
ਕਿਹਾ - ਗੁਰਦਾਸ ਮਾਨ ਵਰਗੇ ਗਾਇਕ ਵਲੋਂ ਅਪਸ਼ਬਦ ਬੋਲਣਾ ਮੰਗਭਾਗਾ
ਅੰਮ੍ਰਿਤਸਰ : ਹਿੰਦੂ, ਹਿੰਦੀ, ਹਿੰਦੋਸਤਾਨ, ਇਕ ਦੇਸ਼ ਇੱਕ ਭਾਸ਼ਾ ਵਰਗੇ ਨਾਅਰਿਆਂ ਨੇ ਘੱਟ ਗਿਣਤੀ ਅਤੇ ਵੱਖ-ਵੱਖ ਭਾਸ਼ਾ ਅਧਾਰਿਤ ਬਣੇ ਸੂਬਿਆਂ 'ਚ ਵਸਦੇ ਲੋਕਾਂ ਨੂੰ ਗਹਿਰੀ ਸੱਟ ਮਾਰੀ ਹੈ ਤੇ ਚਿੰਤਾ ਜਨਕ ਮਾਹੌਲ ਸਿਰਜਿਆ ਜਾ ਰਿਹਾ ਹੈ ਜੋ ਦੇਸ਼ ਦੇ ਲਈ ਸੰਕਟਮਈ ਹੈ। ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਰਤ ਬਹੁਭਾਸ਼ੀ, ਬਹੁਧਰਮੀ, ਬਹੁਸਭਿਆਚਾਰੀ ਦੇਸ਼ ਹੈ ਜਿਸ ਵਿਚ ਕਈ ਰੰਗਾਂ, ਨਸਲਾਂ, ਧਰਮਾਂ ਦੇ ਮਨੁੱਖ ਵਸਦੇ ਹਨ।
Hindi
ਉਨ੍ਹਾਂ ਦੇ ਅਕੀਦੇ ਨਿਸਚੇ, ਬੋਲੀ-ਭਾਸ਼ਾ ਤੇ ਹਮਲਾ ਦੇਸ਼ ਨੂੰ ਪਤਣ ਵੱਲ ਧਕੇਲੇਗਾ ਅਤੇ ਅਨੈਰਕੀ ਤੇ ਬੇਚੈਨੀ ਦਾ ਮਾਹੌਲ ਪੈਦਾ ਹੋਵੇਗਾ। ਕਿਉਂਕਿ ਭਾਰਤ ਦੀ ਖੂਬਸੂਰਤੀ ਤਾਂ ਵਿਭਿੰਨਤਾ 'ਚ ਹੀ ਏਕਤਾ ਵਾਲੀ ਹੈ। ਜੋ ਸ਼ੰਕੇ ਪ੍ਰਗਟ ਹੋ ਰਹੇ ਹਨ, ਉਹ ਖਤਰਨਾਕ ਹਨ।ਇਕ ਰਾਸ਼ਟਰ ਇਕ ਭਾਸ਼ਾ ਨਾਲ ਵੱਖ-ਵੱਖ ਕੌਮਾਂ ਦੀ ਮਾਂ ਬੋਲੀ ਦੀ ਅਹਿਮੀਅਤ ਡਗਮਗਾ ਜਾਵੇਗੀ।ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਦੇ ਸੂਬਿਆਂ ਵਿੱਚ ਵੱਖ-ਵੱਖ ਬੋਲੀਆਂ ਹਨ। ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਕੌਮੀ ਮਾਨਤਾ ਮਿਲੀ ਹੋਈ ਹੈ।ਇਸ ਨਾਲ ਸੈਕੜੇ ਉਪਬੋਲੀਆਂ ਵੀ ਜੁੜੀਆਂ ਹੋਈਆਂ ਹਨ ਦੇਸ਼ ਵਿੱਚ ਬਹੁਤ ਸਾਰੇ ਸੂਬੇ ਭਾਸ਼ਾ ਦੇ ਅਧਾਰ ਤੇ ਬਣੇ ਹੋਏ ਹਨ।
Hindi
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਸ਼ਾ ਦਾ ਸਬੰਧ ਸੱਭਿਆਚਾਰ ਨਾਲ ਹੈ।ਰਾਜਨੀਤੀ ਅਤੇ ਧਰਮ ਦੀ ਆੜ ਹੇਠ ਇਸ ਨੂੰ ਦੁਬੇਲ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪੰਜਾਬੀ ਭਾਸ਼ਾ ਧਰਤੀ ਦੇ ਵਿਸ਼ਾਲ ਖੇਤਰਾਂ ਤੱਕ ਫੈਲੀ ਹੋਈ ਹੈ।ਕਿਸੇ ਪ੍ਰਕਿਤਕ ਅਤੇ ਕੁਦਰਤੀ ਭਾਸ਼ਾ ਨੂੰ ਅਪ੍ਰਕਿਰਤਕ ਭਾਸ਼ਾ ਦੀਆਂ ਧਮਕੀਆਂ ਮਿਲਣੀਆਂ ਦੇਸ਼ ਦੇ ਹਿਤ ਵਿਚ ਨਹੀਂ ਹਨ।ਪੰਜਾਬੀ ਭਾਸ਼ਾ ਦਾ ਕਿਸੇ ਵੀ ਭਾਸ਼ਾ ਨਾਲ ਟਕਰਾਅ ਨਹੀਂ ਹੈ ਕਿਸੇ ਵੀ ਭਾਸ਼ਾ ਦਾ ਕਿਸੇ ਭਾਸ਼ਾ ਨਾਲ ਟਕਰਾਅ ਨਹੀਂ ਹੁੰਦਾ।ਬਿਲਕੁਲ ਏਵੇਂ ਜਿਵੇਂ ਵੱਖ-ਵੱਖ ਧਰਮਾਂ ਦਾ ਆਪਸੀ ਟਕਰਾਅ ਨਹੀਂ ਹੁੰਦਾ। ਬਸ ਹੁਲੜਬਾਜ਼ ਪੈਰੋਕਾਰਾਂ ਵਲੋਂ ਹੀ ਟਕਰਾਅ ਖੜੇ ਹੁੰਦੇ ਹਨ।
Gurdas Maan
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਵਰਗੇ ਭਾਜਪਾ ਆਗੂ ਵਲੋਂ ਇਕ ਭਾਸ਼ਾ ਇਕ ਰਾਸ਼ਟਰ ਕਹਿਣ ਤੇ ਸਭ ਤੋਂ ਵੱਧ ਵਿਰੋਧ ਦੱਖਣੀ ਭਾਰਤ ਵਿੱਚ ਹੋਇਆ ਸੀ। ਉਨ੍ਹਾਂ ਕਿਹਾ ਕਿ ਹੁਣ ਗੁਰਦਾਸ ਮਾਨ ਵਰਗੇ ਗਾਇਕ ਵਲੋਂ ਕਨੇਡਾ ਦੀ ਇਕ ਸਟੇਜ ਸ਼ੌਅ ਦੌਰਾਨ ਇਹ ਕਹਿਣਾ ਕਿ ਭਾਰਤ ਦੀ ਇਕੋ ਜਬਾਨ ਹਿੰਦੀ ਕਿਉਂ ਨਹੀਂ ਹੋ ਸਕਦੀ ਨੇ ਨਵਾਂ ਵਿਵਾਦ ਛੇੜਿਆ ਹੈ। ਮਾਨ ਵਰਗੇ ਗਾਇਕ ਵਲੋਂ ਅਜਿਹਾ ਬਿਆਨ ਦੇਣਾ ਮੰਗਭਾਗਾ, ਨਿੰਦਣਯੋਗ ਤੇ ਪੰਜਾਬੀ ਦੇ ਹਿਰਦਿਆਂ ਨੂੰ ਭਾਰੀ ਸੱਟ ਮਾਰਨ ਵਾਲਾ ਹੈ। ਗੁਰਦਾਸ ਮਾਨ ਨੂੰ ਪੰਜਾਬੀਆਂ ਤੋਂ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ।