Rozana spokespersons V/S Takhts: ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਖ਼ਤਮ ਕਰਨ ਦੀਆਂ ਗੁੱਝੀਆਂ ਸਾਜਸ਼ਾਂ
Published : May 24, 2025, 9:24 am IST
Updated : May 24, 2025, 9:24 am IST
SHARE ARTICLE
Rozana spokespersons V/S Takhts panthak News
Rozana spokespersons V/S Takhts panthak News

Panthak News: ਪੰਥ ਦੇ ਪਹਿਰੇਦਾਰ ਵਜੋਂ ‘ਸਪੋਕਸਮੈਨ’ ਵਲੋਂ ਨਿਭਾਈਆਂ ਸੇਵਾਵਾਂ ਦੀ ਚਰਚਾ

Rozana spokespersons V/S Takhts panthak News: ਜਿਸ ਤਰ੍ਹਾਂ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਵਰਗੇ ਸਿੱਖ ਚਿੰਤਕਾਂ ਅਤੇ ਪੰਥਕ ਵਿਦਵਾਨਾ ਵਲੋਂ ਪੰਥਕ ਖੇਤਰ ਦੇ ਸੁਧਾਰ ਲਈ ਕੀਤੇ ਕਾਰਜਾਂ ਨੂੰ ਉਨ੍ਹਾਂ ਦੇ ਵਿਛੋੜੇ ਤੋਂ ਬਾਅਦ ਪ੍ਰਵਾਨਿਤ ਕੀਤਾ ਗਿਆ, ਉਸੇ ਤਰ੍ਹਾਂ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਵਲੋਂ ਪੰਜ ਤਖ਼ਤਾਂ ਸਮੇਤ ਕੌਮ ਦੀਆਂ ਸਿਰਮੌਰ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੀ ਕੀਤੀ ਜਾ ਰਹੀ ਨਿਰਾਦਰੀ, ਕੌਮ ਦੀਆਂ ਸੰਸਥਾਵਾਂ ਨੂੰ ਖ਼ਤਮ ਕਰਨ ਦੀਆਂ ਗੁੱਝੀਆਂ ਸਾਜ਼ਿਸ਼ਾਂ ਬਾਰੇ ਲਿਖੀਆਂ ਲਿਖਤਾਂ ਨੂੰ ਪ੍ਰਵਾਨਗੀ ਮਿਲਣੀ ਸ਼ੁਰੂ ਹੋ ਗਈ ਹੈ।

ਭਾਵੇਂ ਅਕਾਲ ਤਖ਼ਤ ਸਾਹਿਬ ਦੇ ਵੱਖ ਵੱਖ ਸਮੇਂ ਰਹੇ ਜਥੇਦਾਰਾਂ, ਕ੍ਰਮਵਾਰ ਪ੍ਰੋ ਮਨਜੀਤ ਸਿੰਘ (1994), ਗਿਆਨੀ ਰਣਜੀਤ ਸਿੰਘ (1999), ਗਿਆਨੀ ਪੂਰਨ ਸਿੰਘ (2000), ਗਿਆਨੀ ਜੋਗਿੰਦਰ ਸਿੰਘ ਵੇਂਦਾਤੀ (2005), ਗਿਆਨੀ ਗੁਰਬਚਨ ਸਿੰਘ (2015) ਵਿਚ ਉਪਰੋਕਤ ਜਥੇਦਾਰਾਂ ਵਲੋਂ ਜਾਰੀ ਕੀਤੇ ਗਏ ਹੁਕਮਨਾਮਿਆਂ, ਆਦੇਸ਼ਾਂ ਅਤੇ ਐਲਾਨਨਾਮਿਆਂ ਬਾਰੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕੀ ਪੰਨਿਆਂ ਰਾਹੀਂ ਬੜੀ ਬਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸੱਤਾ ਦੇ ਨਸ਼ੇ ’ਚ ਚੂਰ ਅਕਾਲੀ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਉਲਟਾ ‘ਸਪੋਕਸਮੈਨ’ ਵਿਚ ਹੀ ਨੁਕਸ ਕੱਢਣੇ ਜਾਰੀ ਰੱਖੇ। ਹੁਣ ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੋਲਾ ਸਮੇਤ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦੇ ਕੇ ਤਲਬ ਕਰਨ ਦੀ ਘਟਨਾ ਦੇ ਅਗਲੇ ਦਿਨ ਤਿੰਨ ਤਖ਼ਤਾਂ ਦੇ ਪੰਜ ਪਿਆਰਿਆਂ ਵਲੋਂ ਤਖ਼ਤ ਪਟਨਾ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਰੱਦ ਕਰਨ ਦੀ ਮੀਡੀਆ ਦੀਆਂ ਸੁਰਖ਼ੀਆਂ ਬਣੀਆਂ ਖ਼ਬਰਾਂ ਨੇ ਸਭ ਕੁਝ ਸਪੱਸ਼ਟ ਕਰ ਦਿਤਾ ਹੈ।

  ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਰ.ਐਸ.ਐਸ. ਦੇ ਇਸ਼ਾਰੇ ’ਤੇ ਪੰਥ ਨੂੰ ਕਮਜ਼ੋਰ ਕਰਨ ਦੇ ਦੋਸ਼ ਲਾਉਣ, ਜਥੇਦਾਰਾਂ ਦੀ ਹਦਾਇਤ ’ਤੇ ਵਲਟੋਹਾ ਨੂੰ 10 ਸਾਲ ਲਈ ਅਕਾਲੀ ਦਲ ’ਚੋਂ ਕੱਢਣ ਦੇ ਬਾਵਜੂਦ ਵੀ ਜਥੇਦਾਰਾਂ ’ਤੇ ਦੋਸ਼ ਲੱਗਦੇ ਰਹਿਣ, 2 ਦਸੰਬਰ ਨੂੰ ਅਕਾਲੀ ਆਗੂਆਂ ਵਿਰੁਧ ਅਕਾਲ ਤਖ਼ਤ ਸਾਹਿਬ ਦੀ ‘ਫਸੀਲ’ ਤੋਂ ਹੁਕਮਨਾਮਾ ਜਾਰੀ ਹੋਣ, ਸੁਖਬੀਰ ਬਾਦਲ ਵਲੋਂ ਹੁਕਮਨਾਮਾ ਮੰਨਣ ਤੋਂ ਟਾਲ-ਮਟੋਲ ਕਰਨ, ਤਖ਼ਤਾਂ ਦੇ ਜਥੇਦਾਰਾਂ ’ਤੇ ਪ੍ਰਭਾਵ ਬਣਾਉਣ ਦੀਆਂ ਕੋਸ਼ਿਸ਼ਾਂ, ਪ੍ਰਭਾਵ ਨਾ ਕਬੂਲਣ ’ਤੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ, ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾ ਅਕਾਲੀ ਆਗੂਆਂ ਵਲੋਂ ਵੀ ਜਥੇਦਾਰਾਂ ’ਤੇ ਆਰ.ਐਸ.ਐਸ. ਨਾਲ ਮਿਲੀਭੁਗਤ ਦੇ ਦੋਸ਼ ਲਾਉਣ ਤੋਂ ਬਾਅਦ ਹੁਣ ਤਖ਼ਤਾਂ ਦੇ ਟਕਰਾਅ ਅਤੇ ਤਖ਼ਤਾਂ ਦੇ ਪੰਜ ਪਿਆਰਿਆਂ ਵਲੋਂ ਇਕ ਦੂਜੇ ਦੇ ਆਹਮੋ ਸਾਹਮਣੇ ਹੋਣ ਦੀਆਂ ਘਟਨਾਵਾਂ ਨੇ ਵੀ ਪੰਥਕ ਹਲਕਿਆਂ ਨੂੰ ਨਿਰਾਸ਼ ਕਰ ਕੇ ਰੱਖ ਦਿਤਾ ਹੈ।

 ਸ. ਜੋਗਿੰਦਰ ਸਿੰਘ ਸਪੋਕਸਮੈਨ ਦੀ ‘ਮੇਰੀ ਨਿੱਜੀ ਡਾਇਰੀ ਦੇ ਪੰਨੇ’ ਭਾਗ-1 ਪੁਸਤਕ ਦੇ ਪੰਨਾ ਨੰਬਰ 22 ’ਤੇ ਦਰਜ ਹੈ ਕਿ ਜਦੋਂ ਸਿਆਸਤਦਾਨ ਅਤੇ ਜਥੇਦਾਰਾਂ ਆਪ ਛੇਕੇ ਗਏ ਹੋਣ ਤਾਂ ਮਰਿਆਦਾ ਕਿਵੇਂ ਬਦਲ ਜਾਂਦੀ ਹੈ? ਸ. ਜੋਗਿੰਦਰ ਸਿੰਘ ਲਿਖਦੇ ਹਨ ਕਿ 29/03/2000 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਥ ਪ੍ਰਵਾਨਿਤ ਪੰਜ ਜਥੇਦਾਰਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ, ਗਿਆਨੀ ਮੋਹਨ ਸਿੰਘ, ਗਿਆਨੀ ਚਰਨ ਸਿੰਘ ਅਤੇ ਗਿਆਨੀ ਰਵੇਲ ਸਿੰਘ ’ਤੇ ਅਧਾਰਤ ਹੋਈ ਇਕੱਤਰਤਾ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਵਲੋਂ ਜਨਵਰੀ, ਫ਼ਰਵਰੀ ਅਤੇ ਮਾਰਚ 2000 ਵਿਚ ਸਮੇਂ ਸਮੇਂ ਕੁਝ ਵਿਅਕਤੀਆਂ ਨੂੰ ਪੰਥ ’ਚੋਂ ਛੇਕਣ ਸਬੰਧੀ ਕੀਤੇ ਗਏ ਐਲਾਨਨਾਮਿਆਂ ਨੂੰ ਸਰਬਸੰਮਤੀ ਨਾਲ ਨਜਾਇਜ਼ ਕਰਾਰ ਦੇ ਕੇ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ।

ਤਖ਼ਤਾਂ ਦੇ ਜਥੇਦਾਰਾਂ ਨੇ ਦਾਅਵਾ ਕੀਤਾ ਕਿ 25-01-2000 ਤੋਂ 28-03-2000 ਤਕ ਦੇ ਸਮੇਂ ਵਿਚਕਾਰ ਪ੍ਰੋ. ਮਨਜੀਤ ਸਿੰਘ ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ, ਗਿਆਨੀ ਕੇਵਲ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ, ਗਿਆਨੀ ਭਗਵਾਨ ਸਿੰਘ ਮੁੱਖ ਗ੍ਰੰਥੀ ਅਕਾਲ ਤਖ਼ਤ ਸਾਹਿਬ, ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪ੍ਰੀਤਮ ਸਿੰਘ, ਐਡਵੋਕੇਟ ਜਸਵਿੰਦਰ ਸਿੰਘ, ਗੁਰਪਾਲ ਸਿੰਘ, ਰਘੁਜੀਤ ਸਿੰਘ, ਸਤਨਾਮ ਸਿੰਘ ਭਾਈ ਰੂਪਾ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ) ਆਦਿ ਵਿਰੁਧ ਜਾਰੀ ਕੀਤੇ ਗਏ ਹੁਕਮਨਾਮਿਆਂ ਨੂੰ ਰੱਦ ਕਰ ਕੇ ਉਕਤਾਨ ਪੰਥਕ ਸ਼ਖ਼ਤੀਅਤਾਂ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ ਮੁਕਤ ਐਲਾਨਿਆਂ ਗਿਆ। ਪੰਥਕ ਹਲਕੇ ਪੁੱਛਦੇ ਹਨ ਕਿ ਜੇਕਰ ਗਿਆਨੀ ਪੂਰਨ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਨਾਮੇ ਰੱਦ ਹੋ ਸਕਦੇ ਹਨ, ਸਾਲ 2015 ਵਿਚ ਸੋਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦਿਤੀ ਜਾ ਸਕਦੀ ਹੈ ਤਾਂ ਪਿਛਲੇ ਸਮੇਂ ’ਚ ਸਿਆਸਤਦਾਨਾ ਦੇ ਇਸ਼ਾਰੇ ’ਤੇ ਕਿੜਾਂ ਕੱਢਣ ਲਈ ਪੰਥਕ ਵਿਦਵਾਨਾ ਅਤੇ ਸਿੱਖ ਚਿੰਤਕਾਂ ਵਿਰੁਧ ਜਾਰੀ ਹੋਏ ਹੁਕਮਨਾਮੇ ਰੱਦ ਕਿਉਂ ਨਹੀਂ ਕੀਤੇ ਜਾ ਸਕਦੇ?

(For more news apart from 'Rozana spokespersons V/S Takhts panthak News ', stay tuned to Rozana Spokesman) 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement