ਹਿਤ ਨੇ ਬੋਰਡ ਦੀ ਮੀਟਿੰਗ 5 ਨੂੰ ਤੇ ਢਿੱਲੋਂ ਨੇ 14 ਮਾਰਚ ਨੂੰ ਸੱਦੀ
Published : Feb 26, 2019, 11:27 am IST
Updated : Feb 26, 2019, 11:27 am IST
SHARE ARTICLE
Avtar Singh Hit
Avtar Singh Hit

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਅਤੇ ਜਰਨਲ ਸਕੱਤਰ ਮੁਹਿੰਦਰ ਸਿੰਘ ਢਿਲੋਂ ਵਿਚਾਲੇ ਟਕਰਾਅ ਦੀ ਇਕ ਹੋਰ ਮਿਸਾਲ ਦੇਖਣ.......

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਅਤੇ ਜਰਨਲ ਸਕੱਤਰ ਮੁਹਿੰਦਰ ਸਿੰਘ ਢਿਲੋਂ ਵਿਚਾਲੇ ਟਕਰਾਅ ਦੀ ਇਕ ਹੋਰ ਮਿਸਾਲ ਦੇਖਣ ਨੂੰ ਮਿਲੀ ਹੈ। ਸ. ਹਿਤ ਨੇ ਬੋਰਡ ਦੀ ਇਕ ਹੰਗਾਮੀ ਮੀਟਿੰਗ 5 ਮਾਰਚ ਨੂੰ ਬੁਲਾ ਲਈ ਹੈ, ਜਦਕਿ ਸ. ਢਿਲੋਂ ਨੇ ਬਰਾਬਰ ਤੇ ਇਕ ਮੀਟਿੰਗ 14 ਮਾਰਚ ਨੂੰ ਸੱਦ ਲਈ ਹੈ। ਅੱਜ ਜਾਣਕਾਰੀ ਦਿੰਦੇ ਸ. ਹਿਤ ਨੇ ਦਸਿਆ ਕਿ ਇਸ ਸਬੰਧੀ ਪੱਤਰ ਪੀ ਆਰ 01/2019 ਅਨੁਸਾਰ 5 ਮਾਰਚ ਨੂੰ ਇਹ ਮੀਟਿੰਗ ਹੋਵੇਗੀ। ਤਖ਼ਤ ਬੋਰਡ ਦੇ ਸੰਵਿਧਾਨ ਦੀ ਧਾਰਾ 22 ਮੁਤਾਬਕ ਇਹ ਮੀਟਿੰਗ ਬੁਲਾਈ ਜਾ ਰਹੀ ਹੈ।

ਬੋਰਡ ਦੇ ਪ੍ਰਧਾਨ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਬੋਰਡ ਦੇ ਜਰਨਲ ਸਕੱਤਰ ਅਤੇ ਸਕੱਤਰ ਵਲੋਂ ਬੋਰਡ ਦੀ ਬੈਠਕ ਬੁਲਾਏ ਜਾਣ 'ਤੇ ਇਨਕਾਰ ਕੀਤੇ ਜਾਣ ਤੋਂ ਬਾਅਦ ਇਹ ਹੰਗਾਮੀ ਮੀਟਿੰਗ ਵਿਧਾਨ ਦੀ ਧਾਰਾ 21 ਤਹਿਤ ਬੁਲਾ ਰਹੇ ਹਨ। ਮੀਟਿੰਗ ਵਿਚ ਕੁੱਝ ਮੈਂਬਰਾਂ ਨਾਲ ਜੁੜੇ ਮਾਮਲੇ ਵਿਚਾਰੇ ਜਾਣਗੇ। ਦੋਸ਼ੀ ਮੈਂਬਰਾਂ ਤੇ ਕਰਮਚਾਰੀਆਂ ਵਿਰੁਧ ਵਿਧਾਨ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਸਕੱਤਰ ਮਹਿੰਦਰ ਸਿੰਘ ਛਾਬੜਾ ਵਲੋਂ ਮੀਟਿੰਗ ਬੁਲਾਏ ਜਾਣ 'ਤੇ  ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਵਲੋਂ ਮੀਟਿੰਗ ਬੁਲਾਉਣ ਬਾਰੇ ਕੋਈ ਗੱਲ ਨਹੀਂ ਹੋਈ।

ਪ੍ਰਧਾਨ ਹਿਤ ਨੇ ਮੀਟਿੰਗ ਬੁਲਾਏ ਜਾਣ ਦੀ ਸੂਚਨਾ ਜ਼ਿਲ੍ਹਾ ਸੈਸ਼ਨ ਜੱਜ ਅਤੇ ਤਖ਼ਤ ਪਟਨਾ ਸਾਹਿਬ ਦੇ ਕਸਟੋਡੀਅਨ ਅਤੇ ਮੈਂਬਰਾਂ ਨੂੰ ਭੇਜ ਦਿਤੀ ਹੈ। ਉਧਰ ਜਰਨਲ ਸਕੱਤਰ ਮੁਹਿੰਦਰ ਸਿੰਘ ਢਿਲੋਂ ਨੇ ਕਮੇਟੀ ਦੀ ਮੀਟਿੰਗ 14 ਮਾਰਚ ਨੂੰ ਬੁਲਾਏ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਇਸ ਬਾਰੇ ਪੱਤਰ 3/3089/2019 ਵਿਚ ਕਿਹਾ ਹੈ ਕਿ ਪ੍ਰਧਾਨ ਦੇ ਹੁਕਮਾਂ ਅਨੁਸਾਰ ਪ੍ਰਬੰਧਕ ਬੋਰਡ ਦੀ ਮੀਟਿੰਗ ਵਿਧਾਨ ਅਤੇ ਉਪ ਨਿਯਮ ਦੇ ਧਾਰਾ 51 ਮੁਤਾਬਕ 14 ਮਾਰਚ ਨੂੰ ਮੀਟਿੰਗ ਹਾਲ ਵਿਚ ਰੱਖੀ ਗਈ ਹੈ। ਇਸ ਵਿਚ ਪਿਛਲੀ ਬੈਠਕ 18 ਨਵੰਬਰ 2018 ਦੀ ਪੁਸ਼ਟੀ ਅਤੇ ਬੋਰਡ ਦੇ ਬਜਟ 2019-20 ਦੀ ਜਾਣਕਾਰੀ ਤੇ ਵਿਚਾਰ ਕੀਤੀ ਜਾਵੇਗੀ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement