1984 ਤੋਂ 1996 ਤਕ ਸਿੱਖਾਂ ’ਤੇ ਹੋਏ ਤਸ਼ੱਦਦ ਦਾ ਹਿਸਾਬ ਦੇਣ ਸਰਕਾਰਾਂ : ਧਰਮੀ ਫ਼ੌਜੀ
Published : Jun 25, 2020, 8:25 am IST
Updated : Jun 25, 2020, 8:29 am IST
SHARE ARTICLE
Dharmi Fauji
Dharmi Fauji

ਧਰਮੀ ਫ਼ੌਜੀਆਂ ਨੇ ਕਿਹਾ ਕਿ ਹਰ ਸਾਲ ਇਕ ਜੂਨ ਤੋਂ 15 ਜੂਨ ਤਕ ਹਮਲੇ ਦੌਰਾਨ ਸ਼ਹੀਦ ਹੋਈ ਸੰਗਤਾਂ ਦੀ ਯਾਦ ਵਿਚ ਧਾਰਮਕ ਸਮਾਗਮ ਕਰਵਾਉਣੇ ਚਾਹੀਦੇ ਹਨ

ਧਾਰੀਵਾਲ (ਇੰਦਰ ਜੀਤ): ਜੂਨ 1984 ਵਿਚ ਅਕਾਲ ਤਖ਼ਤ ਸਾਹਿਬ ਉਪਰ ਹੋਏ ਫ਼ੌਜੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ ਸੰਗਤਾਂ ਨੂੰ ਸ਼ਰਧਾਂਜਲੀ ਦੇਣ ਅਤੇ ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਦੀ ਯਾਦ ਨੂੰ ਸਮਰਪਿਤ ਗੁਰੂ ਰਵੀਦਾਸ ਮੰਦਰ ਧਾਰੀਵਾਲ ਅਤੇ ਗੁਰਦਵਾਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਫੱਜੂਪਰ ਵਿਖੇ ਪ੍ਰਬੰਧਕਾਂ ਵਲੋਂ ਕਰਵਾਏ ਧਾਰਮਕ ਸਮਾਗਮ ਸ਼ਲਾਘਾਯੋਗ ਪਹਿਲ-ਕਦਮੀ ਹੈ ਜਿਸ ਨਾਲ ਜੂਨ 1984 ਹਮਲੇ ਦੇ ਤੱਥਾਂ ਨੂੰ ਉਜਗਾਰ ਕਰਨ ਲਈ ਸਿੱਖ ਕੌਮ ਵੀ ਜਾਗੂਰਕ ਹੋਵੇਗੀ। 

Darbar SahibDarbar Sahib

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਅਪਣੇ ਮੁੱਖ ਦਫ਼ਤਰ ਧਾਰੀਵਾਲ ਵਿਖੇ ਮੀਟਿੰਗ ਦੌਰਾਨ ਕੀਤਾ। ਧਰਮੀ ਫ਼ੌਜੀਆਂ ਨੇ ਕਿਹਾ ਕਿ ਹਰ ਸਾਲ ਇਕ ਜੂਨ ਤੋਂ 15 ਜੂਨ ਤਕ ਹਮਲੇ ਦੌਰਾਨ ਸ਼ਹੀਦ ਹੋਈ ਸੰਗਤਾਂ ਦੀ ਯਾਦ ਵਿਚ ਧਾਰਮਕ ਸਮਾਗਮ ਕਰਵਾਉਣੇ ਚਾਹੀਦੇ ਹਨ ਅਤੇ 1984 ਤੋਂ 1996 ਦੌਰਾਨ ਸਿੱਖ ਕੌਮ ’ਤੇ ਹੋਏ ਜ਼ੁਲਮ ਦਾ ਹਿਸਾਬ ਸਰਕਾਰ ਤੋਂ ਮੰਗਿਆ ਜਾਵੇ।

Akal Takht SahibAkal Takht Sahib

ਧਰਮੀ ਫ਼ੌਜੀਆਂ ਨੇ ਕਿਹਾ ਕਿ ਜੇਕਰ ਅਕਾਲ ਤਖ਼ਤ ਸਾਹਿਬ ’ਤੇ ਹੋਏ ਹਮਲਿਆਂ ਦਾ ਹਿਸਾਬ ਮੰਗਿਆ ਹੁੰਦਾ ਤਾਂ ਸਿੱਖਾਂ ’ਤੇ ਹੋ ਰਹੇ ਇਕ ਤਰਫ਼ੇ ਹਮਲੇ ਸ਼ਾਇਦ ਨਾ ਹੁੰਦੇ। ਇਸ ਮੌਕੇ ਪੰਜਾਬ ਪ੍ਰਧਾਨ ਮੇਵਾ ਸਿੰਘ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ, ਕੈਸ਼ੀਅਰ ਸੁਖਦੇਵ ਸਿੰਘ, ਸਵਿੰਦਰ ਸਿੰਘ ਕਲੂਹ ਸੋਹਲ, ਸਵਿੰਦਰ ਸਿੰਘ ਐਮਾਂ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement