ਤੇ ਫ਼ੈਸਲਿਆਂ 'ਚ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਹੈ। ਇਨ੍ਹਾਂ ਫ਼ੈਸਲਿਆਂ ਨਾਲ ਸਿੱਖ ਕੌਮ ਵਿੱਚ ਨਵੀਆਂ ਲੀਹਾਂ ਪੈ ਰਹੀਆਂ ਹਨ।
ਅਕਾਲ ਤਖਤ ਸਾਹਿਬ ਦੇ ਜਥੇਦਾਰ ਫੂਲਾ ਸਿੰਘ ਜੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਜ਼ਾ ਲਗਾਈ ਸੀ। ਮਹਾਰਾਜਾ ਰਣਜੀਤ ਸਿੰਘ ਖੁਦ ਪੇਸ਼ ਹੋ ਗਏ ਸਨ ਤੇ ਉਨ੍ਹਾਂ ਨੇ ਕੋੜੇ ਖਾਣ ਲਈ ਆਪਣੀ ਪਿੱਠ ਵੀ ਨੰਗੀ ਕਰ ਲਈ ਸੀ। ਵੱਡੇ ਤੋਂ ਵੱਡੇ ਮਹਾਰਾਜੇ ਵੀ ਸਿੱਖ ਕੌਮ ਅੱਗੇ ਝੁਕੇ ਸਨ ਸੁਖਬੀਰ ਬਾਦਲ ਤਾਂ ਇੱਕ ਸਧਾਰਨ ਵਿਅਕਤੀ ਹਨ। ਕਦੇ ਵੀ ਤਖਤ ਨਾਲ ਮੱਥਾ ਨਹੀਂ ਲਗਾਉਣਾ ਚਾਹੀਦਾ।
ਸੁਧਾਰ ਦੇ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾ ਵਿਰੋਧ ਕਰਦੇ ਹਾਂ ਨਾ ਪ੍ਰਚਾਰ ਕਰਾਂਗੇ, ਪਰ ਅਕਾਲੀ ਦਲ ਨੂੰ ਆਪਣੇ ਉਮੀਦਵਾਰਾਂ ਐਲਾਨੇ ਚਾਹੀਦੇ ਹਨ
ਸੁਖਬੀਰ ਸਿੰਘ ਬਾਦਲ ਮੀਟਿੰਗ ਵਿਚ ਹਿੱਸਾ ਨਹੀਂ ਲੈ ਸਕਦੇ ਅਤੇ ਸਿਆਸੀ ਜਿਮਨੀ ਚੋਣਾਂ ਵਿਚ ਨਹੀਂ ਜਾ ਸਕਦੇ ’ਤੇ ਬੋਲੇ ਸੁਧਾਰ ਦੇ ਆਗੂ ਬੀਬੀ ਜਗੀਰ ਕੌਰ
ਜਰਨੈਲ (ਸੁਖਬੀਰ ਸਿੰਘ ਬਾਦਲ) ਬਿਨਾਂ ਇਹ ਚੋਣ ਨਹੀਂ ਲੜੀ ਜਾ ਸਕਦੀ ’ਤੇ ਬੋਲੇ ਸੁਧਾਰ ਦੇ ਆਗੂ ਬੀਬੀ ਜਗੀਰ ਕੌਰ
ਅੰਮ੍ਰਿਤਸਰ -ਪ੍ਰਧਾਨ (ਸੁਖਬੀਰ ਸਿੰਘ ਬਾਦਲ) ’ਤੇ ਜੋ ਫੈਸਲਾ ਸੁਣਾਇਆ ਗਿਆ ਹੈ ਉਹ ਮਾਣ ਮਰਿਆਦਾ ਅਨੁਸਾਰ ਸੁਣਾਇਆ ਗਿਆ ਹੈ। ਜਿਸ ’ਤੇ ਵਫ਼ਦ ਨੂੰ ਦਖ਼ਲਅੰਦਾਜੀ ਜਾ ਕੇ ਨਹੀਂ ਦੇਣੀ ਚਾਹੀਦੀ। ਜਥੇਦਾਰ ਸਾਹਿਬ ’ਤੇ ਦਬਾਉ ਨਹੀਂ ਪਾਉਣਾ ਚਾਹੀਦਾ। ਅਸੀਂ ਨਾ ਵਿਰੋਧ ਕਰਦੇ ਹਾਂ ਨਾ ਪ੍ਰਚਾਰ ਕਰਾਂਗੇ, ਪਰ ਅਕਾਲੀ ਦਲ ਨੂੰ ਆਪਣੇ ਉਮੀਦਵਾਰਾਂ ਐਲਾਨੇ ਚਾਹੀਦੇ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਜਥੇਦਾਰ ਸਾਹਿਬਾਨ ਕੋਲ ਇੱਕ ਵਫ਼ਦ ਪਹੁੰਚਿਆ, ਜਿਸ ਵਿਚ ਵਫ਼ਦ ਨੇ ਕਿਹਾ ਕਿ ਅਸੀਂ ਜਰਨੈਲ ਬਿਨਾਂ ਚੋਣ ਨਹੀਂ ਲੜ ਸਕਦੇ, ਪਰ ਹੁਣ ਜਰਨੈਲ ’ਤੇ ਰੋਕ ਲੱਗ ਗਈ ਹੈ ਅਤੇ ਨਾ ਹੀ ਚੋਣ ਮੈਦਾਨ ਵਿਚ ਆ ਸਕਦੇ ਹਨ। ਅਕਾਲੀ ਦਲ ਹੁਣ ਕੀ ਫੈਸਲਾ ਲਵੇਗਾ।
ਸ਼੍ਰੋਮਣੀਅਕਾਲੀ ਦਲ ਦੇ ਸਾਰੇ ਲੀਡਰ ਜਰਨੈਲ ਹੀ ਹੁੰਦੇ ਹਨ। ਪ੍ਰਧਾਨ ਠੀਕ ਹੈ ਆਗੂ ਹੁੰਦਾ ਹੈ। ਗੱਲ ਇਹ ਹੈ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿਧੀ ਵਿਧਾਂਤ ਅਤੇ ਸਿਧਾਂਤ ਹਨ, ਉਨ੍ਹਾਂ ’ਤੇ ਅਸੀਂ ਕਦੇ ਵੀ ਦਬਾਉ ਨਹੀਂ ਪਾ ਸਕਦੇ। ਇਹ ਸਿੰਘ ਸਾਹਿਬਾਨਾਂ ਦਾ ਅਧਿਕਾਰ ਖੇਤਰ ਹੈ।
ਜੇਕਰ ਅਸੀਂ ਦਬਾਉ ਪਾਉਂਦੇ ਹਾਂ, ਤਾਂ ਜੋ ਅਸੀਂ ਉਸ ਦਾ ਅੱਗੇ ਖਮਿਆਜਾ ਭੁਗਤ ਰਹੇ ਹਾਂ, ਤੇ ਇਹ ਸੰਕਟ ਹੋਰ ਗਹਿਰਾ ਹੋ ਜਾਵੇਗਾ।
ਮੈਂ ਸਮਝਦੀ ਹਾਂ ਕਿ ਸਿੰਘ ਸਾਹਿਬ ਨੇ ਆਪਣੇ ਅਧਿਕਾਰ ਖੇਤਰ ਨੂੰ ਵਰਤਿਆ ਹੋਣਾ, ਤਾਂ ਹੀ ਫੈਸਲਾ ਕੀਤਾ ਹੋਵੇਗਾ। ਭਾਵੇਂ ਉਹ 20 ਜਾਣੇ ਚਲੇ ਜਾਣ ਚਾਹੇ 50 ਜਾਣੇ ਚਲੇ ਜਾਣ ਉਥੇ ਸਿਧਾਂਤ ਵਿਚ ਜਾ ਕੇ ਕੋਈ ਵੀ ਦਖ਼ਲ ਅੰਦਾਜੀ ਨਹੀਂ ਕਰ ਸਕਦਾ। ਉਨ੍ਹਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ ਇਹ ਤਾਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸਾਹਿਬ ਹੀ ਦੱਸ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਲੜਨੀ ਚਾਹੀਦੀ ਹੈ। ਜੇ ਮੈਦਾਨ ’ਚੋਂ ਭੱਜ ਜਾਵੇ ਤਾਂ ਸਾਡੇ ਪੱਲੇ ਤਾਂ ਕੱਖ ਨਹੀਂ ਰਹਿਣਾ। ਅਸੀਂ ਸ਼੍ਰੋਮਣੀ ਅਕਾਲੀ ਦਲ ਬਚਾਉਣ, ਆਪਣੀਆਂ ਕਮੀਆਂ ਨੂੰ ਸੁਧਾਰ ਕਰਨ, ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਤਖਤ ਦੀਆਂ ਮਰਿਆਦਾ ਨੂੰ ਬਚਾਉਣ, ਸ਼੍ਰੋਮਣੀ ਅਕਾਲੀ ਕਮੇਟੀ ਨੂੰ ਬਚਾਉ, ਸਿੱਖ ਰਵਾਇਤਾਂ ਨੂੰ ਬਚਾਉਣ ਲਈ ਤੁਰੇ ਹਾਂ।
ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਬਚਾਉਣ ਵਾਸਤੇ ਤੁਰੇ ਹਾਂ। ਸਾਡੀ ਪਾਰਟੀ ਕੋਈ ਵੱਖਰੀ ਨਹੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਹਾਂ। ਅਸੀਂ ਸੁਧਾਰ ਕਰ ਰਹੇ ਹਾਂ ਉਸ ਵਿਚ ਅਸੀਂ ਆਪਣਾ ਜੋਰ ਪੂਰਾ ਲਗਵਾਂਗੇ।
ਰਾਜਾ ਵੜਿੰਗ ਦੇ ਬਿਆਨ ’ਤੇ ਬੋਲੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਖ਼ਤਮ ਨਹੀਂ ਹੋਵੇਗਾ ਇਹ ਮੁੜ ਸੁਰਜੀਤ ਹੋਵੇਗਾ। ਪਰ ਗੱਲ ਚੋਣ ਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਲੜਨੀ ਚਾਹੀਦੀ ਹੈ। ਅਸੀਂ ਉਨ੍ਹਾਂ ਦੇ ਨਾਲ ਪ੍ਰਚਾਰ ਤਾਂ ਕਰ ਨਹੀਂ ਸਕਦੇ।
ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਹੈ ਕਿ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੇ ਉਪਨ ਮੁਆਫੀ ਮੰਗੀ, ਪਹਿਲਾ ਤਾਂ ਉਸ ਨੇ ਮੁਆਫ਼ੀ ਦਾ ਢੌਂਗ ਰਚਿਆ ਸੀ ਆਪਣੀ ਗਲਤੀ ਦਾ ਜ਼ਿਕਰ ਕੀਤੇ ਬਿਨ੍ਹਾਂ ਪਰ ਕੌਮ ਨੇ ਮੁਆਫ ਨਹੀ ਕੀਤਾ। ਉਸ ਤੋਂ ਬਾਅਦ ਜਦੋਂ ਇਹ ਅਕਾਲ ਤਖ਼ਤ ਸਾਹਿਬ ਉੱਤੇ ਜਾ ਕੇ ਪੇਸ਼ ਵੀ ਹੋਇਆ ਉਥੇ ਜਿਹੜੀ ਸੁਖਬੀਰ ਬਾਦਲ ਦੀ ਟੀਮ ਹੈ ਉਸ ਨੇ ਅਜਿਹੇ ਤਾਰੀਕੇ ਨਾਲ ਪੇਸ਼ ਕੀਤਾ ਜਿਵੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਗੁਨਾਹ ਕਬੂਲ ਕਰਕੇ ਕੌਮ ਉੱਤੇ ਬਹੁਤ ਵੱਡਾ ਇਹਸਾਨ ਕਰ ਦਿੱਤਾ ਹੋਵੇ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਜਦੋਂ ਅਕਾਲ ਤਖ਼ਤ ਸਾਹਿਬ ਵਜੋਂ ਤਨਖਾਹੀ ਕਰਾਰ ਦੇ ਦਿੱਤਾ ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਤਾਂ ਤਨਖ਼ਾਹੀਆ ਕਹਿ ਰਹੇ ਹਨਅਤੇ ਤਨਖ਼ਾਹੀਆਂ ਦਾ ਮਤਲਬ ਹੁੰਦਾ ਉਨ੍ਹਾਂ ਟਾਈਮ ਸਾਂਝ ਨਹੀਂ ਰੱਖਣੀ ਜਦੋ ਤੱਕ ਉਹ ਅਕਾਲ ਤਖਤ ਸਾਹਿਬ ਉੱਤੇ ਜਾ ਕੇ ਸੇਵਾ ਨਹੀ ਕਰਦਾ।
ਮਾਝੀ ਨੇ ਕਿਹਾ ਹੈ ਕਿ ਤਨਖਾਹੀਆ ਨੂੰ ਜਰਨੈਲ ਕਹਿ ਕੇ ਸੰਬੋਧਨ ਕਰਨਾ ਹੀ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਵਰਗਵਾਸ ਹੋ ਗਏ ਪਰ ਉਹੀ ਉਨ੍ਹਾਂ ਦੀ ਸੋਚ ਅੱਜ ਵੀ ਇੰਨ੍ਹਾਂ ਦੇ ਅੰਦਰ ਜਿਉਂਦੀ ਹੈ ਜਿਹੜੀ ਸੋਚ ਨੇ ਸੌਦਾ ਸਾਧ ਨੂੰ ਮੁਆਫੀ ਦਿਵਾਉਂਦੀ ਹੈ ਅਤੇ ਅੱਜ ਉਹੀ ਸੋਚ ਨਾਲ ਕਹਿ ਰਹੇ ਹਨ ਕਿ ਇਹ ਸਾਡੇ ਜਰਨੈਲ ਨੇ ਸਾਡੀ ਪਾਰਟੀ ਦੇ। ਮਾਝੀ ਦਾ ਕਹਿਣਾ ਹੈ ਕਿ ਇੰਨ੍ਹਾਂ ਨੇ ਦਾ ਰਾਜ ਦੌਰਾਨ ਜੋ ਬੇਅਦਬੀਆਂ ਹੋ ਗਈਆ ਸਿੱਖਾਂ ਤੇ ਕਹਿਰ ਢਾਹਿਆ ਗਿਆ। ਮਾਝੀ ਨੇ ਕਿਹਾ ਹੈ ਕਿ ਇੰਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ।
ਕਾਂਗਰਸੀ ਆਗੂ ਨਰਿੰਦਰ ਸੰਧੂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਵਾਲੇ ਕੀ ਸਮਝਦੇ ਹਨ ਉਹ ਜਥੇਦਾਰ ਰਘਬੀਰ ਸਿੰਘ ਕੋਲ ਕੀ ਮੂੰਹ ਲੈ ਕੇ ਚੱਲੇ ਗਏ। ਹੁਣ ਉਹ ਅਕਾਲੀ ਦਲ ਦਾ ਪ੍ਰਧਾਨ ਨਹੀ ਉਹ ਅੱਜ ਤਨਖਾਹੀ ਕਰਾਰ ਹੈ ਉਸ ਦੇ ਪਾਰਟੀ ਦਾ ਵਫਦ ਜਥੇਦਾਰ ਕੋਲ ਜਾ ਕੇ ਚੋਣਾਂ ਵਿੱਚ ਪ੍ਰਚਾਰ ਕਰਨ ਦੀ ਆਗਿਆ ਮੰਗੇ। ਉਨ੍ਹਾਂ ਨੇਕਿਹਾ ਹੈ ਕਿ ਜਿਹੜਾ ਵਿਅਕਤੀ ਬੇਅਦਬੀ ਕਰਦਾ ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇੱਥੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਜਥੇਦਾਰਾਂ ਦੀ ਸਿਰ ਝੁਕਾ ਸਤਿਕਾਰ ਕਰਦੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਸਿਆਸਤ ਇਕ ਵੱਖਰੀ ਚੀਜ਼ ਹੈ ਅਤੇ ਧਰਮ ਵੱਖਰਾ। ਅਕਾਲੀ ਦਲ ਦਾ ਜਹਾਜ਼ ਡੁੱਬਦਾ ਜਾ ਰਿਹਾ ਹੈ। ਸਾਰੇ ਲੀਡਰ ਪਾਰਟੀ ਛੱਡ ਕੇ ਬਾਹਰ ਜਾ ਰਹੇ ਹਨ।