“ਦੇਹਿ ਸਿਵਾ ਬਰੁ ਮੋਹਿ ਇਹੈ”, ਸਿੱਖਾਂ ਦੇ ਰਾਸ਼ਟਰੀ ਗੀਤ ਦੀ ਅਸਲੀਅਤ
Published : Apr 26, 2023, 9:22 pm IST
Updated : Apr 26, 2023, 9:22 pm IST
SHARE ARTICLE
Reality of national anthem of the Sikhs
Reality of national anthem of the Sikhs

ਫ਼ੌਜੀਆਂ ਦੇ ਮਾਰਚ ਕਰਦਿਆਂ ਦੇ ਮੂੰਹੋ ਵੀ ਇਹੋ, “ਦੇਹਿ ਸ਼ਿਵਾ ਬਰ ਮੋਹਿ ਇਹੈ” ਗੀਤ ਹਮੇਸ਼ਾ ਸੁਣਿਆ।


 

ਨਿੱਕੜ-ਸੁੱਕੜ ਜਥੇਦਾਰਾਂ ਦੀ ਤਾਂ ਗੱਲ ਛੱਡੋ ਸਾਡੇ ਵੱਡੇ ਵੱਡੇ ਪ੍ਰੋਫ਼ੈਸਰਾਂ ਨੇ ਵੀ ਇਹ ਨਹੀਂ ਸੋਚਿਆ ਕਿ ਅਸੀਂ ਕੀ ਕਰੀ ਜਾ ਰਹੇ ਹਾਂ। 1967 ’ਚ ਜਦੋਂ ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਪੜ੍ਹਨ ਲਈ ਦਾਖ਼ਲ ਹੋਇਆ ਤਾਂ ਸਿਰਦਾਰ ਬਿਸ਼ਨ ਸਿੰਘ ਸਮੁੰਦਰੀ ਪਿ੍ਰੰਸੀਪਲ ਸਨ। ਕਲਾਸ ਸ਼ੁਰੂ ਹੋਣ ਤੋਂ ਪਹਿਲਾਂ, “ਦੇਹਿ ਸ਼ਿਵਾ ਬਰੁ ਮੋਹਿ ਇਹੈ” ਹਰ ਕਮਰੇ ਵਿਚ ਸਪੀਕਰ ਰਾਹੀਂ ਸੁਣਨ ਲਈ ਸਾਰੇ ਵਿਦਿਆਰਥੀ ਸਾਵਧਾਨ ਖੜੇ ਹੋ ਜਾਂਦੇ। ਮੈਂ ਵੀ ਇਹੀ ਸੋਚਦਾ ਸੀ ਕਿ ਇਹ ਕੋਈ ‘ਸ਼ਬਦ’ ਹੋਵੇਗਾ। ਨਾ ਸਾਨੂੰ ਕਿਸੇ ਨੇ ਸਮਝਾਇਆ ਤੇ ਨਾ ਹੀ ਅਸੀਂ ਕਿਸੇ ਨੂੰ ਪੁਛਿਆ। ਫਿਰ ਰੇਡੀਉ ਦਾ ਜ਼ਮਾਨਾ ਆਇਆ। 1971 ਦੀ ਜੰਗ ਹੋਈ, ਕੁੱਝ ਫ਼ਿਲਮਾਂ ਵੀ ਬਣੀਆਂ। ਫ਼ੌਜੀਆਂ ਦੇ ਮਾਰਚ ਕਰਦਿਆਂ ਦੇ ਮੂੰਹੋ ਵੀ ਇਹੋ, “ਦੇਹਿ ਸ਼ਿਵਾ ਬਰ ਮੋਹਿ ਇਹੈ” ਗੀਤ ਹਮੇਸ਼ਾ ਸੁਣਿਆ। ਨਾ ਵਿਚਾਰੇ ਫ਼ੌਜੀ ਕਮਾਂਡਰਾਂ ਨੂੰ ਪਤਾ ਤੇ ਨਾ ਹੀ ਸਿਪਾਹੀਆਂ ਨੂੰ ਕਿ ਉਹ ਕੀ ਗਾ ਰਹੇ ਹਨ। ਫ਼ੌਜੀਆਂ ਨੂੰ ਤਾਂ ਸਿਖਾਇਆ ਵੀ ਇਹੋ ਜਾਂਦਾ ਹੈ ਕਿ  “ਨ ਡਰੋਂ ਅਰਿ ਸੋਂ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ॥ ਅਰੁ ਸਿੱਖ ਹੋਂ ਅਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥

ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥ ਹਰ ਦੇਸ਼ ਦੇ ਫ਼ੌਜੀ ਨੂੰ ਜੰਗ ਜਿੱਤਣ ਅਤੇ ਮਰਨ ਤੋਂ ਸਿਵਾ ਹੋਰ ਕੁੱਝ ਸਿਖਾਇਆ ਹੀ ਨਹੀਂ ਜਾਂਦਾ। ਪੰਜਾਬ ਪੁਲੀਸ ਦਾ ਮਾਟੋ ਵੀ, “ਸ਼ੁਭ ਕਰਮਨ ਤੇ ਕਬਹੂੰ ਨ ਟਰੋਂ” ਹੈ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਉਹ ਕੀ ਕਰਦੇ ਹਨ। ਕੈਨੇਡਾ ’ਚ ਅਪਣੇ ਆਪ ਸਿੱਖਾਂ ਦੀਆਂ ਮੋਢੀ ਸੰਸਥਾਵਾਂ ਅਖਵਾਉਣ ਵਾਲਿਆਂ ’ਚੋਂ, ਜਿਵੇਂ ਡਬਲਯੂ.ਐਸ.ਓ ਹੈ ਵੀ, “ਦੇਹਿ ਸ਼ਿਵਾ ਬਰ ਮੋਹਿ ਇਹੈ” ਨੂੰ ਸਿੱਖਾਂ ਦਾ ਰਾਸ਼ਟਰੀ ਗੀਤ ਹੀ ਮੰਨਦੀਆਂ ਹਨ। ਇਹੋ ਕਾਰਨ ਹੈ ਕਿ ਉਹ ‘ਲਕੀਰ ਦੇ ਫ਼ਕੀਰ’ ਬਣੇ ਉਹੀ ਕੁੱਝ ਕਰ ਰਹੇ ਹਨ ਜੋ ਕਿਸੇ ਨੇ ਦਸਿਆ ਸੀ। ਸਾਡਾ ਸੋਚਣ ਦਾ ਖ਼ਾਨਾ ਬੰਦ ਹੋ ਚੁੱਕਾ ਹੈ ਤੇ ਅਸੀਂ ਖੋਲ੍ਹਣਾ ਵੀ ਨਹੀਂ ਚਾਹੁੰਦੇ। ਇਸੇ ਕਰ ਕੇ ਅਸੀਂ ਪੜ੍ਹਾਈ-ਲਿਖਾਈ ਵਿਚ ਪਿੱਛੇ ਰਹਿ ਗਏ ਹਾਂ।

“ਦੇਹਿ ਸ਼ਿਵਾ ਬਰ ਮੋਹਿ ਇਹੈ” ਵਾਲਾ ਸਲੋਕ ਦਸਮ ਗ੍ਰੰਥ ਦੇ ਪੰਨਾ 99 ਤੇ ਮਾਰਕੰਡੇ ਪੁਰਾਣ ਤੇ ਅਧਾਰਤ ਲਿਖੀ  “ਅਥਿਚੰਡੀਚਰਿਤ੍ਰ ਉਕਤਿਬਿਲਾਸ” ਦਾ 231ਵਾਂ ਸਲੋਕ ਹੈ। ਇਸ ਤੋਂ ਅਗਲੇ ਸਲੋਕ ਵਿਚ ਕਵੀ ਆਪ ਹੀ ਲਿਖ ਰਿਹਾ ਹੈ, “ਕਉਤਕ ਹੇਤ ਕਰੀ, ਕਵਿ ਦੀ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ॥ ਜਾਹਿ ਨਮਿੱਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ॥ ॥232॥ ਦੋਹਰਾ॥ ਗ੍ਰੰਥ ਸਤਿਸਯ ਕੋ ਕਰਿਓ ਜਾ ਸਮ ਅਵਰਿ ਨ ਕੋਇ॥ ਜਿਹ ਨਮਿੱਤ ਕਵਿ ਨੇ ਕਹਿਓ ਸੁ ਦੇਹ ਚੰਡਕਾ ਸੋਇ॥233॥’’

 

ਚੰਡੀ ਅਤੇ ਚੰਡਕਾ ਇਕੋ ਹੀ ਦੇਵੀ ਦੇ ਨਾਮ ਹਨ। ਸਨਾਤਨ ਧਰਮ ਦੇ ਗ੍ਰੰਥਾਂ ਮੁਤਾਬਕ ਦੁਰਗਾ ਦੇਵੀ ਦੇ 14 ਕੁ ਖ਼ਾਸ ਨਾਮ ਹਨ ਪਰ ਜੇਕਰ ਸਾਰੇ ਸਧਾਰਣ ਅਤੇ ਖ਼ਾਸ ਨਾਵਾਂ ਨੂੰ ਜੋੜ ਲਿਆ ਜਾਵੇ ਤਾਂ ਇਹ 141 ਦੇ ਕਰੀਬ ਬਣਦੇ ਹਨ। ਜਿਹੜੀ ਗੀਤਾ ਸਭ ਤੋਂ ਪਹਿਲਾਂ ਲਿਖੀ ਗਈ, ਉਸ ਦੇ ਸਿਰਫ਼ 700 ਸਲੋਕ ਹੀ ਸਨ ਬਾਅਦ ਵਿਚ ਹਜ਼ਾਰਾਂ ਹੋਰ ਸਲੋਕ ਨਾਲ ਜੋੜ ਦਿਤੇ ਗਏ। ਜਿਵੇਂ, ਪਿਆਰਾ ਸਿੰਘ ਪਦਮ ਦੀ ਐਡਿਟ ਕੀਤੀ ‘ਹੀਰ ਵਾਰਿਸ ਸ਼ਾਹ” ਦੇ ਪੰਨਾ 11 ’ਤੇ ਲਿਖਿਆ ਹੈ ਕਿ 1860 ਤਕ ‘ਹੀਰ ਵਾਰਿਸ ਸ਼ਾਹ’ ਦੀਆਂ 4000 ਤੋਂ ਕੁੱਝ ਵਧੇਰੇ ਤੁਕਾਂ ਸਨ ਜੋ 1887 ਵਿਚ ਵੱਧ ਕੇ 8000 ਹੋ ਗਈਆਂ। ਕਿਸੇ ਵੀ ਗੁਰਬਾਣੀ ਰਚੇਤਾ ਨੇ ਕੁੱਝ ਵੀ ਕੌਤਕ (ਕਉਤਕ) ਹੇਤ ਕੁੱਝ ਨਹੀਂ ਲਿਖਿਆ। ਕਉਤਕ ਲਫ਼ਜ਼ ਹੀ ਸਾਨੂੰ ਇਹ ਸਮਝਾ ਦਿੰਦਾ ਹੈ ਕਿ ਇਹ ਲਿਖਤ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ।
‘‘ਸਿਵਾ ਸਕਤਿ ਸੰਬਾਦੰ॥
ਮਨ ਛੋਡਿ ਛੋਡਿ ਸਗਲ ਭੇਦੰ॥
ਸਿਮਰਿ ਸਿਮਰਿ ਗੋਬਿੰਦੰ॥
ਭਜੁ ਨਾਮਾ ਤਰਸਿ ਭਵ ਸਿੰਧੰ॥4॥1॥’’
(ਪੰਨਾ 873)

ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਿਰਫ਼ ਇਕ ਵਾਰ ਸ਼ਬਦ “ਸਿਵਾ” ਪੜ੍ਹਨ ਨੂੰ ਮਿਲਦਾ ਹੈ ਅਤੇ ਇਸ ਦਾ ਮਤਲਬ ਮਹਾਨ ਕੋਸ਼ ਦੇ ਪੰਨਾ 201 “ਸ਼ਿਵ ਦੀ ਇਸਤ੍ਰੀ ਦੁਰਗਾ/ਪਾਰਬਤੀ” ਅਤੇ ਇਸੇ ਸਲੋਕ ਦੀ ਵਿਆਖਿਆ ਕਰਦੇ ਪ੍ਰੋ. ਸਾਹਿਬ ਸਿੰਘ ਜੀ ਵੀ ਸ਼ਿਵ ਦੀ ਪਤਨੀ ਦੁਰਗਾ/ਪਾਰਬਤੀ ਹੀ ਕਰਦੇ ਹਨ ਅਤੇ ਜਦੋਂ ਅਸੀਂ ਇਸ ਸਲੋਕ ਦੇ ਅਰਥਾਂ ਵਲ ਧਿਆਨ ਧਰਦੇ ਹਾਂ ਤਾਂ “ਸਿਵਜੀ ਨੇ ਜਿਹੜੀਆਂ ਕਹਾਣੀਆਂ ਅਪਣੀ ਪਤਨੀ ਦੁਰਗਾ-ਪਾਰਬਤੀ ਨੂੰ ਸੁਣਾਈਆਂ ਹਨ, ਉਹ ਪ੍ਰਮਾਤਮਾ ਨਾਲ ਭੇਦ ਪਾਉਣ ਵਾਲੀਆਂ ਹਨ। ਹੇ ਮੇਰੇ ਮਨਾ! ਤੂੰ ਉਨ੍ਹਾਂ ਦਾ ਖਹਿੜਾ ਛੱਡ” ਫਿਰ ‘ਸਿਵਾ’ ਦੇ ਮਤਲਬ ਸ਼ਿਵ ਦੀ ਪਤਨੀ ਦੁਰਗਾ ਹੀ ਬਣਦੇ ਹਨ। ਬੋਲੀ ਦੇ ਇਕ ਹੋਰ ਨੁਕਤੇ ਮੁਤਾਬਕ, ਜਿਵੇਂ ਬਿਮਲ ਤੋਂ ਬਿਮਲਾ, ਕਮਲ ਤੋਂ ਕਮਲਾ, ਨਿਰਮਲ ਤੋਂ ਨਿਰਮਲਾ ਆਦਿ ਅੱਖਰ ਬਣਦੇ ਹਨ ਇਸੇ ਹੀ ਤਰ੍ਹਾਂ ਸਿਵ ਤੋਂ ਸਿਵਾ ਬਣਿਆ ਹੈ। ਬਿਮਲ, ਕਮਲ, ਨਿਰਮਲ, ਸਿਵ ਇਹ ਸਾਰੇ ਲਫ਼ਜ਼ ਪੁਰਸ਼-ਵਾਚਕ ਹਨ ਅਤੇ ਬਿਮਲਾ, ਕਮਲਾ, ਨਿਰਮਲਾ ਅਤੇ ਸਿਵਾ ਇਸਤ੍ਰੀ-ਵਾਚਕ ਹਨ।

ਬਹੁਤ ਸਾਰੇ ਗੁਰਦਵਾਰਿਆਂ ਦੇ ਗ੍ਰੰਥੀ ਅਤੇ ਕੀਰਤਨ ਕਰਨ ਵਾਲੇ ਸਿੰਘਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਜਾਂ ਉਹ ਜਾਣਕਾਰੀ ਦੇ ਹੁੰਦਿਆਂ-ਸੁੰਦਿਆਂ ਵੀ ਪ੍ਰਬੰਧਕੀ ਕਮੇਟੀ ਦੇ ਡਰੋਂ ਅਨਭੋਲ ਬਣੇ ਰਹਿਣਾ ਹੀ ਪਸੰਦ ਕਰਦੇ ਹਨ। ਉਹ ਇਹ ਕਹਿੰਦੇ ਹਨ, ‘‘ਸਾਨੂੰ ਕੀ ਜੀ ਕਮੇਟੀ ਜੋ ਚਾਹੁੰਦੀ ਹੈ ਜੀ ਅਸੀਂ ਕਰੀ ਜਾਂਦੇ ਹਾਂ’’ ਮੈਂ ਕਈ ਵਾਰ ਆਪ ਸੁਣ ਚੁਕਿਆਂ ਹਾਂ। ਅਸਲ ਵਿਚ ਸਾਨੂੰ ਇਹ ਵੀ ਪਤਾ ਨਹੀਂ ਕਿ ਗੁਰਦਵਾਰੇ ਅਸੀਂ ਕੀ ਲੈਣ ਜਾਣਾ ਹੈ? ਅਸੀਂ ਤਾਂ ਗੁਰਦਵਾਰੇ ਦਾ ਮਤਲਬ ਇਹੀ ਕਢਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋ-ਚਾਰ ਡਾਲਰ ਮੱਥਾ ਟੇਕ ਕੇ ਮਾੜੀ-ਮੋਟੀ ਅਰਦਾਸ ਕਰ ਕੇ ਅਪਣੀ ਮੰਨਤ ਮਨੌਣੀ ਹੈ ਤੇ ਬਾਹਰ ਨਿਲਕਣ ਤੋਂ ਪਹਿਲਾਂ ਲੰਗਰ ’ਚ ਗੇੜਾ ਮਾਰਨਾ ਵੀ ਨਹੀਂ ਭੁਲਣਾ। ਕਾਸ਼! ਕਿਤੇ ਸਾਨੂੰ ‘ਗੁਰਦਵਾਰੇ’ ਦੇ ਅਸਲੀ ਮਤਲਬ ਦਾ ਪਤਾ ਲੱਗ ਜਾਂਦਾ।

ਸੂਹੀ ਮਹਲਾ 1॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ॥1॥4॥6॥ (ਪੰਨਾ 730)

ਜੇ ਮੱਤ ਮਲੀਣ ਜਾਂ ਭੈੜੀ ਹੋਵੇ ਤਾਂ ਉਹ ਨਹਾਉਣ-ਧੋਣ ਨਾਲ ਚੰਗੀ ਨਹੀਂ ਬਣ ਜਾਂਦੀ ਸਗੋਂ ਸੋਝੀ ਪਾਉਣ ਨਾਲ ਵਧੀਆ ਬਣਨੀ ਹੈ। ਸੋਝੀ ਸਾਨੂੰ ਗੁਰਦਵਾਰਿਉਂ ਮਿਲਣੀ ਸੀ। ਕਰੋੜਾਂ ਰੁਪਿਆ ਗੁਰਦਵਾਰਿਆਂ ਦੀ ਉਸਾਰੀ ਤੇ ਲਾ ਕੇ ਗ੍ਰੰਥੀ ਅਸੀਂ ਭਾਲਦੇ ਹਾਂ 1500 ਵਾਲਾ। ਸਕੂਲ ਦੀ ਇਮਾਰਤ ਵਧੀਆ ਬਣਾਉਣ ਨਾਲ ਸਕੂਲ ਵਧੀਆ ਨਹੀਂ ਬਣਦਾ? ਜੇਕਰ ਮਾਸਟਰ ਹੀ ਮਾੜਾ ਹੈ ਤਾਂ ਪੜ੍ਹਾਈ ਵੀ ਮਾੜੀ ਹੀ ਹੋਵੇਗੀ। ਮਾਸਟਰ ਦੇ ਚੰਗੇ ਹੋਣ ਨਾਲ ਹੀ ਪੜ੍ਹਾਈ ਚੰਗੀ ਹੋਣੀ ਹੈ। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਗੁਰੂ ਆਸ਼ੇ ਮੁਤਾਬਕ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਚੰਗੇ ਤਨਖ਼ਾਹਦਾਰ ਗ੍ਰੰਥੀਆਂ ਦੀ ਭਾਲ ਕਰਨੀ ਪਵੇਗੀ। ਇਹ ਕਹਾਵਤ ਆਮ ਸੁਣਨ ਨੂੰ ਮਿਲਦੀ ਹੈ, ‘ਪੁਰਾਣੇ ਜ਼ਮਾਨਿਆਂ ’ਚ ਗੁਰਦਵਾਰੇ ਕੱਚੇ ਪਰ ਸਿੱਖੀ ਪੱਕੀ ਹੁੰਦੀ ਸੀ ਅਤੇ ਅੱਜਕਲ ਗੁਰਦਵਾਰੇ ਪੱਕੇ ਤੇ ਸਿੱਖੀ ਕੱਚੀ ਹੈ।
ਜੇਕਰ ਅਸੀਂ ਰਾਸ਼ਟਰਵਾਦ ਦੇ ਵਿਚ ਗੀਤ ਹੀ ਗਾਉਣੇ ਹਨ ਤਾਂ ਸਾਡੇ ਕੋਲ ‘ਗੁਰੂ ਗ੍ਰੰਥ ਸਾਹਿਬ ਜੀ’ ’ਚ ਬਹੁਤ ਸਾਰੇ ਐਸੇ ਸਲੋਕ ਹਨ। ਜਿਵੇਂ ਸਲੋਕ ਮ 5॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥1॥ (ਪੰਨਾ 1102)

ਸਲੋਕ ਕਬੀਰ॥
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥1॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥ (ਪੰਨਾ 1105)
ਪਉੜੀ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ॥7॥
(ਪੰਨਾ 1096)
ਡਖਣੇ ਮ 5॥ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ॥1॥ (ਪੰਨਾ 1096)
ਸਿੱਖ ਸਿਧਾਂਤ ’ਚ ਵਿਸ਼ਵਾਸ ਕਰਨ ਵਾਲੇ ਸਜਣੋ! ਆਉ ਰਲ-ਮਿਲ ਕੇ ਪਹਿਚਾਣੀਏ ਕਿ ਜੋ ਅਸੀਂ ਕਰੀ ਜਾ ਰਹੇ ਹਾਂ, ਕੀ ਉਹ ਗੁਰੂ ਦੀ ਸਿਖਿਆ ਮੁਤਾਬਕ ਹੈ ਜਾਂ ਨਹੀਂ। ਬਸ ਇਹੀ ਪਹਿਚਾਣਨ ਦੀ ਲੋੜ ਹੈ ਕਿ ਗੁਰੂ ਜੀ ਕੀ ਕਰਨ ਲਈ ਕਹਿੰਦੇ ਹਨ ਤੇ ਅਸੀਂ ਕੀ ਕਰੀ ਜਾ ਰਹੇ ਹਾਂ। ਗੁਰਿ ਕਹਿਆ ਸਾ ਕਾਰ ਕਮਾਵਹੁ ॥ ਗੁਰ ਕੀ ਕਰਣੀ ਕਾਹੇ ਧਾਵਹੁ॥ ਨਾਨਕ ਗੁਰਮਤਿ ਸਾਚਿ ਸਮਾਵਹੁ ॥27॥ (ਪੰਨਾ 933)
ਜੋ ਗੁਰੂ ਜੀ ਕਹਿ ਰਹੇ ਹਨ ਤੇ ਉਨ੍ਹਾਂ ਨੇ ਆਪ ਸਾਨੂੰ ਕਰ ਕੇ ਵਿਖਾਇਆ ਹੈ, ਉਹ ਕਰਨ ਤੋਂ ਭਜਣਾ ਨਹੀਂ ਚਾਹੀਦਾ। ਗੁਰੂ ਦੀ ਮੱਤ ਲੈ ਕੇ ਸੱਚ ਵਿਚ ਸਮਾ ਜਾਣਾ ਚਾਹੀਦਾ ਹੈ। ਗੁਰੂ ਪਿਆਰਿਉ! ਹੁਣ ਫ਼ੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਕੀ ਕਰਨਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement