ਮਾਨ ਦੇ ਦੋਹਤੇ ਦਾ ਜਨਮ ਦਿਵਸ ਅਕਾਲ ਤਖ਼ਤ 'ਤੇ ਮਨਾਇਆ
Published : Jul 26, 2018, 12:54 am IST
Updated : Jul 26, 2018, 12:54 am IST
SHARE ARTICLE
Simranjit Singh Mann and Family Member
Simranjit Singh Mann and Family Member

ਅੱਜ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਪੁੱਤਰ ਪ੍ਰਦੀਪ ਸਿੰਘ ਸੰਧੂ............

ਅੰਮ੍ਰਿਤਸਰ  : ਅੱਜ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ  ਦੋਹਤੇ ਗੋਬਿੰਦ ਸਿੰਘ ਪੁੱਤਰ ਪ੍ਰਦੀਪ  ਸਿੰਘ  ਸੰਧੂ ਦਾ 21ਵਾਂ ਜਨਮ ਜਨਮ ਦਿਹਾੜਾ ਮਨਾਇਆ ਗਿਆ ।  ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ  ਪ੍ਰਨੀਤ ਕੌਰ ਸਾਬਕਾ ਵਿਦੇਸ਼ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ,  ਉਚੇਚੇ ਤੌਰ ਤੇ ਗੋਬਿੰਦ ਸਿੰਘ ਨੂੰ ਅਸ਼ੀਰਵਾਦ ਦੇਣ ਪੁੱਜੇ । ਕੈਪਟਨ ਅਮਰਿੰਦਰ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਸਾਂਢੂ ਹਨ । ਮਾਨ ਦੇ ਦਾਮਾਦ ਪ੍ਰਦੀਪ ਸਿੰਘ ਸੰਧੂ ਤੇ ਮਜੀਠੀਆ ਦੋਸਤ ਹਨ।

ਕਾਫ਼ੀ ਸਮੇ ਬਾਅਦ ਦੋਵੇਂ ਭੈਣਾਂ ਮਹਾਰਾਣੀ ਪ੍ਰਨੀਤ ਕੌਰ ਤੇ ਗੀਤਇੰਦਰ ਕੌਰ ਪਤਨੀ ਸਿਮਰਨਜੀਤ ਸਿੰਘ ਮਾਨ ਦਰਬਾਰ ਸਾਹਿਬ 'ਤੇ ਪਰਵਾਰਕ ਮੈਂਬਰ ਨਤਮਸਤਕ ਹੋਏ। ਗੋਬਿੰਦ ਸਿੰਘ ਦੇ ਜਨਮ ਦਿਵਸ ਮੌਕੇ ਰਖਵਾਏ ਗਏ  ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।  ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਮਲਕੀਅਤ ਸਿੰਘ ਨੇ ਸਿਮਰਨੀਜੀਤ ਸਿੰਘ ਮਾਨ ਤੇ ਪਰਵਾਰਕ ਮੈਬਰਾਂ ਨੂੰ ਮਹਾਰਾਣੀ ਪ੍ਰਨੀਤ ਕੌਰ, ਗੀਤਇੰਦਰ ਕੌਰ, ਪਵਿਤਰ ਕੌਰ (ਬੇਟੀ) ਦਾਮਾਦ ਪ੍ਰਦੀਪ ਸਿੰਘ ਸੰਧੂ , ਗੋਬਿੰਦ ਸਿੰਘ, ਨਿਰਮਾਨ ਸਿੰਘ ( ਦੋਹਤਾ) ਦਾ ਸਨਮਾਨ ਕੀਤਾ ਗਿਆ।

ਸੱਚਖੰਡ ਹਰਿਮੰਦਰ ਸਾਹਿਬ ਵਿਖੇ ਅਰਦਾਸੀਆ ਕੁਲਵਿੰਦਰ  ਸਿੰਘ ਨੇ ਫੁਲਾਂ ਦਾ ਹਾਰ ਤੇ ਪਤਾਸਿਆਂ ਦਾ ਪ੍ਰਸਾਦਿ ਮਹਾਰਾਣੀ ਪ੍ਰਨੀਤ ਕੌਰ ਨੂੰ ਭੇਟ ਕੀਤਾ । ਸੂਚਨਾ ਕੇਦਰ ਵਿਖੇ ਪੱਤਰਕਾਰਾਂ  ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਚ ਕਿਸੇ ਚਾਚੇ— ਭਤੀਜੇ ਦੀ ਸਰਕਾਰ ਨਹੀ ਹੈ । ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਹੈ ਜੋ  ਡਰੱਗਜ ਨੂੰ ਜੜੋ ਖਤਮ ਕਰਨ ਲਈ ਵੱਚਨਬੱਧ ਹੈ ।

ਅੱਜ ਵੱਖ ਵੱਖ ਵਿਚਾਰਧਾਰਾਂ ਨਾਲ ਜੁੜੀਆਂ ਪੰਜਾਬ ਦੇ ਸਿਆਸੀ ਮੰਚ ਦੀਆਂ ਉਘੀਆਂ ਹਸਤੀਆਂ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਪਾਰਟੀ , ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਅਕੇ ਖਾਲਿਸਤਾਨ ਦੀ ਮੰਗ ਨਾਲ ਜੁੜੇ ਸਿਰਮਜੀਤ ਸਿੰਘ ਮਾਨ ਦਾ ਧਾਰਮਿਕ  ਤੇ ਪਰਿਵਾਰਕ ਪ੍ਰੋਗਰਾਮ ਚ ਸ਼ਖਸੀਅਤ  ਦੀ ਸਿਆਸੀ , ਧਾਰਮਿਕ , ਸਮਾਜਿਕ ਤੇ ਆਮ ਹਲਕਿਆਂ ਵਿੱਚ ਖੂਬ ਚਰਚਾ ਰਹੀ । ਇਸ ਮੌਕੇ ਜਰਨੈਲ ਸਿੰਘ ਸਖੀਰਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ( ਅ) ਤੇ ਹੋਰ ਸ਼ਖਸੀਅਤਾਂ ਮੌਜੂਦ ਸਨ । 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement