ਮੇਰੀਆਂ ਸਟੇਜਾਂ ਭਾਵੇਂ ਜਿੰਨੀਆਂ ਮਰਜ਼ੀ ਘਟ ਜਾਣ ਪਰ ਤੁਹਾਡੇ ਅੱਗੇ ਨਹੀਂ ਝੁਕਾਂਗਾ : ਭਾਈ ਰਣਜੀਤ ਸਿੰਘ
Published : Mar 26, 2018, 11:11 am IST
Updated : Mar 26, 2018, 11:18 am IST
SHARE ARTICLE
ranjit singh dhadrianwala
ranjit singh dhadrianwala

ਸੰਪਰਦਾਈ ਲੋਕ ਅਕਾਲ ਤਖਤ ਦੀ ਮਰਿਆਦਾ ਤੋਂ ਬਾਗੀ ਹਨ, ਜਦ ਕਿ ਸੂਰਜ ਪ੍ਰਕਾਸ਼ ਵਰਗੀਆਂ ਗੁਰੂ ਨਿੰਦਕ ਕਿਤਾਬਾਂ ਨਾਲ ਇਨ੍ਹਾਂ ਦੀ ਭਾਵਨਾਵਾਂ ਕਿਉ ਨਹੀਂ ਭੜਕਦੀਆਂ

ਅਬੋਹਰ, 25 ਮਾਰਚ (ਤੇਜਿੰਦਰ ਸਿੰਘ ਖਾਲਸਾ) ਭਾਈ ਰਣਜੀਤ ਸਿੰਘ ਖਾਲਸਾ ਢਡਰੀਆਂ ਵਾਲੇ ਦੇ ਜ਼ਿਲ੍ਹਾ ਤਰਨਤਾਰਨ ਦੇ ਚੌਹਲਾ ਸਾਹਿਬ ਵਿਖੇ ਲੱਗਣ ਵਾਲੇ ਦੀਵਾਨ ਖੁੱਦ ਭਾਈ ਰਣਜੀਤ ਸਿੰਘ ਖਾਲਸਾ ਢਡਰੀਆਂ ਵਾਲਿਆਂ ਨੇ ਵੀਡੀਓ ਜਾਰੀ ਕਰਕੇ ਰੱਦ ਕਰ ਦਿੱਤੇ ਹਨ ਜਦ ਕਿ ਪ੍ਰਸ਼ਾਸਨ ਵੱਲੋਂ 2 ਦਿਨ ਦੇ ਸਮਾਗਮ ਸੰਬੰਧੀ ਆਗਿਆ ਮਿਲ ਚੁੱਕੀ ਸੀ। ਇਸ ਬਾਬਤ ਕੁਝ ਸੰਪਰਦਾਵਾਂ, ਨਾਮਧਾਰੀ ਅਤੇ ਟਕਸਾਲੀ ਆਗੂ ਭਾਈ ਰਣਜੀਤ ਸਿੰਘ ਖਾਲਸਾ ਦੇ ਸਮਾਗਮਾਂ ਦਾ ਲਗਾਤਾਰ ਵਿਰੋਧ ਕਰ ਰਹੇ ਸਨ, ਜਿਸ ਬਾਬਤ ਅਕਾਲ ਤਖਤ ਦੇ ਜਥੇਦਾਰ ਨੇ ਵੀ ਆਪਸੀ ਟਕਰਾਅ ਹੋਣ ਦਾ ਖਦਸ਼ਾ ਜਾਣ ਕੇ ਉਕਤ ਸਮਾਗਮ ਰੱਦ ਕਰਨ ਲਈ ਭਾਈ ਢਡਰੀਆਂ ਵਾਲੇ ਨੂੰ ਅਪੀਲ ਕੀਤੀ ਸੀ। ਜਿਸ ਤਹਿਤ ਬੀਤੀ ਸ਼ਾਮ ਭਾਈ ਰਣਜੀਤ ਸਿੰਘ ਖਾਲਸਾ ਢਡਰੀਆਂ ਵਾਲੇ ਨੇ ਵੀਡੀਓ ਜਾਰੀ ਕਰਕੇ ਚੌਹਲਾ ਸਾਹਿਬ ਵਿਖੇ ਸਜਾਏ ਜਾਣ ਵਾਲੇ ਦੀਵਾਨਾਂ ਨੂੰ ਰੱਦ ਕਰ ਦਿੱਤਾ। ਇਸ ਵੀਡੀਓ ਨੂੰ ਕੁਝ ਹੀ ਘੰਟਿਆਂ ਵਿੱਚ ਲੱਖਾਂ ਲੋਕਾਂ ਨੇ ਦੇਖਿਆ, ਜਿਸ ਨੇ ਪੰਥਕ ਤਬਕਿਆਂ ਵਿੱਚ ਮੁੜ ਤੋਂ ਤਰਥੱਲੀ ਮਚਾ ਦਿੱਤੀ ਹੈ। ਭਾਈ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਾਡੀ ਸੱਚ ਦੀ ਲੜਾਈ ਬਹੁਤ ਲੰਬੀ ਹੈ, ਅਸੀ ਚੌਹਲਾ ਸਾਹਿਬ ਵਿਖੇ ਦੀਵਾਨ ਲਗਾਉਣ ਲਈ ਆਪਸੀ ਟਕਰਾਅ ਵਿੱਚ ਉਲਝਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਮੇਰੇ ਵਿਰੋਧੀ ਮੇਰਾ ਨੁਕਸਾਨ ਚਾਹੇ ਜਿੰਨਾ ਮਰਜੀ ਕਰ ਲੈਣ ਪਰ ਸੰਗਤ ਦਾ ਨੁਕਸਾਨ ਮੈਂ ਨਹੀਂ ਹੋਣ ਦੇਵਾਂਗਾ। ਉਨ੍ਹਾਂ  ਕਿਹਾ ਕਿ ਆਪਣੀ ਗੱਲ ਕਹਿਣ ਦਾ ਸਭ ਨੂੰ ਅਧਿਕਾਰ ਹੈ ਪਰ ਸਾਡੇ ਨਾਲ ਸਿਆਸੀ ਤਾਕਤ ਦੀ ਦੂਰਵਰਤੋਂ ਕਰਕੇ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵਿਰੋਧੀ ਮਾਝੇ ਤੋਂ ਬਾਅਦ ਦੁਆਬੇ ਜਾਂ ਮਾਲਵੇ ਵਿੱਚ ਵੀ ਮੇਰੇ ਦੀਵਾਨ ਬੰਦ ਕਰਵਾ ਦੇਣ ਪਰ ਮੇਰੀ ਸੱਚ ਦੀ ਆਵਾਜ ਨੂੰ ਕੋਈ ਨਹੀਂ ਰੋਕ ਸਕੇਗਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਮੌਜੂਦਾ ਸਾਰਾ ਸਿਸਟਮ ਬ੍ਰਾਹਮਣ ਦੇ ਹੱਥਾਂ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਰਾਹ ਪ੍ਰਿਥੀ ਚੰਦ ਮਗਰ ਨਹੀਂ ਬਲਕਿ ਗੁਰੂ ਅਰਜੁਨ ਦੇਵ ਸਾਹਿਬ ਦੇ ਮਾਰਗਾਂ ਵੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਪਰਦਾਈ ਲੋਕਾਂ ਨਾਲ ਵਿਚਾਰ ਸਾਂਝੇ ਹੋਣਾ ਨਾਮੁਨਕਿਨ ਹੈ ਕਿਉਂ ਕਿ ਉਹ ਕਰੀਬ 34 ਸਾਲਾਂ ਪੁਰਾਣਾ ਇਤਿਹਾਸ ਸੰਬੰਧੀ ਵੀ ਦੁਵਿਧਾ ਵਿੱਚ ਹਨ ਜਦ ਕਿ ਕੁਝ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਜਿੰਦਾ ਮੰਨ ਰਹੇ ਹਨ ਅਤੇ ਕੁਝ ਸ਼ਹੀਦ ਮੰਨ ਕੇ ਚੱਲਦੇ ਹਨ। ਇਨ੍ਹਾਂ ਨਾਲ ਪੁਰਾਤਨ ਇਤਿਹਾਸ ਬਾਬਤ ਤਾਂ ਵਿਚਾਰ ਮਿਲਣੇ ਸੰਭਵ ਹੀ ਨਹੀਂ। ਉਨ੍ਹਾਂ ਕਿਹਾ ਕਿ ਸੰਪਰਦਾਈ ਲੋਕ ਅਕਾਲ ਤਖਤ ਦੀ ਮਰਿਆਦਾ ਤੋਂ ਬਾਗੀ ਹਨ, ਜਦ ਕਿ ਸੂਰਜ ਪ੍ਰਕਾਸ਼ ਵਰਗੀਆਂ ਗੁਰੂ ਨਿੰਦਕ ਕਿਤਾਬਾਂ ਨਾਲ ਇਨ੍ਹਾਂ ਦੀ ਭਾਵਨਾਵਾਂ ਕਿਉ ਨਹੀਂ ਭੜਕਦੀਆਂ ਪਰ ਸਾਡੇ ਵਿਰੋਧ ਵਿੱਚ ਇਹ ਸਭ ਇੱਕਠੇ ਹੋ ਜਾਂਦੇ ਹਨ। ਉਨ੍ਹਾਂ ਚੌਹਲਾ ਸਾਹਿਬ ਦੇ ਪ੍ਰਬੰਧਕਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਗੁਰਬਾਣੀ ਦਾ ਅਸਲ ਪ੍ਰਚਾਰ ਕਰਨਾ ਸਾਡਾ ਮਕਸਦ ਹੈ। ਉਨ੍ਹਾਂ ਵਿਰੋਧੀਆਂ ਨੂੰ ਤਾੜਣਾ ਕਰਦੇ ਹੋਏ ਕਿਹਾ ਕਿ ਤੁਹਾਡੇ ਅੱਗੇ ਦੱਬਾਗਾਂ ਨਹੀਂ ਭਾਵੇਂ ਮੇਰੀਆਂ ਸਟੇਜਾਂ ਜਿੰਨੀਆਂ ਮਰਜੀ ਘੱਟ ਜਾਣ ਜਦ ਕਿ ਮੈਂ ਖੁੱਦ ਕਈ ਵਾਰ ਕਹਿ ਚੁੱਕਾ ਹੈ ਕਿ ਮੈਂ ਅਪਣਾ ਪ੍ਰਚਾਰ ਹੁਣ ਬਹੁਤਾ ਲੰਬਾ ਸਮਾਂ ਨਹੀਂ ਕਰਨਾ। ਉਨ੍ਹਾਂ ਕਿਹਾ ਕਿ ਮੈਂ ਕੌਮ ਦੇ ਨੁਕਸਾਨ ਹੋਣ ਤੋਂ ਡਰਦਾ ਹਾਂ ਜਦ ਕਿ ਮੇਰਾ ਨੁਕਸਾਨ ਤਾਂ ਤੁਸੀਂ ਪਹਿਲਾਂ ਵੀ ਮੇਰਾ ਇੱਕ ਸਾਥੀ ਮਾਰ ਕੇ ਕਰ ਚੁੱਕੇ ਹੋ ਅਤੇ ਲਗਾਤਾਰ ਮੇਰੇ ਨਾਲ ਧੱਕੇ ਕਰਦੇ ਆ ਰਹੇ ਹੋ ਪਰ ਤੁਹਾਡੇ ਧੱਕੇ ਨਾਲ ਮੇਰੇ ਪ੍ਰਚਾਰ ਕਰਨ ਦੇ ਢੰਗ ਵਿੱਚ ਤਬਦੀਲੀ ਨਹੀਂ ਆਉਣ ਲੱਗੀ ਅਤੇ ਤੁਹਾਡੇ ਵਿਰੋਧ ਕਾਰਨ ਇਹ ਨਹੀਂ ਹੋ ਸਕਦਾ ਕਿ ਮੇਰੀ ਆਵਾਜ਼ ਮਾਝੇ ਵਿੱਚ ਨਾ ਪੁੱਜੇ। ਉਨ੍ਹਾਂ  ਕਿਹਾ ਕਿ ਸੰਪਰਦਾਈ ਲੋਕ ਤਾਂ ਅਪਣਿਆਂ ਬਾਬਿਆਂ ਤੱਕ ਖੜੇ ਹਨ ਜਦ ਕਿ ਜਾਗਰੂਕਾਂ ਨੂੰ ਸਭ ਸੱਚ ਪਤਾ ਹੈ ਪਰ ਜਾਣ ਬੁੱਝ ਕੇ ਮੇਰੇ ਵਿਰੋਧ ਵਿੱਚ ਖੜਦੇ ਹਨ। ਉਨ੍ਹਾਂ ਜਥੇਦਾਰ ਅਕਾਲ ਤਖਤ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਕਿ ਕੌਮ ਨੇ ਤੁਹਾਨੂੰ ਵੀ ਨਕਾਰ ਦਿੱਤਾ ਹੋਇਆ ਹੈ, ਤੁਸੀ ਵੀ ਕੁਰਸੀ ਛੱਡ ਕੇ ਘਰਾਂ ਨੂੰ ਜਾਉ। ਭਾਈ ਗੁਰਮੁੱਖ ਸਿੰਘ ਨੇ ਸੋਦਾ ਸਾਧ ਦੇ ਮਾਮਲੇ ਸਭ ਸਚਾਈ ਪੰਥ ਨੂੰ ਦੱਸ ਦਿੱਤੀ ਹੋਈ ਹੈ। ਉਨ੍ਹਾਂ ਜਥੇਦਾਰ ਨੂੰ ਕਿਹਾ ਕਿ ਤੁਸੀ ਕਦੇ ਛਬੀਲਾਂ ਵਾਲੇ ਤੋਂ ਵੀ ਜਵਾਬ ਤੱਲਬੀ ਕਰੋਗੇ, ਅਕਾਲ ਤਖਤ ਦੀ ਰਹਿਤ ਮਰਿਆਦਾ ਮੰਨਣ ਲਈ ਜੋਰ ਪਾਉਗੇ ਕਿ ਲਿਫਾਫੇ ਲੈ ਕੇ ਚੁੱਪ ਚਾਪ ਤਮਾਸ਼ਾ ਦੇਖਦੇ ਰਹੋਗੇ। ਉਨ੍ਹਾਂ ਕਿਹਾ ਕਿ ਨਾਮਧਾਰੀ ਵੀ ਮੇਰਾ ਵਿਰੋਧ ਕਰ ਰਹੇ ਹਨ ਜਦ ਕਿ ਉਹ ਪੰਥਕ ਸਿਧਾਤਾਂ ਨਾਲ ਖਿਲਵਾੜ ਕਰਦੇ ਹੋਏ ਖੁੱਦ 11ਵਾਂ, 12ਵਾਂ, 13ਵਾਂ ਗੁਰੂ ਵੀ ਮੰਨਦੇ ਹਨ ਪਰ ਮੇਰੇ ਵਿਰੋਧ ਮੋਕੇ ਸਭ ਇੱਕਠੇ ਹੋ ਜਾਂਦੇ ਹਨ। ਉਨ੍ਹਾਂ ਮੀਡੀਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਸਾਡੇ ਨਾਲ ਹੋ ਰਿਹਾ ਧੱਕਾ ਦੇਖਣ, ਅਸੀ ਕਿਸੇ ਦਾ ਸਮਾਗਮ ਰੋਕਣ ਨਹੀਂ ਜਾਂਦੇ ਪਰ ਸਾਡੇ ਸਮਾਗਮ ਦਾ ਵਿਰੋਧ ਕਰਨਾ ਹੈ ਤਾਂ ਗੁਰਦੁਆਰਾ ਪਰਮੇਸ਼ਰ ਦੁਆਰ ਦੇ ਬਾਹਰ ਹੀ ਦੀਵਾਨ ਲਗਾ ਕੇ ਮੇਰੀਆਂ ਗੱਲਾਂ ਨੂੰ ਗੁਰਬਾਣੀ ਮੁਤਾਬਿਕ ਤਰਕ ਨਾਲ ਕੱਟਣ, ਅਸੀਂ ਵਿਰੋਧ ਨਹੀਂ ਬਲਕਿ ਲੰਗਰ ਦਾ ਪ੍ਰਬੰਧ ਵੀ ਕਰਾਂਗੇ।  ਉਨ੍ਹਾਂ ਕਿਹਾ ਕਿ ਬਾਬੇ ਨਹੀਂ ਚਾਹੁੰਦੇ ਕਿ ਮੈਂ ਪਾਖੰਡਵਾਦ ਵਿਰੋਧ ਬੋਲਾ, ਸੰਗਤ ਨੂੰ ਖੁੱਦ ਪਾਠ ਕਰਨ ਲਈ ਪ੍ਰੇਰਿਤ ਨਾ ਕਰਾ ਕਿਉ ਕਿ ਧਰਮ ਦੀ ਆੜ ਹੇਠ ਬਣਾਇਆ ਧੰਦਾ ਮੇਰੇ ਪ੍ਰਚਾਰ ਕਾਰਨ ਬਾਬਿਆਂ ਦਾ ਬੰਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਪ੍ਰਚਾਰ ਵਿੱਚ ਹਲੇ ਤਾਂਈ ਇਨ੍ਹਾਂ ਨੂੰ ਕੁਝ ਗਲਤ ਨਹੀਂ ਲੱਭਿਆ ਨਹੀਂ ਤਾਂ ਕਦੋ ਦੇ ਮੇਰੇ ਖਿਲਾਫ ਵੀ ਹੁਕਮਨਾਮੇ ਜਾਰੀ ਕਰਵਾ ਦੇਣੇ ਸਨ। ਉਨ੍ਹਾਂ ਕਿਹਾ ਕਿ ਪੰਥਕ ਫੈਸਲੇ ਕੁਝ ਕੂ ਲੋਕ ਬੈਠ ਕੇ ਕਰ ਲੈਂਦੇ ਹਨ ਜਿਸ ਨੂੰ ਪੂਰੇ ਪੰਥ ਦਾ ਫੈਸਲਾ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹਥਿਆਰਾਂ ਵਾਲੀ ਜੰਗ ਦਾ ਹੁਣ ਸਮਾਂ ਨਹੀਂ ਅਤੇ ਨਾ ਹੀ ਮੈਂ ਸੰਗਤ ਦਾ ਨੁਕਸਾਨ ਕਰਵਾ ਸਕਦਾ ਹਾਂ ਪਰ ਤੁਹਾਡੇ ਨਾਲ ਵਿਚਾਰਕ ਜੰਗ ਮੇਰੀ ਜਾਰੀ ਰਹੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement