ਵਿਦੇਸ਼ ਜਾ ਰਹੇ ਗਿਆਨੀ ਰਘਬੀਰ ਸਿੰਘ ਨੇ ਹਵਾਈ ਜਹਾਜ਼ ਦੀ ਸਾਫ਼ ਸੀਟ ਨਾ ਮਿਲਣ ਕਰ ਕੇ ਦਿਤਾ ਧਰਨਾ
Published : Apr 25, 2025, 9:11 am IST
Updated : Apr 25, 2025, 9:11 am IST
SHARE ARTICLE
Giani Raghbir Singh News in punjabi
Giani Raghbir Singh News in punjabi

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਨੇ ਗੁਰਮਤਿ ਸਮਾਗਮ ਲਈ ਜਾਣਾ ਸੀ ਅਮਰੀਕਾ

ਅੰਮ੍ਰਿਤਸਰ (ਚਰਨਜੀਤ ਸਿੰਘ): ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਿਰਫ਼ ਇਸ ਕਰ ਕੇ ਰੋਸ ਵਜੋਂ ਧਰਨਾ ਦਿਤਾ ਕਿਉਂਕਿ ਉਨ੍ਹਾਂ ਨੂੰ ਜਹਾਜ਼ ਵਿਚ ਦਿਤੀ ਬਿਜਨਸ ਕਲਾਸ ਦੀ ਸੀਟ ਦਾ ਬੁਰਾ ਹਾਲ ਸੀ। ਗਿਆਨੀ ਰਘਬੀਰ ਸਿੰਘ ਨੇ ਖ਼ੁਦ ਅਪਣੀ ਫੇਸਬੁਕ ’ਤੇ ਸਾਰੀ ਘਟਨਾ ਦਾ ਜ਼ਿਕਰ ਕੀਤਾ ਹੈ। 

ਇਸ ਘਟਨਾ ਬਾਰੇ ਪੜ੍ਹ ਕੇ ਪੰਥ ਦਰਦੀਆਂ ਵਿਚ ਚਰਚਾ ਚਲ ਪਈ ਹੈ ਕਿ ਜੇਕਰ ਗਿਆਨੀ ਰਘਬੀਰ ਸਿੰਘ ਨੇ ਧਰਨਾ ਦੇਣਾ ਹੀ ਸੀ ਤਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ, ਪੰਥ ਤੇ ਪੰਜਾਬ ਲਈ ਜਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾ ਕੇ ਸਜ਼ਾਵਾਂ ਦਿਵਾਉਣ ਲਈ ਧਰਨਾ ਦਿੰਦੇ, ਅਜਿਹੇ ਸਮੇਂ ਪੂਰਾ ਪੰਥ ਉਨ੍ਹਾਂ ਨਾਲ ਖੜਾ ਹੁੰਦਾ। ਅਪਣੀ ਸ਼ੋਸ਼ਲ ਮੀਡੀਆ ਫੇਸਬੁੱਕ ਤੇ ਗਿਆਨੀ ਰਘਬੀਰ ਸਿੰਘ ਨੇ ਲਿਖਿਆ ਕਿ ਦਾਸ ਅਤੇ ਮੇਰੇ ਨਾਲ ਦੋ ਹੋਰ ਜਣਿਆਂ ਨੇ ਸੈਕਰਾਮੈਂਟੋ ਯੂਐਸਏ ਵਿਖੇ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਨਵੀਂ ਦਿੱਲੀ ਤੋਂ ਸੈਨ ਫ਼ਰਾਂਸਿਸਕੋ ਯੂਐਸਏ ਲਈ ਏਅਰ ਇੰਡੀਆ ਦੀ ਫ਼ਲਾਈਟ ਨੰਬਰ ਏਆਈ183 ਰਾਹੀਂ ਬਿਜ਼ਨਸ ਕਲਾਸ ਅਤੇ ਇਕਾਨਮੀ ਟਿਕਟ ਉਤੇ ਸਫ਼ਰ ਕਰਨਾ ਸੀ।

ਉਨ੍ਹਾਂ ਲਿਖਿਆ ਕਿ ਬਿਜ਼ਨਸ ਕਲਾਸ ਸੀਟਾਂ ਦਾ ਬਹੁਤ ਹੀ ਬੁਰਾ ਹਾਲ ਤੇ ਸਾਫ਼ ਸਫ਼ਾਈ ਦੇ ਪੱਖੋਂ ਨੀਵੇਂ ਪੱਧਰ ’ਤੇ ਹੋਣ ਕਰ ਕੇ, ਮੇਰੇ ਵਲੋਂ ਅਤੇ ਕੱੁਝ ਯਾਤਰੀਆਂ ਵਲੋਂ ਇਸ ’ਤੇ ਇਤਰਾਜ਼ ਕੀਤਾ ਗਿਆ। ਮੌਕੇ ਉਤੇ ਸ਼ਿਕਾਇਤ ਕੀਤੇ ਜਾਣ ’ਤੇ ਏਅਰ ਇੰਡੀਆ ਦੇ ਸਟਾਫ਼ ਮੈਂਬਰਾਂ ਨੇ ਵੀ ਦੁਰਵਿਵਹਾਰ ਕੀਤਾ ਹਾਲਾਂਕਿ ਜਹਾਜ਼ ਦਾ ਕਪਤਾਨ ਠੀਕ ਗੱਲ ਕਰ ਰਿਹਾ ਸੀ। ਇਸ ਮਗਰੋਂ ਦਾਸ ਅਤੇ ਕੱੁਝ ਹੋਰ ਯਾਤਰੀ ਰੋਸ ਵਜੋਂ ਜਹਾਜ਼ ਤੋਂ ਬਾਹਰ ਆ ਕੇ ਟਰਮੀਨਲ ਇਮੀਗ੍ਰੇਸ਼ਨ ਚੈੱਕ ਪੁਆਇੰਟ ਦੇ ਸਾਹਮਣੇ ਬੈਠ ਗਏ। 

ਏਅਰ ਇੰਡੀਆ ਵਲੋਂ ਬਿਜ਼ਨਸ ਕਲਾਸ ਦੇ ਨਾਮ ਹੇਠ ਦਿਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਸਟਾਫ਼ ਵਲੋਂ ਦੁਰਵਿਵਹਾਰ ਦੀ ਮੈਂ ਕਰੜੀ ਨਿੰਦਾ ਕਰਦਾ ਹਾਂ ਅਤੇ ਇਸ ਮਸਲੇ ਦਾ ਤੁਰਤ ਹੱਲ ਕਰ ਕੇ ਚੰਗੇ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਪਿਛਲੇ ਤਿੰਨ ਘੰਟਿਆਂ ਤੋਂ ਸਾਨੂੰ ਏਅਰਪੋਰਟ ਉਤੇ ਖੱਜਲ ਕੀਤਾ ਜਾ ਰਿਹਾ ਹੈ ਜੋ ਕੀ ਬਹੁਤ ਨਿੰਦਣਯੋਗ ਹੈ।

ਏਅਰ ਇੰਡੀਆ ਅਧਿਕਾਰੀ ਸਾਡੇ ਪਾਸਪੋਰਟ ਲੈ ਕੇ ਗਏ ਹਨ ਪ੍ਰੰਤੂ ਮੁੜ ਕੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ, ਨਾ ਸਾਡਾ ਸਮਾਨ ਵਾਪਸ ਮਿਲਿਆ ਅਤੇ ਨਾ ਹੀ ਏਅਰ ਇੰਡੀਆ ਦੇ ਕਿਸੇ ਅਧਿਕਾਰੀ ਵਲੋਂ ਸਾਡੇ ਨਾਲ ਕੋਈ ਸੰਪਰਕ ਕੀਤਾ ਗਿਆ। ਇਮੀਗ੍ਰੇਸ਼ਨ ਕਾਊਂਟਰ ਦੇ ਸਾਹਮਣੇ ਪਿਛਲੇ ਤਿੰਨ ਘੰਟਿਆਂ ਤੋਂ ਭੁੱਖੇ ਤੇ ਪਿਆਸੇ ਬੈਠੇ ਹਾਂ, ਅਤਿ ਨਿੰਦਣਯੋਗ ਵਰਤਾਰਾ ਹੈ। ਪੰਥ ਦਰਦੀਆਂ ਵਿਚ ਚਰਚਾ ਹੈ ਕਿ ਗਿਆਨੀ ਰਘਬੀਰ ਸਿੰਘ ਮਹਿਜ ਤਿੰਨ ਘੰਟੇ ਵਿਚ ਹੀ ਥੱਕ ਗਏ ਜਦਕਿ ਬੰਦੀ ਸਿੰਘ 33 ਸਾਲ ਤੋਂ ਸਜ਼ਾਵਾਂ ਭੁਗਤ ਰਹੇ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement