ਸਿੱਖ ਨੌਜਵਾਨ ਦਾ ਚਲਾਨ ਕੱਟਣ ਵਾਲੇ ਪੁਲਿਸ ਅਫ਼ਸਰ ਨੇ ਮੰਗੀ ਮਾਫ਼ੀ
Published : Jan 25, 2019, 1:34 pm IST
Updated : Jan 25, 2019, 1:34 pm IST
SHARE ARTICLE
Sikh Youth Guy
Sikh Youth Guy

ਸਿੱਖਾਂ ਨੂੰ ਹੈਲਮਟ ਪਾਉਣ 'ਚ ਛੋਟ ਹਾਸਲ ਹੈ। ਇਸ ਦੇ ਬਾਵਜੂਦ ਪੇਸ਼ਾਵਰ ਦੇ ਦਬਗਾਰੀ ਇਲਾਕੇ ਵਿਚ ਇਕ ਟ੍ਰੈਫ਼ਿਕ ਪੁਲਿਸ ਅਧਿਕਾਰੀ ਨੇ ਸਿੱਖ ਨੌਜਵਾਨ..........

ਪੇਸ਼ਾਵਰ : ਸਿੱਖਾਂ ਨੂੰ ਹੈਲਮਟ ਪਾਉਣ 'ਚ ਛੋਟ ਹਾਸਲ ਹੈ। ਇਸ ਦੇ ਬਾਵਜੂਦ ਪੇਸ਼ਾਵਰ ਦੇ ਦਬਗਾਰੀ ਇਲਾਕੇ ਵਿਚ ਇਕ ਟ੍ਰੈਫ਼ਿਕ ਪੁਲਿਸ ਅਧਿਕਾਰੀ ਨੇ ਸਿੱਖ ਨੌਜਵਾਨ ਦਾ ਚਲਾਨ ਕਰ ਦਿਤਾ। ਵਿਰੋਧ ਹੋਣ ਤੋਂ ਬਾਅਦ ਅਧਿਕਾਰੀ ਨੇ ਸਿੱਖ ਨੌਜਵਾਨ ਤੋਂ ਮਾਫ਼ੀ ਵੀ ਮੰਗੀ। ਪਿਛਲੇ ਸਾਲ ਹੀ ਪੇਸ਼ਾਵਰ ਪੁਲਿਸ ਨੇ ਸਿੱਖਾਂ ਨੂੰ ਹੈਲਮਟ ਨਾਲ ਪਾਉਣ ਦੀ ਛੋਟ ਦਿਤੀ ਸੀ। ਪੇਸ਼ਾਵਰ ਵਿਚ ਸਿੱਖ ਤਬਕੇ ਦੇ ਮੈਂਬਰ ਮਨਮੀਤ ਸਿੰਘ ਨੂੰ ਹੈਲਮਟ ਨਾ ਪਾਉਣ ਲਈ 100 ਰੁਪਏ ਜੁਰਮਾਨਾ ਲਾਇਆ ਗਿਆ। ਪੇਸ਼ਾਵਰ ਦੇ ਐਸਐਸਪੀ ਟ੍ਰੈਫ਼ਿਕ ਕਾਸ਼ੀਫ਼ ਜੁਲਫ਼ੀਕਰ ਨੇ ਦਸਿਆ

ਕਿ ਚਲਾਨ ਜਾਰੀ ਕਰਨ ਵਾਲੇ ਵਾਰਡਨ ਨੂੰ ਇਹ ਨਹੀਂ ਸੀ ਪਤਾ ਕਿ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿਤੀ ਗਈ ਹੈ। ਨੌਜਵਾਨ ਵਿਧਾਨ ਸਭਾ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਗੋਰਪਾਲ ਸਿੰਘ ਨੇ ਇਸ ਘਟਨਾ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਅਸੈਂਬਲੀ ਨੇ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿਤੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਤੋਂ ਚਿੰਤਤ ਹਨ ਅਤੇ ਜਲਦੀ ਹੀ ਇਸ ਮੁੱਦੇ ਨੂੰ ਪ੍ਰੋਵਿੰਸ਼ੀਅਲ ਅਸੈਂਬਲੀ ਵਿਚ ਉਠਾਇਆ ਜਾਵੇਗਾ ਤਾਂ ਜੋ ਭਵਿੱਖ ਵਿਚ ਦੁਬਾਰਾ ਅਜਿਹੀ ਘਟਨਾ ਨਾ ਵਾਪਰ ਸਕੇ।              (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement