Ucha Dar Babe Nanak Da : ਜੋਗਿੰਦਰ ਸਿੰਘ ਨੇ ਅਸੰਭਵ ਨੂੰ ਸੰਭਵ ਬਣਾ ਕੇ ਚਮਤਕਾਰੀ ਕੀਰਤੀਮਾਨ ਕੀਤਾ ਸਥਾਪਤ : ਮਿਸ਼ਨਰੀ
Published : Jul 25, 2024, 10:20 am IST
Updated : Jul 25, 2024, 10:20 am IST
SHARE ARTICLE
Ucha Dar Babe Nanak Da seminar News in punjabi
Ucha Dar Babe Nanak Da seminar News in punjabi

Ucha Dar Babe Nanak Da : ਆਧੁਨਿਕ ਢੰਗ ਦੇ ਅਜਿਹੇ ਮਿਊਜ਼ੀਅਮ ਵਰਤਮਾਨ ਸਮੇਂ ਦੀ ਮੁੱਖ ਜ਼ਰੂਰਤ: ਪੰਨਵਾਂ/ਰਾਣਾ

Ucha Dar Babe Nanak Da Seminar News in punjabi  : ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਗਵਰਨਿੰਗ ਕੌਂਸਲ ਮੈਂਬਰ ਅਤੇ ਏਕਸ ਕੇ ਬਾਰਕ ਦੇ ਕਨਵੀਨਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਤੇ ਸਰਪ੍ਰਸਤ ਮੈਂਬਰ ਗੁਰਿੰਦਰ ਸਿੰਘ ਕੋਟਕਪੂਰਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਪੁੱਜੇ ਅਤੇ ਜਿਥੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਉੱਥੇ ਕਾਲਜ ਦੇ ਸਮੁੱਚੇ ਸਟਾਫ਼ ਸਮੇਤ ਵਿਦਿਆਰਥੀਆਂ ਨੂੰ ਵੀ ‘ਉੱਚਾ ਦਰ ਬਾਬੇ ਨਾਨਕ ਦਾ’ ਮਿਊਜ਼ੀਅਮ ਆਪੋ-ਅਪਣੇ ਪ੍ਰਵਾਰਾਂ ਸਮੇਤ ਦੇਖਣ ਦੀ ਅਪੀਲ ਕੀਤੀ। 

ਕਾਲਜ ਦੇ ਪਿ੍ਰੰਸੀਪਲ ਗੁਰਬਚਨ ਸਿੰਘ ਪੰਨਵਾਂ ਅਤੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਨੇ ‘ਉੱਚਾ ਦਰ..’ ਦੇਖਣ ਦੀ ਅਪੀਲ ਪ੍ਰਵਾਨ ਕਰਦਿਆਂ ਆਖਿਆ ਕਿ ਉਹ ਆਪੋ-ਅਪਣੇ ਪ੍ਰਵਾਰਾਂ ਸਮੇਤ ‘ਉੱਚਾ ਦਰ..’ ਦੇ ਦਰਸ਼ਨ ਜ਼ਰੂਰ ਕਰਨਗੇ। ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ਦਾਅਵਾ ਕੀਤਾ ਕਿ 100 ਕਰੋੜ ਰੁਪਏ ਦੀ ਲਾਗਤ ਨਾਲ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਇਮਾਰਤ ਤਿਆਰ ਕਰਨ ਅਰਥਾਤ ਅਸੰਭਵ ਨੂੰ ਸੰਭਵ ਬਣਾ ਕੇ ਇਕ ਚਮਤਕਾਰੀ ਕੀਰਤੀਮਾਨ ਸਥਾਪਤ ਕਰਨ ਬਦਲੇ ਜੋਗਿੰਦਰ ਸਿੰਘ ਸਪੋਕਸਮੈਨ 121 ਤੋਪਾਂ ਦੀ ਸਲਾਮੀ ਅਤੇ ਹੀਰੇ ਜੜ੍ਹਤ ਤਾਜ ਦੇ ਹੱਕਦਾਰ ਹਨ ਪਰ ਪੰਥ ਦੇ ਅਖੌਤੀ ਠੇਕੇਦਾਰਾਂ ਅਤੇ ਸਮੁੱਚੀ ਕੌਮ ਨੇ ਇਸ ਸੂਰਮੇ ਅਤੇ ਯੋਧੇ ਦੀ ਕੁਰਬਾਨੀ ਦਾ ਮੁੱਲ ਤਾਂ ਕੀ ਪਾਉਣਾ ਸੀ, ਉਲਟਾ ਸ. ਜੋਗਿੰਦਰ ਸਿੰਘ ਦੇ ਪ੍ਰਵਾਰ ਨੂੰ ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ਹੀ ਦਿਤੀਆਂ। ਗੁਰਦਵਾਰਾ ਪ੍ਰਬੰਧ ਦੀਆਂ ਜੜ੍ਹਾਂ ਵਿਚ ਬੈਠੇ ਪੁਜਾਰੀ ਵਰਗ ਵਲੋਂ ਵਪਾਰੀ ਬਣ ਕੇ ਧਰਮ ਨੂੰ ਧੰਦੇ ਦਾ ਰੂਪ ਦੇਣ ਦੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਸ. ਜੋਗਿੰਦਰ ਸਿੰਘ ਵਲੋਂ ‘ਉੱਚਾ ਦਰ..’ ਬਣਾਉਣ ਦੀ ਵਿਉਂਤਬੰਦੀ ਕੀਤੀ ਗਈ।

ਠੇਕੇਦਾਰਾਂ ਵਲੋਂ ਪਾਏ ਗਏ ਅੜਿੱਕਿਆਂ ਸਮੇਤ ਰੋਜ਼ਾਨਾ ਸਪੋਕਸਮੈਨ ਦਾ ਰਾਹ ਰੋਕਣ, ਆਰਥਕ ਨਾਕੇਬੰਦੀ ਕਰਨ, ਸ. ਜੋਗਿੰਦਰ ਸਿੰਘ ’ਤੇ ਝੂਠੇ ਪੁਲਿਸ ਮਾਮਲੇ ਦਰਜ ਕਰਨ ਵਰਗੀਆਂ ਅਨੇਕਾਂ ਉਦਾਹਰਣਾਂ ਦੇ ਕੇ ਵਿਸਥਾਰ ਵਿਚ ਸਾਰਾ ਬਿਰਤਾਂਤ ਅਤੇ ਦੁਖਾਂਤ ਸਾਹਮਣੇ ਰੱਖਣ ਤੋਂ ਬਾਅਦ ‘ਉੱਚਾ ਦਰ..’ ਵਿਖੇ ਮਿਲਣ ਵਾਲੀਆਂ ਸਹੂਲਤਾਂ ਸਮੇਤ ਗਿਆਨ ਦਾ ਭੰਡਾਰ ਅਤੇ ‘ਉੱਚਾ ਦਰ..’ ਦੀ ਲੋੜ ਕਿਉਂ ਪਈ? ਬਾਰੇ ਇਕ ਇਕ ਗੱਲ ਨੁਕਤੇਵਾਰ ਸਾਂਝੀ ਕੀਤੀ।
ਗੁਰਿੰਦਰ ਸਿੰਘ ਕੋਟਕਪੂਰਾ ਨੇ 1 ਜਨਵਰੀ 1994 ਵਿਚ ਸ਼ੁਰੂ ਹੋਏ ਸਪੋਕਸਮੈਨ ਦੇ ਮਾਸਕ ਰਸਾਲੇ ਦੀ ਸ਼ੁਰੂਆਤ ਤੋਂ ਬਾਅਦ ਮੋਹਾਲੀ ਦੀ ਵਿਸ਼ਵ ਸਿੱਖ ਕਾਨਫ਼ਰੰਸ ਸਮੇਤ 1 ਦਸੰਬਰ 2005 ਨੂੰ ਅਨੇਕਾਂ ਅੜਿੱਕਿਆਂ ਦੇ ਬਾਵਜੂਦ ਸ਼ੁਰੂ ਕੀਤੇ ਗਏ ਰੋਜ਼ਾਨਾ ਸਪੋਕਸਮੈਨ ਦੇ ਪਹਿਲੇ ਦਿਨ ਹੀ ਤਖ਼ਤਾਂ ਦੇ ਜਥੇਦਾਰਾਂ ਸਮੇਤ ਬਾਦਲ ਪ੍ਰਵਾਰ ਅਤੇ ਇਕ ਸਮਕਾਲੀ ਅਖ਼ਬਾਰ ਦੇ ਸੰਪਾਦਕ ਵਲੋਂ ਢਾਹੇ ਗਏ ਅਤਿਆਚਾਰ ਵਰਗੇ ਜ਼ੁਲਮਾਂ ਦਾ ਜ਼ਿਕਰ ਕਰਦਿਆਂ ਦਸਿਆ ਕਿ ਆਰਥਕ ਨਾਕੇਬੰਦੀ ਅਤੇ ਕਮਜ਼ੋਰੀ ਦੇ ਬਾਵਜੂਦ 28 ਸਤੰਬਰ 2007 ਨੂੰ ਇਕੋ ਸਮੇਂ ਬਾਦਲ ਸਰਕਾਰ ਦੌਰਾਨ ਇਕ ਸਾਧ ਦੇ ਚੇਲੇ/ਚੇਲੀਆਂ ਵਲੋਂ 7 ਦਫ਼ਤਰ ਤਹਿਸ-ਨਹਿਸ ਕਰਨ, 50 ਲੱਖ ਰੁਪਏ ਦੇ ਕਰੀਬ ਨੁਕਸਾਨ ਕਰਨ ਦੇ ਬਾਵਜੂਦ ਕਿਸੇ ਵੀ ਚੇਲੇ/ਚੇਲੀ ਵਿਰੁਧ ਮਾਮਲਾ ਦਰਜ ਨਾ ਹੋਣ ਵਰਗੀਆਂ ਅਨੇਕਾਂ ਘਟਨਾਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪਿ੍ਰੰਸੀਪਲ ਗੁਰਬਚਨ ਸਿੰਘ ਪੰਨਵਾਂ ਅਤੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਨੇ ਦਸਿਆ ਕਿ ਉਹ ਰੋਜ਼ਾਨਾ ਸਪੋਕਸਮੈਨ ਦੇ ਫ਼ਲਸਫ਼ੇ ਅਤੇ ਸ. ਜੋਗਿੰਦਰ ਸਿੰਘ ਦੀ ਸੋਚ ਦਾ ਪਹਿਲੇ ਦਿਨ ਤੋਂ ਹੀ ਸਮਰਥਨ ਕਰਦੇ ਆ ਰਹੇ ਹਨ ਜਿਸ ਕਰ ਕੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਅਪਣੀ ਅਖੌਤੀ ਕਾਲੀ ਸੂਚੀ ਵਿਚ ਪਾਇਆ ਹੋਇਆ ਹੈ। ਉਨ੍ਹਾਂ ਸ. ਜੋਗਿੰਦਰ ਸਿੰਘ ਸਪੋਕਸਮੈਨ ਦੀਆਂ ਸੰਪਾਦਕੀਆਂ ਅਤੇ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਕਾਲਮ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਉਹ ਅਪਣੀ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਨਾਲ ਪ੍ਰਵਾਰਾਂ ਸਮੇਤ ‘ਉੱਚਾ ਦਰ ਬਾਬੇ ਨਾਨਕ ਦਾ’ ਵਿਖੇ ਜ਼ਰੂਰ ਜਾਣਗੇ। 
ਉਨ੍ਹਾਂ ਮੰਨਿਆ ਕਿ ਭਾਵੇਂ ਸਾਡੇ ਘਰਾਂ ਵਿਚ ਅਤੇ ਕਾਲਜ ਵਿਚ ਸਪੋਕਸਮੈਨ ਅਖ਼ਬਾਰ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਪਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਵਲੋਂ ਵਿਸਥਾਰ ਨਾਲ ਦਿਤੀ ਗਈ ਜਾਣਕਾਰੀ ਤੋਂ ਬਾਅਦ ਹੀ ਸਾਰੀ ਗੱਲ ਸਪੱਸ਼ਟ ਹੋਈ ਹੈ, ਨਹੀਂ ਤਾਂ ਉਹ ਇਸ ਵੱਡਮੁੱਲੀ ਜਾਣਕਾਰੀ ਤੋਂ ਵਾਂਝੇ ਸਨ। ਉਨ੍ਹਾਂ ਮੰਨਿਆ ਕਿ ਧਾਰਮਕ ਅਦਾਰਿਆਂ ਤੋਂ ਹੱਟ ਕੇ ਬਾਬੇ ਨਾਨਕ ਦੇ ਫ਼ਲਸਫ਼ੇ ਦੀ ਜਾਣਕਾਰੀ ਮੁਹਈਆ ਕਰਵਾਉਣ ਲਈ ਇਸ ਤਰ੍ਹਾਂ ਦੇ ਹਾਲੋਕਾਸਟ ਮਿਊਜ਼ੀਅਮਾਂ ਦੀ ਵਰਤਮਾਨ ਸਮੇਂ ਵਿਚ ਬਹੁਤ ਜ਼ਰੂਰਤ ਹੈ। ਅੰਤ ਵਿਚ ਕਾਲਜ ਵਲੋਂ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਾਲਜ ਦੇ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਦਦੇਹਰ ਸਮੇਤ ਸਹਿਜਜੋਤ ਸਿੰਘ ਅਤੇ ਸਟਾਫ਼ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਫੋਟੋ :- ਕੇ.ਕੇ.ਪੀ.-ਗੁਰਿੰਦਰ-24-1ਏ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement