
ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਅੱਜ ਗੂਰੁ ਕੀ ਵਡਾਲੀ ਸਥਿਤ ਢਾਡੀ, ਕਵੀਸਰ ਗੁਰਮਤਿ ਕਾਲਜ ਦੇ ਉਦਘਾਟਨ ਸਮੇਂ ਢਾਡੀ ਸਭਾ..............
ਅੰਮ੍ਰਿਤਸਰ : ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਅੱਜ ਗੂਰੁ ਕੀ ਵਡਾਲੀ ਸਥਿਤ ਢਾਡੀ, ਕਵੀਸਰ ਗੁਰਮਤਿ ਕਾਲਜ ਦੇ ਉਦਘਾਟਨ ਸਮੇਂ ਢਾਡੀ ਸਭਾ ਦੇ ਪ੍ਰਧਾਨ ਗਿ. ਬਲਦੇਵ ਸਿੰਘ ਐਮ.ਏ. ਸਮੇਤ ਢਾਡੀ ਜਥਿਆਂ ਨੇ ਸੋਨੇ ਦੇ ਕੈਂਠੇ ਨਾਲ ਸਨਮਾਨਤ ਕੀਤਾ। ਢਾਡੀ ਸ਼੍ਰੋਣੀ ਵਲੋਂ ਸਨਮਾਨ ਵਿਚ ਮਿਲੇ ਕੈਂਠੇ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਗ ਸਿੰਘ ਲੌਗੋਵਾਲ ਨੇ ਪ੍ਰਵਾਨ ਕਰਨ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨੂੰ ਦਿੰਦਿਆਂ ਕਿਹਾ ਕਿ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਕੇਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕਰ ਦਿਤਾ ਜਾਵੇ।
ਉਨ੍ਹਾਂ ਕਿਹਾ ਕਿ ਢਾਡੀ , ਕਵੀਸ਼ਰਾਂ ਵਲੋਂ ਦਿਤੇ ਗਏ ਸਨਮਾਨ ਲਈ ਉਹ ਧੰਨਵਾਦੀ ਹਨ। ਡਾ. ਰੂਪ ਸਿੰਘ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਇਸ ਮੌਕੇ ਗਿ. ਖੜਕ ਸਿੰਘ ਪਠਾਨਕੋਟ, ਗਿ ਸੁੱਚਾ ਸਿੰਘ ਖੋਖਰ, ਗਿ ਸ਼ਮਸ਼ੇਰ ਸਿੰਘ ਮਿਸਰਪੁਰਾ, ਗਿ ਬਲਵਿੰਦਰ ਸਿੰਘ ਜੰਡਿਆਲਾ , ਸਰਬਜੀਤ ਸਿੰਘ, ਬਲਦੇਵ ਸਿੰਘ ਵਡਾਲੀ ਗੁਰੂ, ਗੁਰਜਿੰਦਰ ਸਿੰਘ ਸਿਤਾਰਾਂ, ਗੁਰਸ਼ਰਨ ਸਿੰਘ ਝਬਾਲ, ਹਰਪਾਲ ਸਿੰਘ ਢੰਡ, ਨਿਰਮਲ ਸਿੰਘ ਜੇਠੂਵਾਲ, ਜਗਦੀਸ਼ ਸਿੰਘ ਵਡਾਲਾ, ਹਰਦੀਪ ਸਿੰਘ ਮਾਣੋਚਾਹਲ, ਸਾਹਿਬ ਸਿੰਘ ਰਾਮਰੌਣੀ, ਭੁਪਿੰਦਰ ਸਿੰਘ ਪਾਰਸਮਣੀ , ਦਲਬੀਰ ਸਿੰਘ ਆਦਿ ਹਾਜ਼ਰ ਸਨ।