
ਵਾਰਾਨਸੀ ਉਤਰ ਪ੍ਰਦੇਸ਼ ਵਿਚ ਖ਼ਤਮ ਹੋਏ 15ਵੇਂ ਪ੍ਰਵਾਸੀ ਦਿਵਸ ਮੌਕੇ ਸ. ਭਵਦੀਪ ਸਿੰਘ ਢਿੱਲੋਂ ਆਨਰੇਰੀ ਕਾਉਂਸਲ ਇਨ ਆਕਲੈਂਡ (ਭਾਰਤ ਸਰਕਾਰ).......
ਔਕਲੈਂਡ : ਵਾਰਾਨਸੀ ਉਤਰ ਪ੍ਰਦੇਸ਼ ਵਿਚ ਖ਼ਤਮ ਹੋਏ 15ਵੇਂ ਪ੍ਰਵਾਸੀ ਦਿਵਸ ਮੌਕੇ ਸ. ਭਵਦੀਪ ਸਿੰਘ ਢਿੱਲੋਂ ਆਨਰੇਰੀ ਕਾਉਂਸਲ ਇਨ ਆਕਲੈਂਡ (ਭਾਰਤ ਸਰਕਾਰ) ਨੂੰ 'ਪ੍ਰਵਾਸੀ ਭਾਰਤੀਆ ਸਨਮਾਨ' ਨਾਲ ਸਨਮਾਨਤ ਕੀਤਾ ਗਿਆ। ਭਾਰਤ ਦੇ ਰਾਸ਼ਰਟਪਤੀ ਰਾਮ ਨਾਥ ਕੋਵਿੰਦ ਨੇ ਇਹ ਸਨਮਾਨ ਕਲ ਰਾਤ ਉਨ੍ਹਾਂ ਨੂੰ ਭੇਟ ਕੀਤਾ। ਸਨਮਾਨ ਪੱਤਰ ਤੋਂ ਇਲਾਵਾ ਅਸਲ ਸੋਨੇ ਦਾ ਤਮਗ਼ਾ ਵੀ ਭੇਟ ਕੀਤਾ ਗਿਆ।
ਸ. ਭਵਦੀਪ ਸਿੰਘ ਢਿੱਲੋਂ ਜਿਨ੍ਹਾਂ ਨੂੰ ਭਵ ਢਿੱਲੋਂ ਦੇ ਨਾਂਅ ਕਰ ਕੇ ਸੱਭ ਜਾਣਦੇ ਹਨ, ਨੂੰ ਅਕਤੂਬਰ 2017 ਵਿਚ ਆਨਰੇਰੀ ਕਾਉਂਸਲ ਇਨ ਆਕਲੈਂਡ ਬਣਾਇਆ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਓਨੀ ਹੰਗਾ ਵਿਖੇ ਲੋਕਾਂ ਦੀ ਸਹੂਲਤ ਲਈ ਦਫ਼ਤਰ ਬਣਾਇਆ ਹੋਇਆ ਹੈ ਅਤੇ ਅਕਸਰ ਰੋਜ਼ਾਨਾ ਉਥੇ ਕੁੱਝ ਘੰਟੇ ਬੈਠ ਕੇ ਲੋਕਾਂ ਨੂੰ ਦਫ਼ਤਰੀ ਸੇਵਾਵਾਂ ਦਿੰਦੇ ਹਨ। ਇਸ ਰਾਜ ਪਧਰੀ ਐਵਾਰਡ ਸਮਾਰੋਹ ਵਿਚ ਦੇਸ਼ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਤੇ ਰਾਜ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਵੀ ਮੌਜੂਦ ਸਨ।